ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਈ ਮੈਲ ਰਾਹੀਂ ਵਾਰ ਵਾਰ ਧਮਕੀਆਂ ਦੇਣ ਵਾਲਿਆਂ ਨੂੰ ਤੁਰੰਤ ਭਾਲ ਕਰਕੇ ਗ੍ਰਿਫਤਾਰ ਕੀਤਾ ਜਾਵੇ :- ਭੁੱਲਰ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਈ ਮੈਲ ਰਾਹੀਂ ਵਾਰ ਵਾਰ ਧਮਕੀਆਂ ਦੇਣ ਵਾਲਿਆਂ ਨੂੰ ਤੁਰੰਤ ਭਾਲ ਕਰਕੇ ਗ੍ਰਿਫਤਾਰ ਕੀਤਾ ਜਾਵੇ :- ਭੁੱਲਰ

ਫਿਰੋਜਪੁਰ ਜੁਲਾਈ 20, 2025: ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲ਼ਾ ਫਿਰੋਜ਼ਪੁਰ ਦੀ ਹੰਗਾਮੀ ਮੀਟਿੰਗ ਸ: ਪਰਗਟ ਸਿੰਘ ਵਾਹਕੇ ਮੁੱਖ ਬੁਲਾਰਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰੋਜ਼ਪੁਰ ਦੇ ਗ੍ਰਹਿ ਵਿਖੇ ਹੋਈ ।ਇਸ ਮੀਟਿੰਗ ਵਿੱਚ ਹਾਜਰ ਗੁਰਚਰਨ ਸਿੰਘ ਭੁੱਲਰ ਜਿਲ਼ਾ ਪ੍ਰਧਾਨ ਫਿਰੋਜ਼ਪੁਰ ਅਤੇ ਪਰਗਟ ਸਿੰਘ ਵਾਹਕੇ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੋਮਣੀ ਕਮੇਟੀ ਦੇ ਦਫਤਰ ਨੂੰ ਕਈ ਦਿਨ ਤੋ ਈ ਮੈਲ ਰਾਹੀਂ ਧਮਕੀਆਂ ਆਉਣ ਅਤੇ ਭਗਤੀ ਦੇ ਸਾਗਰ ਇਸ ਸਿਫਤੀ ਦੇ ਸਥਾਨ ਨੂੰ ਬੰਬਾਂ ਨਾਲ ਉਡਾ ਦੇਣ ਦੀਆਂ ਧਮਕੀਆਂ ਦੇਣ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਰਕਾਰ ਦੀ ਅੱਜ ਤੱਕ ਦੀ ਢਿੱਲੀ ਕਾਰਗੁਜਾਰੀ ਤੇ ਸਵਾਲ ਉਠਾਏ। ਜਿਸ ਤਰਾਂ ਵਾਰ ਵਾਰ ਧਮਕੀਆਂ ਆ ਰਹੀਆਂ ਇਹ ਵੀ ਰਾਜਨੀਤਕ ਸਾਜਿਸ਼ ਦਾ ਹਿਸਾ ਲੱਗਦਾ ਹੈ ਕਿਉ ਕਿ ਲੰਮੇ ਸਮੇ ਤੋ ਸਿੱਖ ਧਰਮ ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਬਹੁਤ ਜਗਾਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਗਈਆਂ ਪਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਜਗ੍ਹਾ ਉਹਨਾਂ ਦੀ ਪੁਸਤਪਨਾਹੀ ਕੀਤੀ ਗਈ।
ਜਿਸ ਕਾਰਨ ਸਾਜਿਸ਼ ਕਰਤਾਵਾਂ ਦੇ ਹੌਸਲੇ ਇਤਨੇ ਵੱਧ ਗਏ ਕਿ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਫਤਰਾਂ ਵਿੱਚ ਧਮਕੀਆਂ ਦੇਣ ਲੱਗ ਪਏ । ਕਈ ਵਾਰ ਤਾਂ ਸ਼ੱਕ ਪੈਦਾ ਹੁੰਦਾ ਹੈ ਕਿ ਦੁਨੀਆਂ ਦਾ ਸਭ ਤੋ ਜਿਆਦਾ ਪਸੰਦੀਦਾ ਸਥਾਨ ਤੇ ਆਉਦੀ ਸੰਗਤ ਦੇ ਮਨਾਂ ਵਿੱਚ ਡਰ ਦਾ ਮਾਹੋਲ ਪੈਦਾ ਕਰਕੇ ਸੰਗਤ ਨੂੰ ਇਸ ਸਥਾਨ ਤੇ ਆਉਣ ਤੋ ਹਟਾਉਣ ਲਈ ਸਾਜਿਸ਼ ਕੀਤੀ ਜਾ ਰਹੀ ਹੈ ।
ਅਸੀ ਇਥੇ ਦੱਸਣਾ ਚਾਹੁੰਦੇ ਹਾ ਕਿ ਪੁਰਾਣਾ ਇਤਿਹਾਸ ਫਰੋਲ ਕੇ ਵੇਖ ਲਵੋ ਬੜੀਆਂ ਹਕੂਮਤ ਆਈਆਂ ਜਿੰਨਾਂ ਨੇ ਇਸ ਭਗਤੀ ਤੇ ਸ਼ਕਤੀ ਦੇ ਸਥਾਨ ਨੂੰ ਖਤਮ ਕਰਨ ਦੀ ਕੋਸ਼ਿਸ ਕੀਤੀ ਪਰ ਉਹ ਇਸ ਨੂੰ ਖ਼ਤਮ ਕਰਦੇ ਕਰਦੇ ਖੁਦ ਖ਼ਤਮ ਹੋ ਗਏ ਪਰ ਇਸ ਜਗ੍ਹਾ ਨੂੰ ਕੋਈ ਖਤਮ ਨਹੀ ਕਰ ਸਕਿਆ। ਜਿਸ ਜਗ੍ਹਾ ਸਾਰੀ ਮੁਨੱਖਤਾ ਦੇ ਭਲੇ ਦੀ ਨਿੱਤ ਅਰਦਾਸ ਹੁੰਦੀ ਹੋਵੇ ਉਸ ਨੂੰ ਧਮਕੀਆਂ ਦੇਣ ਵਾਲਿਆਂ ਦਾ ਕੱਖ ਨਹੀ ਰਹਿਣਾ।ਸਰਕਾਰ ਨੂੰ ਬੇਨਤੀ ਹੈ ਕਿ ਇਸ ਪਿਛੇ ਕਿਸ ਦੀ ਸਾਜਿਸ਼ ਹੈ ਅਤੇ ਕੋਣ ਕੋਣ ਇਸ ਵਿੱਚ ਸ਼ਾਮਿਲ ਹੈ ਉਹਨਾਂ ਦੇ ਚੇਹਰੇ ਦਾ ਨਕਾਬ ਉਤਾਰ ਕੇ ਲੋਕਾਂ ਦੇ ਸਾਹਮਣੇ ਲਿਆਦਾ ਜਾਵੇ ਅਤੇ ਫਾਂਸੀ ਦੀ ਸਜਾ ਦਿੱਤੀ ਜਾਵੇ ਤਾਂ ਕਿ ਅਗਾਂਹ ਤੋ ਕੋਈ ਇਹ ਜਿਹਾ ਕੰਮ ਕਰਨ ਦੀ ਜੁਰਤ ਨਾ ਕਰੇ ।
ਇਸ ਸਮੇ ਹਾਜਰ ਸੁੱਚਾ ਸਿੰਘ ਭਾਨੇ ਵਾਲੀ ਪ੍ਰਚਾਰ ਸਕੱਤਰ ਫਿਰੋਜ਼ਪੁਰ,ਸੁੱਚਾ ਸਿੰਘ ਮੁਹਾਲਮ ਸੀਨੀਅਰ ਆਗੂ,ਹਜ਼ਾਰਾ ਸਿੰਘ ਦੌਲਤਪੁਰਾ ਪ੍ਰਧਾਨ ਕਿਸਾਨ ਵਿੰਗ ਪ੍ਰਧਾਨ ਫਿਰੋਜ਼ਪੁਰ ਸ਼ਹਿਰੀ,ਕੰਵਰਸਮਸੇਰ ਸਿੰਘ ਯੂਥ ਪ੍ਰਧਾਨ ਸਰਕਲ ਆਰਫ ਕੇ ,ਸੁਖਮੰਦਰ ਸਿੰਘ ਬਾਘੇ ਵਾਲਾ,ਰਾਜਬੀਰ ਸਿੰਘ ਵਾਹਕੇ,ਬਲਵਿੰਦਰ ਸਿੰਘ ਬਸਤੀ ਰਾਮਲਾਲ,ਰਛਪਾਲ ਸਿੰਘ ਵਾਹਕੇ ,ਗਗਨਦੀਪ ਸਿੰਘ ਨਿਜਾਮ ਵਾਲਾ ਨੇ ਵੀ ਨਖੇਧੀ ਕੀਤੀ ਅਤੇ ਦੋਸੀਆਂ ਨੂੰ ਫੜ ਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।





