Ferozepur News

ਧਾਰਮਿਕ ਸੰਸਥਾਵਾਂ ਵੱਲੋਂ ਅਮਿਤ ਸ਼ਾਹ ਜੀ ਨੂੰ ਨਨਕਾਣਾ ਸਾਹਿਬ ਜੱਥੇ ਭੇਜਣ ਦੀ ਪ੍ਰਵਾਨਗੀ ਲਈ ਅਪੀਲ

ਧਾਰਮਿਕ ਸੰਸਥਾਵਾਂ ਵੱਲੋਂ ਅਮਿਤ ਸ਼ਾਹ ਜੀ ਨੂੰ ਨਨਕਾਣਾ ਸਾਹਿਬ ਜੱਥੇ ਭੇਜਣ ਦੀ ਪ੍ਰਵਾਨਗੀ ਲਈ ਅਪੀਲ

ਧਾਰਮਿਕ ਸੰਸਥਾਵਾਂ ਵੱਲੋਂ ਅਮਿਤ ਸ਼ਾਹ ਜੀ ਨੂੰ ਨਨਕਾਣਾ ਸਾਹਿਬ ਜੱਥੇ ਭੇਜਣ ਦੀ ਪ੍ਰਵਾਨਗੀ ਲਈ ਅਪੀਲ

ਇਹ ਸੰਸਥਾਵਾਂ ਪਿਛਲੇ 27 ਸਾਲਾਂ ਤੋਂ ਨਨਕਾਨਾ ਸਾਹਿਬ ਜਥੇ ਭੇਜਦੀਆਂ ਰਹੀਆਂ ਹਨ

ਫਿਰੋਜ਼ਪੁਰ 10 ਅਪ੍ਰੈਲ, 2026:  ਇਸ ਵਾਰ ਵਿਸਾਖੀ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਜਥਿਆਂ ਵਿੱਚ ਵਿਸ਼ਵ ਭਾਈ ਮਰਦਾਨਾ ਸੁਸਾਇਟੀ, ਨਨਕਾਣਾ ਸਾਹਿਬ ਫਾਊਂਡੇਸ਼ਨ ਅੰਮ੍ਰਿਤਸਰ, ਸੁਖਮਨੀ ਸੇਵਾ ਸੋਸਾਇਟੀ ਡੱਬਵਾਲੀ, ਖਾਲੜਾ ਮਿਸ਼ਨ ਕਮੇਟੀ ਝਬਾਲ ਨੂੰ ਇਸ ਵਾਰ ਵੀਜ਼ੇ ਨਹੀਂ ਜਾਰੀ ਕੀਤੇ ਗਏ।

ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਭਾਈ ਮਰਦਾਨਾ ਸੋਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਅਸੀਂ ਇਸ ਵਾਰ ਵਿਸਾਖੀ ਮੌਕੇ ਨਨਕਾਣਾ ਸਾਹਿਬ ਜਾਣ ਵਾਸਤੇ ਲਿਸਟਾਂ ਬਣਾ ਕੇ ਗ੍ਰਹਿ ਵਿਭਾਗ ਅਤੇ ਐਕਸਟਰਨਲ ਅਫੇਅਰਸ ਨੂੰ ਭੇਜੀਆਂ ਸਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਪੱਤਰ ਲਿਖ ਕੇ ਅਪੀਲ ਵੀ ਕੀਤੀ ਸੀ ਕਿ ਸਾਡੀਆਂ ਸੰਸਥਾਵਾਂ ਨੂੰ ਵੀ ਮਨਜ਼ੂਰੀ ਭਾਰਤ ਸਰਕਾਰ ਦੀ ਵੱਲੋਂ ਦਿੱਤੀ ਜਾਵੇ| ਪਰ ਕਾਫੀ ਲੰਬੇ ਇੰਤਜ਼ਾਰ ਤੋਂ ਬਾਅਦ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ ਇਸ ਕਰਕੇ ਸਾਡੀਆਂ ਸੰਸਥਾਵਾਂ ਦੇ ਵੀਜ਼ੇ ਨਹੀਂ ਲੱਗ ਸਕੇ।

ਸੰਸਥਾਵਾਂ ਵੱਲੋਂ ਲਿਸਟਾਂ ਬਣਾ ਕੇ ਭਾਰਤ ਸਰਕਾਰ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਨਾਲ ਹੀ ਏਜੰਸੀਆਂ ਕੋਲੋਂ ਇਹਨਾਂ ਯਾਤਰੀਆਂ ਦੀਆਂ ਇਨਕੁਆਰੀਆਂ ਵੀ ਕਰਵਾਈਆਂ ਜਾਂਦੀਆਂ ਹਨ ਇਨਕੁਆਇਰੀਆਂ ਕਰਵਾਉਣ ਤੋਂ ਬਾਅਦ ਹੀ ਅੰਬੈਸੀ ਵਿੱਚ ਪਾਸਪੋਰਟ ਜਮਾ ਹੁੰਦੇ ਹਨ। ਅਸੀਂ ਸਾਲ ਵਿੱਚ ਚਾਰ ਜਥੇ ਭੇਜਦੇ ਸੀ।

ਵਿਸ਼ਵ ਭਾਈ ਮਰਦਾਨਾ ਸੋਸਾਇਟੀ ਦੇ ਜਗਜੀਤ ਸਿੰਘ ਭੁੱਲਰ, ਖਾਲੜਾ ਮਿਸ਼ਨ ਕਮੇਟੀ ਦੇ ਬਲਵਿੰਦਰ ਸਿੰਘ ਝਬਾਲ, ਸ਼੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਅੰਮ੍ਰਿਤਸਰ ਦੇ ਰੋਬਿਨ ਗਿੱਲ, ਸ੍ਰੀ ਸੁਖਮਨੀ ਸੇਵਾ ਸੋਸਾਇਟੀ ਦੇ ਗੁਰਬਚਨ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਅਪੀਲ ਕਰਦੇ ਹਾਂ ਕਿ ਸਾਡੀਆਂ ਇਹ ਜਥੇਬੰਦੀਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਮੌਕੇ ਨਨਕਾਣਾ ਸਾਹਿਬ ਯਾਤਰਾ ਦੇ ਲਈ ਜਥੇ ਭੇਜਣ ਦੀ ਪ੍ਰਵਾਨਗੀ ਦਿੱਤੀ ਜਾਵੇ। ਅਸੀਂ ਜਲਦੀ ਹੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਮਿਲ ਕੇ ਉਹਨਾਂ ਦੇ ਧਿਆਨ ਵਿੱਚ ਲਿਆਵਾਂਗੇ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਇਹ ਜਥਾ 8 ਜੂਨ ਨੂੰ ਜਾਂਦਾ ਹੈ ਅਤੇ 17 ਜੂਨ ਨੂੰ ਭਾਰਤ ਵਾਪਸ ਪਰਤ ਆਉਂਦਾ ਹੈ.

Related Articles

Leave a Reply

Your email address will not be published. Required fields are marked *

Back to top button