Ferozepur News
ਪੰਜਾਬ ਵਿੱਚ ਹੜ੍ਹ ਦਾ ਕਹਿਰ – ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਰਾਸ਼ਨ ,ਵੈਟਰਨਰੀ ਸਹਾਇਤਾ, ਨਾ ਪੁਹੰਚਣ ਯੋਗ ਸਥਾਨਾਂ ਤੇ ਪੁਹੰਚਾਈ ਸਹਾਇਤਾ
ਪੰਜਾਬ ਵਿੱਚ ਹੜ੍ਹ ਦਾ ਕਹਿਰ – ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦਵਾਈਆਂ, ਪਸ਼ੂਆਂ ਲਈ ਚਾਰਾ ਅਤੇ ਰਾਸ਼ਨ ,ਵੈਟਰਨਰੀ ਸਹਾਇਤਾ, ਨਾ ਪੁਹੰਚਣ ਯੋਗ ਸਥਾਨਾਂ ਤੇ ਪੁਹੰਚਾਈ ਸਹਾਇਤਾ

ਫਿਰੋਜ਼ਪੁਰ, 09-09-2025: ਪੰਜਾਬ ਦੇ ਕਈ ਇਲਾਕਿਆਂ ਵਿੱਚ ਹਾਲ ਹੀ ਵਿੱਚ ਆਏ ਹੜ੍ਹ ਨੇ ਬੇਹਦ ਤਬਾਹੀ ਮਚਾਈ ਹੈ। ਘਰ-ਘਰ ਪਾਣੀ ਦਾਖਲ ਹੋ ਗਿਆ, ਖੇਤ ਖੜ੍ਹੀ ਫਸਲਾਂ ਸਮੇਤ ਬਰਬਾਦ ਹੋ ਗਏ ਅਤੇ ਲੋਕਾਂ ਨੂੰ ਆਪਣਾ ਘਰ-ਵਸੇਬਾ ਛੱਡਣ ਲਈ ਮਜਬੂਰ ਹੋਣਾ ਪਿਆ। ਬੱਚੇ, ਬਜ਼ੁਰਗ ਅਤੇ ਮਹਿਲਾਵਾਂ ਖੁੱਲ੍ਹੇ ਆਸਮਾਨ ਹੇਠ ਰਹਿਣ ਲਈ ਮਜਬੂਰ ਹਨ। ਇਹ ਮਨੁੱਖਤਾ ਲਈ ਇੱਕ ਵੱਡੀ ਕਸੌਟੀ ਹੈ।
ਇਸ ਸੰਕਟ ਦੀ ਘੜੀ ਵਿੱਚ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਪੰਜਾਬ ਦੇ ਅਲੱਗ ਅਲੱਗ ਸਥਾਨਾਂ ਤੇ ਹਰ ਇਕ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਪਰਮ ਸ਼ਿਸ਼ ਅਤੇ ਪ੍ਰਚਾਰਕ ਸਵਾਮੀ ਚਿੰਨਮਿਆਂਨੰਦ ਜੀ ਦੁਆਰਾ ਦੱਸਿਆ ਗਿਆ ਸੰਸਥਾਨ ਦੇ ਪ੍ਰਚਾਰਕਗਣ , ਸੰਤ ਸਮਾਜ ਅਤੇ ਯੁਵਾ ਪਰਿਵਾਰ ਸੇਵਾ ਸਮਿਤੀ ਦੇ ਮੈਂਬਰ ਦੀਆਂ ਟੀਮਾਂ ਵੱਲੋਂ *ਅੱਜ ਸਤਲੁਜ ਦਰਿਆ ਦੇ ਬਿਲਕੁਲ ਕਿਨਾਰੇ ਸਥਿਤ ਸ਼ੀਨਾ ਸਿੰਘ ਵਾਲੇ ਝੁੱਗੇ* ਵਿਖੇ ਪਹੁੰਚ ਕਰਕੇ ਅਤੇ ਹੋਰ ਪ੍ਰਭਾਵਿਤ ਪਿੰਡਾਂ ਅਤੇ ਕਸਬਿਆਂ ਵਿੱਚ ਲੋੜਵੰਦਾਂ ਤੱਕ ਪਸ਼ੂਆਂ ਲਈ ਚਾਰਾ,ਪੀਣ ਵਾਲਾ ਸਾਫ਼ ਪਾਣੀ, ਕੱਪੜੇ, ਦਵਾਈਆਂ ਰਾਸ਼ਨ ਅਤੇ ਹੋਰ ਜ਼ਰੂਰੀ ਸਮਗਰੀ ਪਹੁੰਚਾਈ ਜਾ ਰਹੀ ਹੈ। *ਪਿੰਡ ਦੇ ਨਿਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੋਈ ਵੀ ਸੰਸਥਾ ਜਾਂ ਲੋਕ ਇੱਥੇ ਤੱਕ ਸਮੱਗਰੀ ਵੰਡ ਜਾ ਸਹਾਇਤਾ ਲਈ ਨਹੀਂ ਪਹੁੰਚੇ। ਕਿਉਂਕਿ ਇੱਥੇ ਪਹੁੰਚਣ ਵਾਲੇ ਸਾਰੇ ਰਸਤੇ ਹੜ ਕਾਰਨ ਬਰਬਾਦ ਹੋ ਚੁੱਕੇ ਹਨ। ਪਾਣੀ ਬਹੁਤ ਜਿਆਦਾ ਹੋਣ ਕਰਕੇ ਰਸਤਾ ਵੀ ਦਿਖਾਈ ਨਹੀਂ ਦਿੰਦਾ ਤੇ ਇਥੇ ਪਹੁੰਚਣਾ ਖਤਰੇ ਤੋਂ ਖਾਲੀ ਨਹੀਂ ਹੈ। ਸੰਸਥਾਨ ਵਲੋਂ ਸ਼੍ਰੀ ਆਸ਼ੂਤੋਸ਼ ਮਹਾਰਾਜ ਫਾਰਮੇਸੀ ਦੇ ਡਾਕਟਰ ਅਤੇ ਵੈਟਰਨਰੀ ਡਾਕਟਰਾਂ ਦੁਆਰਾ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੁਹੰਚ ਕਰਕੇ ਪ੍ਰਭਾਵਿਤ ਲੋਕਾਂ ਅਤੇ ਪਸ਼ੂਆਂ ਦਾ ਮੁਫ਼ਤ ਇਲਾਜ ਕਰਕੇ ਦਵਾਈਆਂ ਮੁੱਹਈਆ ਕਰਵਾਈਆਂ ਜ ਰਹੀਆਂ ਹਨ। ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਪਰਿਵਾਰ ਤੱਕ ਸਮਾਨ ਪਹੁੰਚੇ ਅਤੇ ਕਿਸੇ ਨੂੰ ਵੀ ਭੁੱਖਾ ਜਾਂ ਬੇਸਹਾਰਾ ਨਾ ਰਹਿਣਾ ਪਏ। ਖਾਸ ਤੌਰ ‘ਤੇ ਬੱਚਿਆਂ ਦੀ ਸਿਹਤ ਤੇ ਪੋਸ਼ਣ ਅਤੇ ਬਜ਼ੁਰਗਾਂ ਲਈ ਜ਼ਰੂਰੀ ਇਲਾਜ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੁੱਕਾ ਰਾਸ਼ਨ ਪਾਣੀ ਦੀ ਸਹਾਇਤਾ ਤਾਂ ਕਈ ਲੋਕ ਅਤੇ ਸੰਸਥਾਵਾਂ ਕਰ ਰਹੀਆਂ ਹਨ ਪਰ ਪਸ਼ੂਆਂ ਲਈ ਡਾਕਟਰੀ ਸਹਾਇਤਾ ਅਤੇ ਚਾਰੇ ਦੀ ਸਹਾਇਤਾ ਬੁਹਤ ਘੱਟ ਪੁਹੰਚ ਰਹੀ ਹੈ ਇਸ ਲਈ ਸਾਡੇ ਸੰਸਥਾਨ ਵਲੋਂ ਇਹਨਾਂ ਵਸਤੂਆਂ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਤੇ ਧਿਆਨ ਦਿੱਤਾ ਜਾ ਰਿਹਾ ਹੈ
ਸਵਾਮੀ ਜੀ ਨੇ ਕਿਹਾ ਕਿ “ਇਹ ਸਮਾਂ ਆਪਸੀ ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਜੀਵੰਤ ਕਰਨ ਦਾ ਹੈ। ਹੜ੍ਹ ਪੀੜਤ ਭਰਾਵਾਂ-ਭੈਣਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫ਼ਰਜ਼ ਹੈ। ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਸਮਰੱਥ ਹੈ, ਉਹ ਇਸ ਸੇਵਾ ਵਿੱਚ ਹਿੱਸਾ ਪਾਏ।” ਪੰਜਾਬ ਦੀ ਧਰਤੀ ਹਮੇਸ਼ਾਂ ਸੇਵਾ, ਸਹਿਯੋਗ ਅਤੇ ਭਾਈਚਾਰੇ ਲਈ ਜਾਣੀ ਜਾਂਦੀ ਹੈ। ਅੱਜ ਫਿਰ ਲੋੜ ਹੈ ਕਿ ਅਸੀਂ ਸਭ ਮਿਲ ਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਚਿਹਰਿਆਂ ‘ਤੇ ਮੁੜ ਮੁਸਕਾਨ ਲਿਆਈਏ।
ਓਹਨਾਂ ਦੱਸਿਆ ਕਿ ਖੇਤਾਂ ਵਿੱਚ ਖੜ੍ਹੀ ਫਸਲਾਂ ਨਾਸ਼ ਹੋ ਗਈਆਂ ਹਨ ਅਤੇ ਲੋਕਾਂ ਨੂੰ ਜੀਵਨ-ਜੀਵਿਕਾ ਦਾ ਵੱਡਾ ਨੁਕਸਾਨ ਝੱਲਣਾ ਪਿਆ ਹੈ। ਇਹ ਕਠਿਨ ਘੜੀ ਸਾਡੇ ਸਮਾਜ ਦੇ ਹੌਸਲੇ ਅਤੇ ਏਕਤਾ ਦੀ ਪਰਖ ਕਰ ਰਹੀ ਹੈ।
ਸਵਾਮੀ ਚੰਦਰਸ਼ੇਖਰ ਜੀ ਨੇ ਦੱਸਿਆ ਕਿ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਰਾਹਤ ਸਮਗਰੀ ਦੇ ਨਾਲ-ਨਾਲ ਪੁਨਰਵਾਸ ਕਾਰਜ ਵੀ ਕੀਤੇ ਜਾਣ। ਲੋਕਾਂ ਦੇ ਘਰਾਂ ਨੂੰ ਮੁੜ ਬਸਾਉਣ, ਬੱਚਿਆਂ ਦੀ ਸਿੱਖਿਆ ਨੂੰ ਰਾਹ ‘ਤੇ ਲਿਆਉਣ ਅਤੇ ਬੇਰੁਜ਼ਗਾਰ ਹੋਏ ਪਰਿਵਾਰਾਂ ਲਈ ਜੀਵਨ-ਜੀਵਿਕਾ ਦੇ ਸਾਧਨ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾਣਗੇ। ਅੱਜ ਦੇ ਰਾਹਤ ਕਾਰਜਾਂ ਵਿੱਚ ਸਵਾਮੀ ਚਿੰਨਮਿਆਂਨੰਦ ਜੀ ਸਵਾਮੀ ਚੰਦਰਸ਼ੇਖਰ ਜੀ , ਕੁਲਵਿੰਦਰ ਜੀ, ਜਸਵੀਰ ਜੀ, ਡਾ. ਹਰਪ੍ਰੀਤ ਸਿੰਘ , ਡਾ. ਵਿਨਾਇਕ ਜੀ, ਵੈਟਰਨਰੀ ਡਾ. ਗੁਰਨਾਮ ਸਿੰਘ ,ਕੁਲਵੰਤ ਸਿੰਘ ਮਾਨ, ਲਵਪ੍ਰੀਤ ਸਿੰਘ ਬਰਾੜ, ਨਿਸ਼ਾਂਤ, ਮਨੋਜ, ਮੇਜਰ ਸਿੰਘ, ਨਿਸ਼ਾਨ ਸਿੰਘ , ਪਰਮਿੰਦਰ ਸਿੰਘ,ਗੁਰਮੀਤ ਕੰਬੋਜ, ਪਲਕ ਕੁਮਾਰ, ਅਸ਼ੋਕ ਕੁਮਾਰ, ਗੁਰਨਾਮ ਸਿੰਘ, ਸੁਰਿੰਦਰ ਸਿੰਘ ਬੰਟੀ, ਕੁਲਵੰਤ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।





