Ferozepur News

ਫਿਰੋਜ਼ਪੁਰ ਪੁਲਿਸ ਵੱਲੋਂ 30 ਲੱਖ ਰੁਪਏ ਦੇ 120 ਟਰੇਸ ਕੀਤੇ ਮੋਬਾਈਲ ਵਾਪਸ, ਕੁੱਲ ਬਰਾਮਦਗੀ 459 ਤੱਕ ਪੁੱਜੀ

ਐਸਐਸਪੀ ਵੱਲੋਂ ਲੋਕਾਂ ਨੂੰ ਗੁੰਮ ਜਾਂ ਚੋਰੀ ਹੋਏ ਮੋਬਾਈਲ ਤੁਰੰਤ ਰਿਪੋਰਟ ਕਰਨ ਅਤੇ ਸ਼ੱਕੀ ਮੋਬਾਈਲ ਨਾ ਖਰੀਦਣ ਦੀ ਅਪੀਲ

ਫਿਰੋਜ਼ਪੁਰ ਪੁਲਿਸ ਵੱਲੋਂ 30 ਲੱਖ ਰੁਪਏ ਦੇ 120 ਟਰੇਸ ਕੀਤੇ ਮੋਬਾਈਲ ਵਾਪਸ, ਕੁੱਲ ਬਰਾਮਦਗੀ 459 ਤੱਕ ਪੁੱਜੀ

ਫਿਰੋਜ਼ਪੁਰ ਪੁਲਿਸ ਵੱਲੋਂ 30 ਲੱਖ ਰੁਪਏ ਦੇ 120 ਟਰੇਸ ਕੀਤੇ ਮੋਬਾਈਲ ਵਾਪਸ, ਕੁੱਲ ਬਰਾਮਦਗੀ 459 ਤੱਕ ਪੁੱਜੀ

ਐਸਐਸਪੀ ਵੱਲੋਂ ਲੋਕਾਂ ਨੂੰ ਗੁੰਮ ਜਾਂ ਚੋਰੀ ਹੋਏ ਮੋਬਾਈਲ ਤੁਰੰਤ ਰਿਪੋਰਟ ਕਰਨ ਅਤੇ ਸ਼ੱਕੀ ਮੋਬਾਈਲ ਨਾ ਖਰੀਦਣ ਦੀ ਅਪੀਲ

ਫਿਰੋਜ਼ਪੁਰ, 22 ਸਤੰਬਰ, 2026: ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਵੱਲੋਂ ਸਪੈਸ਼ਲ ਬ੍ਰਾਂਚ, ਆਈਟੀ ਸੈਲ ਅਤੇ ਪੁਲਿਸ ਟੀਮਾਂ ਦੀ ਲਗਾਤਾਰ ਮਿਹਨਤ ਸਦਕਾ ਗੁੰਮ, ਚੋਰੀ ਅਤੇ ਖੋਹ ਕੀਤੇ ਗਏ 120 ਮੋਬਾਈਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰ ਦਿੱਤੇ ਗਏ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਇਨ੍ਹਾਂ 120 ਮੋਬਾਈਲ ਫੋਨਾਂ ਦੀ ਕੁੱਲ ਕੀਮਤ ਲਗਭਗ 30 ਲੱਖ ਰੁਪਏ ਬਣਦੀ ਹੈ। ਪੂਰੀ ਪਛਾਣ ਅਤੇ ਤਸਦੀਕ ਕਰਨ ਤੋਂ ਬਾਅਦ ਮੋਬਾਈਲ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ।

ਐਸਐਸਪੀ ਨੇ ਦੱਸਿਆ ਕਿ ਇਹ ਸਫਲਤਾ ਸਪੈਸ਼ਲ ਬ੍ਰਾਂਚ ਅਤੇ ਆਈਟੀ ਸੈਲ ਦੀਆਂ ਟੀਮਾਂ ਦੇ ਨਾਲ-ਨਾਲ ਐਸਐਚਓਜ਼ ਸਮੇਤ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੈ। ਪੁਲਿਸ ਟੀਮਾਂ ਵੱਲੋਂ ਗੁੰਮ, ਚੋਰੀ ਅਤੇ ਖੋਹ ਕੀਤੇ ਮੋਬਾਈਲਾਂ ਨਾਲ ਸਬੰਧਤ ਸ਼ਿਕਾਇਤਾਂ ਅਤੇ ਕੇਸਾਂ ’ਤੇ ਕੰਮ ਕਰਦਿਆਂ ਤਕਨੀਕੀ ਜਾਂਚ ਅਤੇ ਡਿਜੀਟਲ ਟ੍ਰੈਕਿੰਗ ਰਾਹੀਂ ਮੋਬਾਈਲ ਟਰੇਸ ਕੀਤੇ ਗਏ।

ਉਨ੍ਹਾਂ ਕਿਹਾ ਕਿ 120 ਮੋਬਾਈਲਾਂ ਦੀ ਇਹ ਤਾਜ਼ਾ ਬਰਾਮਦਗੀ ਜ਼ਿਲ੍ਹਾ ਪੁਲਿਸ ਵੱਲੋਂ ਗੁੰਮ ਅਤੇ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰਨ ਲਈ ਚਲਾਈ ਜਾ ਰਹੀ ਲਗਾਤਾਰ ਮੁਹਿੰਮ ਦਾ ਹਿੱਸਾ ਹੈ।

ਐਸਐਸਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੋਈਆਂ ਬਰਾਮਦਗੀ ਮੁਹਿੰਮਾਂ ਦੌਰਾਨ 117, 92 ਅਤੇ 130 ਮੋਬਾਈਲ ਫੋਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਹਨ। ਹੁਣ 120 ਹੋਰ ਮੋਬਾਈਲ ਫੋਨ ਵਾਪਸ ਕਰਨ ਨਾਲ ਪਿਛਲੇ ਕੁਝ ਮਹੀਨਿਆਂ ਦੌਰਾਨ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਗਏ ਮੋਬਾਈਲ ਫੋਨਾਂ ਦੀ ਕੁੱਲ ਗਿਣਤੀ 459 ਹੋ ਗਈ ਹੈ।

ਐਸਐਸਪੀ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਕਈ ਮੋਬਾਈਲ ਪੁਲਿਸ ਕੋਲ ਦਰਜ ਕੇਸਾਂ ਨਾਲ ਸਬੰਧਤ ਸਨ, ਜਦਕਿ ਕਈ ਮੋਬਾਈਲ ਗੁੰਮ ਜਾਂ ਲਾਪਤਾ ਹੋਣ ਸਬੰਧੀ ਰਿਪੋਰਟ ਕੀਤੇ ਗਏ ਸਨ। ਪੁਲਿਸ ਟੀਮਾਂ ਵੱਲੋਂ ਮੋਬਾਈਲਾਂ ਨੂੰ ਟਰੇਸ ਕਰਨ ਤੋਂ ਬਾਅਦ ਉਨ੍ਹਾਂ ਦੇ ਅਸਲ ਮਾਲਕਾਂ ਦੀ ਪਛਾਣ ਅਤੇ ਤਸਦੀਕ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਮੋਬਾਈਲ ਵਾਪਸ ਸੌਂਪੇ ਗਏ।

ਉਨ੍ਹਾਂ ਕਿਹਾ ਕਿ ਚੋਰੀ ਦੇ ਮੋਬਾਈਲ ਜਾਣ-ਬੁੱਝ ਕੇ ਖਰੀਦਣ ਵਾਲੇ ਵਿਅਕਤੀਆਂ ਜਾਂ ਦੁਕਾਨਦਾਰਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਦੁਕਾਨਦਾਰ ਜਾਂ ਹੋਰ ਵਿਅਕਤੀ ਜਾਣਬੁੱਝ ਕੇ ਚੋਰੀ ਦੇ ਮੋਬਾਈਲ ਖਰੀਦਣ ਜਾਂ ਵੇਚਣ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਐਸਐਸਪੀ ਨੇ ਸਪੈਸ਼ਲ ਬ੍ਰਾਂਚ, ਆਈਟੀ ਸੈਲ ਅਤੇ ਫੀਲਡ ਪੁਲਿਸ ਟੀਮਾਂ ਵੱਲੋਂ ਆਪਸੀ ਤਾਲਮੇਲ ਨਾਲ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਟੀਮਾਂ ਦੀ ਮਿਹਨਤ ਸਦਕਾ ਗੁੰਮ ਅਤੇ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਤੱਕ ਪਹੁੰਚਾਉਣ ਵਿੱਚ ਸਫਲਤਾ ਮਿਲੀ ਹੈ।

ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਲੋਕ ਬੜੀ ਮਿਹਨਤ ਨਾਲ ਪੈਸਾ ਕਮਾ ਕੇ ਮੋਬਾਈਲ ਫੋਨ ਖਰੀਦਦੇ ਹਨ ਅਤੇ ਮੋਬਾਈਲ ਦੇ ਚੋਰੀ ਜਾਂ ਗੁੰਮ ਹੋਣ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਮਹੱਤਵਪੂਰਨ ਡਾਟਾ ਅਤੇ ਸੰਪਰਕ ਗੁਆਉਣ ਦੀ ਸਮੱਸਿਆ ਵੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਵੱਲੋਂ ਅਜਿਹੇ ਮੋਬਾਈਲ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਦਿਖਾਈ ਦੇਣ ਵਾਲੀ ਖੁਸ਼ੀ ਅਤੇ ਰਾਹਤ ਪੁਲਿਸ ਲਈ ਵੀ ਬਹੁਤ ਸੰਤੋਸ਼ਜਨਕ ਹੁੰਦੀ ਹੈ।

ਮੋਬਾਈਲ ਫੋਨ ਵਾਪਸ ਮਿਲਣ ’ਤੇ ਮਾਲਕਾਂ ਨੇ ਫਿਰੋਜ਼ਪੁਰ ਪੁਲਿਸ ਅਤੇ ਖਾਸ ਕਰਕੇ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਸ਼ਲਾਘਾ ਕੀਤੀ।

ਐਸਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋਣ ਦੀ ਸੂਰਤ ਵਿੱਚ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਤਕਨੀਕੀ ਤਰੀਕਿਆਂ ਰਾਹੀਂ ਉਸ ਨੂੰ ਟਰੇਸ ਕਰਕੇ ਬਰਾਮਦ ਕਰਨ ਲਈ ਸਮੇਂ ਸਿਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਸ਼ੱਕੀ ਸਰੋਤ ਤੋਂ ਮੋਬਾਈਲ ਫੋਨ ਨਾ ਖਰੀਦਣ ਦੀ ਵੀ ਅਪੀਲ ਕੀਤੀ।

Related Articles

Leave a Reply

Your email address will not be published. Required fields are marked *

Back to top button