Ferozepur News

ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ 22ਵਾਂ ਸਥਾਪਨਾ ਦਿਵਸ-ਬੈਂਕ ਵੱਲੋਂ ਆਪਣੇ ਚੰਗੇ ਅਤੇ ਪੁਰਾਣੇ ਗਾਹਕਾਂ ਨੂੰ ਐਤਵਾਰ ਵਾਲੇ ਦਿਨ ਵੀ ਕੰਮਕਾਜ ਕਰਨ ਉਪਰੰਤ ਯਾਦਗਿਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ

ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ 22ਵਾਂ ਸਥਾਪਨਾ ਦਿਵਸ-ਬੈਂਕ ਵੱਲੋਂ ਆਪਣੇ ਚੰਗੇ ਅਤੇ ਪੁਰਾਣੇ ਗਾਹਕਾਂ ਨੂੰ ਐਤਵਾਰ ਵਾਲੇ ਦਿਨ ਵੀ ਕੰਮਕਾਜ ਕਰਨ ਉਪਰੰਤ ਯਾਦਗਿਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ

ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ 22ਵਾਂ ਸਥਾਪਨਾ ਦਿਵਸ
ਬੈਂਕ ਵੱਲੋਂ ਆਪਣੇ ਚੰਗੇ ਅਤੇ ਪੁਰਾਣੇ ਗਾਹਕਾਂ ਨੂੰ ਐਤਵਾਰ ਵਾਲੇ ਦਿਨ ਵੀ ਕੰਮਕਾਜ ਕਰਨ ਉਪਰੰਤ ਯਾਦਗਿਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ

ਧਰਮਕੋਟ, 28-9-2026: ( ਅਮਰੀਕ ਸਿੰਘ ਛਾਬੜਾ ) : ਪੰਜਾਬ ਗ੍ਰਾਮੀਣ ਬੈਂਕ ਵੱਲੋਂ ਆਪਣੇ 22 ਸਾਲਾਂ ਦੇ ਸ਼ਾਨਦਾਰ ਸਫ਼ਰ ਨੂੰ ਪੂਰਾ ਕਰਨ ‘ਤੇ “22 Years of Excellence – Progress for every village, Promise for Every Future” ਥੀਮ ਹੇਠ ਸਥਾਪਨਾ ਦਿਵਸ ਮਨਾਇਆ ਗਿਆ। ਪੰਜਾਬ ਗ੍ਰਾਮੀਣ ਬੈਂਕ ਮੈਨੇਜਰ ਮਨਧੀਰ ਸਿੰਘ ਅਸਿਸਟੈਂਟ ਮੈਨੇਜਰ ਜਸਵੰਤ ਸਿੰਘ,ਦੀਪਕ ਸ਼੍ਰੀਵਾਸਤਵ ਅਸਿਸਟੈਟ,ਮਨੇਜਰ,ਪੰਕਜ ਕੁਮਾਰ ਆਸਿਸਟੈਟ ਮੈਨੇਜਰ, ਮੋਹਤ ਬਦਰਾ ਹੈਡ ਕੈਸ਼ੀਅਰ, ਨਿਸ਼ਾਨ ਸਿੰਘ ਗਨਮੈਨ ਤੋਂ ਇਲਾਵਾ ਬੈਂਕ ਸਟਾਫ ਅਤੇ ਬੈਂਕ ਦੇ ਅੰਦਰ ਆਏ ਹੋਏ ਗ੍ਰਾਹਕਾਂ ਦੀ ਹਾਜ਼ਰੀ ਵਿੱਚ ਧਰਮਕੋਟ ਬ੍ਰਾਂਚ ਵਿੱਚ ਟਰੱਕ ਯੂਨੀਅਨ ਦੇ ਸੀਨੀਅਰ ਆਗੂ ਰਾਜਪਾਲ ਮੁਖੀਜਾ ਅਤੇ ਅਜੈਪਾਲ ਸਿੰਘ ਟਰੁਨਾ ਮਾਲਕ ਮਾਡਰਨ ਆਟੋ ਸੈਂਟਰ ਧਰਮਕੋਟ ਨੂੰ ਜੋ ਕਿ ਧਰਮਕੋਟ ਗ੍ਰਾਮੀਣ ਬੈਂਕ ਦੀ ਬਰਾਂਚ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਆ ਰਹੇ ਹਨ ਅਤੇ ਬੈਂਕ ਦੇ ਹਰ ਔਖੇ ਸੌਖੇ ਵੇਲੇ ਨਾਲ ਖੜਦੇ ਹਨ ਨੂੰ ਬ੍ਰਾਂਚ ਵਿੱਚ ਛੋਟੇ ਜਿਹੇ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ

ਇਸ ਮੌਕੇ ਬੈਂਕ ਵੱਲੋਂ ਆਪਣੇ ਸਾਰੇ ਗਾਹਕਾਂ, ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਦਾ ਦਿਲੋਂ ਧੰਨਵਾਦ ਕਰਦਿਆਂ ਇਹ ਵਿਸ਼ਵਾਸ ਦਿਵਾਇਆ ਕਿ ਬੈਂਕ ਭਵਿੱਖ ਵਿੱਚ ਵੀ ਪਿੰਡ-ਪਿੰਡ ਤੱਕ ਤਰੱਕੀ ਪਹੁੰਚਾਉਣ ਲਈ ਵਚਨਬੱਧ ਰਹੇਗਾ।

ਇਸ ਮੌਕੇ ਬੈਂਕ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਸਨਮਾਨ ਚਿੰਨ ਲੈਣ ਉਪਰੰਤ ਟਰੱਕ ਯੂਨੀਅਨ ਦੇ ਆਗੂ ਰਾਜਪਾਲ ਮੁਖੀਜਾ ਅਤੇ ਅਜੈਪਾਲ ਸਿੰਘ ਟਰੁਨਾ ਮਾਲਕ ਮਾਡਰਨ ਆਟੋ ਸੈਂਟਰ ਧਰਮਕੋਟ ਨੇ ਬੈਂਕ ਮੈਨੇਜਰ ਅਤੇ ਸਮੂਹ ਸਟਾਫ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਮੌਕੇ ਤੇ ਹਾਜ਼ਰ ਬੈਂਕ ਦੇ ਗਾਹਕਾਂ ਦੇ ਵੱਲੋਂ ਬੈਂਕ ਦੇ ਇਸ ਉਪਰਾਲੇ ਦੀ ਭਰਪੂਰ ਸਲਾਂਘਾ ਕੀਤੀ ਅਤੇ ਬੈਂਕ ਦੇ ਗਾਹਕਾਂ ਨੇ ਕਿਹਾ ਕਿ ਇਹੋ ਜਿਹੇ ਉਪਰਾਲਿਆਂ ਦੇ ਨਾਲ ਦੂਸਰੇ ਗਾਹਕਾਂ ਨੂੰ ਵੀ ਵੱਡੀ ਹੱਲਾਸ਼ੇਰੀ ਮਿਲਦੀ ਹੈ ਕਿ ਬੈਂਕ ਦੇ ਨਾਲ ਵਧੀਆ ਜੁੜਿਆ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਉਹਨਾਂ ਦਾ ਅਤੇ ਬੈਂਕ ਦਾ ਆਪਸੀ ਭਾਈਚਾਰਾ ਬਣਿਆ ਰਹੇ

Related Articles

Leave a Reply

Your email address will not be published. Required fields are marked *

Back to top button