Ferozepur News

“ ਆਪ ” ਨੇ ਨਿਰਵੈਰ ਸਿੰਘ ਸਿੰਧੀ ਨੂੰ ਜਿਲਾ ਮੀਡੀਆ ਇੰਚਾਰਜ ਕੀਤਾ ਨਿਯੁਕਤ 

ਐਡਵੋਕੇਟ ਗੁਰਜੀਤ ਭੁੱਲਰ ਨੂੰ ਲਾਇਆ ਜਿਲਾ ਮੀਡੀਆ ਸਕੱਤਰ 

“ ਆਪ ” ਨੇ ਨਿਰਵੈਰ ਸਿੰਘ ਸਿੰਧੀ ਨੂੰ ਜਿਲਾ ਮੀਡੀਆ ਇੰਚਾਰਜ ਕੀਤਾ ਨਿਯੁਕਤ 
“ ਆਪ ” ਨੇ ਨਿਰਵੈਰ ਸਿੰਘ ਸਿੰਧੀ ਨੂੰ ਜਿਲਾ ਮੀਡੀਆ ਇੰਚਾਰਜ ਕੀਤਾ ਨਿਯੁਕਤ 
 
ਐਡਵੋਕੇਟ ਗੁਰਜੀਤ ਭੁੱਲਰ ਨੂੰ ਲਾਇਆ ਜਿਲਾ ਮੀਡੀਆ ਸਕੱਤਰ 
 
ਫਿਰੋਜ਼ਪੁਰ 17 ਜੁਲਾਈ, 2025: ਸੂਬੇ ਵਿਚ ਆਮ ਆਦਮੀ ਪਾਰਟੀ ਨੇ 2027 ਦੇ ਚੋਣ ਮੈਦਾਨ ਵਿਚ ਉਤਰਨ ਵਾਸਤੇ ਪਿਛਲੇ ਦਿਨੀਂ ਵੱਡੇ ਪੱਧਰ ਤੇ ਵੱਖ ਵੱਖ ਵਿੰਗਾਂ ਵਿਚ ਨਿਯੁਕਤੀਆਂ ਕੀਤੀਆ ਹਨ ਜਿਸ ਦੇ ਤਹਿਤ ਅੱਜ ਪੰਜਾਬ ਦੇ ਸਾਰੇ ਜਿਲਿਆਂ ਵਿਚ ਮੀਡੀਆ ਵਿੰਗ ਦੇ ਜ਼ਿਲਾ ਇੰਚਾਰਜ ਅਤੇ ਹੋਰ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿਚ ਪਾਰਟੀ ਦੇ ਫਾਊਂਡਰ ਮੈਬਰ ਅਤੇ ਟਕਸਾਲੀ ਆਗੂ ਡਾ ਨਿਰਵੈਰ ਸਿੰਘ ਸਿੰਧੀ ਨੂੰ ਜਿਲਾ ਮੀਡੀਆ ਇੰਚਾਰਜ ਫਿਰੋਜ਼ਪੁਰ ਨਿਯੁਕਤ ਕੀਤਾ ਹੈ ਅਤੇ ਐਡਵੋਕੇਟ ਗੁਰਜੀਤ ਸਿੰਘ ਭੁੱਲਰ ਨੂੰ ਜਿਲਾ ਮੀਡੀਆ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਹੈ ।
ਇਸ ਮੌਕੇ ਡਾ ਸਿੰਧੀ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਿਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਹਿਲਾਂ ਦੀ ਤਰਾਂ ਪਾਰਟੀ ਪ੍ਰਤੀ ਵਫ਼ਾਦਾਰੀ ਨਾਲ ਕੰਮ ਕਰਨਗੇ ।

Related Articles

Leave a Reply

Your email address will not be published. Required fields are marked *

Back to top button