SBS ਸਟੇਟ ਯੂਨੀਵਰਸਿਟੀ ਵਿਖੇ “ ਫਿਊਜ਼ਨ ਫੀਏਸਟਾ “2026 ਉਤਸ਼ਾਹ ਅਤੇ ਸੱਭਿਆਚਾਰਕ ਰੌਣਕ ਨਾਲ ਮਨਾਇਆ ਗਿਆ
SBS ਸਟੇਟ ਯੂਨੀਵਰਸਿਟੀ ਵਿਖੇ “ ਫਿਊਜ਼ਨ ਫੀਏਸਟਾ “2026 ਉਤਸ਼ਾਹ ਅਤੇ ਸੱਭਿਆਚਾਰਕ ਰੌਣਕ ਨਾਲ ਮਨਾਇਆ ਗਿਆ

ਫਿਰੋਜ਼ਪੁਰ, ਅਪ੍ਰੈਲ 30, 2026: ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਮਾਨਯੋਗ ਉਪ2 ਕੁਲਪਤੀ ਡਾ ਸੁਰੇਸ਼ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਲਾਨਾ ਸੱਭਿਆਚਾਰਕ ਮੇਲਾ *ਫਿਊਜ਼ਨ ਫੀਏਸਟਾ 2026 * ਸੋਸਾਇਟੀ ਫੋਰ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਵੱਲੋਂ ਬੜੇ ਉਤਸ਼ਾਹ ਅਤੇ ਵਿਦਿਆਰਥੀਆਂ ਦੀ ਜੋਸ਼ ਭਰੀ ਭਾਗੀਦਾਰੀ ਨਾਲ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦਾ ਉਦਘਾਟਨ ਰਜਿਸਟਰਾਰ ਡਾ. ਰਾਜੀਵ ਅਰੋੜਾ ਨੇ ਕੋਆਰਡੀਨੇਟਰ ਮੁਨੀਸ਼ ਕੁਮਾਰ ਅਤੇ ਕੋ-ਕੋਆਰਡੀਨੇਟਰ ਡਾ. ਸੁਖਜਿੰਦਰ ਸਿੰਘ ਸੰਧੂ ਦੇ ਨਾਲ ਮਿਲ ਕੇ ਜਯੋਤੀ ਪ੍ਰਜਵਲਨ ਕਰਕੇ ਕੀਤਾ ।ਕੈਂਪਸ ਰਜਿਸਟਰਾਰ ਡਾ ਰਜੀਵ ਅਰੋੜਾ ਨੇ ਵਿਦਿਆਰਥੀਆਂ ਦੇ ਰੁਬਰੂ ਹੁੰਦਿਆਂ ਕਿਹਾ ਕਿ ਉਹ ਕੈਂਪਸ ਵੱਲੋਂ ਆਯੋਜਿਤ ਕੀਤੇ ਜਾਂਦੇ ਅਜਿਹੇ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਹਿੱਸਾ ਲਿਆ ਕਰਨ । ਇਸ ਨਾਲ ਉਹਨਾਂ ਦੀ ਸ਼ਖਸ਼ੀਅਤ ਹੋਰ ਨਿਖਰ ਕੇ ਸਾਹਮਣੇ ਆਉਂਦੀ ਹੈ ।
ਉਹਨਾਂ ਆਰਗੇਨਾਈਜ਼ਿੰਗ ਟੀਮ ਨੂੰ ਇਸ ਪ੍ਰੋਗਰਾਮ ਨੂੰ ਸਫਲਤਾਪੂਰਬਕ ਕਰਵਾਉਣ ਲਈ ਮੁਬਾਰਕਬਾਦ ਦਿੱਤੀ ।ਫਿਊਜ਼ਨ ਫੀਏਸਟਾ 2026 * ਵਿੱਚ ਵਿਦਿਆਰਥੀਆਂ ਦੀ ਕਾਬਲਿਆਤ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਸੁਮੇਲ ਦੇਖਣ ਨੂੰ ਮਿਲਿਆ। ਇਸ ਦੌਰਾਨ ਭੰਗੜਾ, ਗਿੱਧਾ, ਲੁੱਡੀ ਡਾਂਸ, ਦੱਖਣੀ ਭਾਰਤੀ ਨਾਚ, ਸੋਲੋ ਡਾਂਸ ਅਤੇ ਸੋਲੋ ਗਾਇਨ ਵਰਗੀਆਂ ਪ੍ਰਸਤੁਤੀਆਂ ਮੁੱਖ ਆਕਰਸ਼ਣ ਰਹੀਆਂ। ਇਸ ਤੋਂ ਇਲਾਵਾ ਸ਼ਾਇਰੀ ਦੀਆਂ ਪੇਸ਼ਕਾਰੀਆਂ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ।ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਵੰਨਗੀਆਂ ਨੂੰ ਉਨ੍ਹਾਂ ਦੀ ਰਚਨਾਤਮਕਤਾ, ਸਹਿਯੋਗ ਅਤੇ ਸੱਭਿਆਚਾਰਕ ਧਨਾਤਮਕਤਾ ਲਈ ਕਾਫੀ ਸਰਾਹਿਆ ਗਿਆ, ਜਿਸ ਨਾਲ ਇਹ ਸਮਾਗਮ ਬੇਹੱਦ ਸਫਲ ਰਿਹਾ।ਪ੍ਰੋਗਰਾਮ ਦਾ ਸਮਾਪਨ ਕੋਆਰਡੀਨੇਟਰ ਮੁਨੀਸ਼ ਕੁਮਾਰ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਕੀਤਾ ਗਿਆ, ਜਿਨ੍ਹਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਮਹਿਮਾਨਾਂ, ਭਾਗੀਦਾਰਾਂ, ਆਯੋਜਕਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਰੀ ਗਿਣਤੀ ਵਿੱਚ ਫੈਕਲਟੀ , ਸਟਾਫ ਤੇ ਵਿਦਿਆਰਥੀ ਹਾਜ਼ਰ ਰਹੇ ।ਕੈਂਪਸ ਪੀ ਆਰ ਓ ਯਸ਼ਪਾਲ ਨੇ ਦਸਿਆ ਕਿ ਫਿਊਜ਼ਨ ਫੀਏਸਟਾ 2026 ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਦਿਖਾਉਣ ਅਤੇ ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਇੱਕ ਸ਼ਾਨਦਾਰ ਮੰਚ ਸਾਬਤ ਹੋਇਆ।





