Ferozepur News

ਜ਼ਿਲ੍ਹਾ ਪੱਧਰੀ ਕਬੱਡੀ ਅਤੇ ਵਾਲੀਬਾਲ ਲੀਗ-2026 ਸ਼ਾਨੋ ਸ਼ੌਕਤ ਨਾਲ ਆਯੋਜਿਤ

ਜ਼ਿਲ੍ਹਾ ਪੱਧਰੀ ਕਬੱਡੀ ਅਤੇ ਵਾਲੀਬਾਲ ਸਪੰਦਨ ਲੀਗ-2026 ਦਾ ਆਯੋਜਨ

ਜ਼ਿਲ੍ਹਾ ਪੱਧਰੀ ਕਬੱਡੀ ਅਤੇ ਵਾਲੀਬਾਲ ਲੀਗ-2026 ਸ਼ਾਨੋ ਸ਼ੌਕਤ ਨਾਲ ਆਯੋਜਿਤ

ਜ਼ਿਲ੍ਹਾ ਪੱਧਰੀ ਕਬੱਡੀ ਅਤੇ ਵਾਲੀਬਾਲ ਸਪੰਦਨ ਲੀਗ-2026 ਦਾ ਆਯੋਜਨ

ਸੈਕਟਰ ਹੈੱਡਕੁਆਰਟਰ, ਬਾਰਡਰ ਸਕਿਉਰਿਟੀ ਫੋਰਸ, ਫਿਰੋਜ਼ਪੁਰ

ਜ਼ਿਲ੍ਹਾ ਪੱਧਰੀ ਕਬੱਡੀ ਅਤੇ ਵਾਲੀਬਾਲ ਲੀਗ-2026 ਸ਼ਾਨੋ ਸ਼ੌਕਤ ਨਾਲ ਆਯੋਜਿਤ
ਫਿਰੋਜ਼ਪੁਰ, 21-9-2026: ਜ਼ਿਲ੍ਹਾ ਪੱਧਰੀ ਕਬੱਡੀ ਅਤੇ ਵਾਲੀਬਾਲ ਸਪੰਨ ਲੀਗ-2026 – “ਦੇਸ਼ ਭਰ ਵਿੱਚ ਖੇਡਾਂ ਰਾਹੀਂ ਅਮਨ ਅਤੇ ਵਿਕਾਸ” ਦਾ ਉਦਘਾਟਨੀ ਸਮਾਰੋਹ 19 ਸਤੰਬਰ 2026 ਨੂੰ ਕੈਂਟੋਨਮੈਂਟ ਸਟੇਡੀਅਮ, ਫਿਰੋਜ਼ਪੁਰ ਵਿਖੇ ਕਰਵਾਇਆ ਗਿਆ। ਕਬੱਡੀ ਦੇ ਮੁਕਾਬਲੇ 19 ਅਤੇ 20 ਸਤੰਬਰ ਨੂੰ ਕਰਵਾਏ ਜਾ ਰਹੇ ਹਨ, ਜਦਕਿ ਵਾਲੀਬਾਲ ਦੇ ਮੁਕਾਬਲੇ 25 ਤੋਂ 27 ਸਤੰਬਰ 2026 ਤੱਕ ਕਰਵਾਏ ਜਾਣਗੇ।
ਇਸ ਮੌਕੇ ਬ੍ਰਿਗੇਡੀਅਰ (ਸੇਵਾਮੁਕਤ) ਵਿਜੈ ਸਿੰਘ ਰਾਣਾ, ਵੀ.ਐਸ.ਐਮ., ਡੀਆਈਜੀ, ਸੈਕਟਰ ਹੈੱਡਕੁਆਰਟਰ ਫਿਰੋਜ਼ਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀ ਐਸ. ਐਨ. ਗੋਸਵਾਮੀ, ਕਮਾਂਡੈਂਟ, 155 ਬਟਾਲੀਅਨ ਬੀਐਸਐਫ ਅਤੇ ਚੇਅਰਮੈਨ, ਕਾਰਜਕਾਰੀ ਕਮੇਟੀ, ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਇਸ ਮੌਕੇ ਹਾਜ਼ਰ ਸਨ।
ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸਪੰਦਨ ਲੀਗ-2026 ਦੇ ਆਧਿਕਾਰਿਕ ਤੌਰ ’ਤੇ ਸ਼ੁਰੂ ਹੋਣ ਦਾ ਐਲਾਨ ਕੀਤਾ। ਭਾਗ ਲੈ ਰਹੇ ਖਿਡਾਰੀਆਂ ਅਤੇ ਟੀਮ ਕਪਤਾਨਾਂ ਨੇ ਸਾਂਝੇ ਤੌਰ ’ਤੇ ਸਪੰਦਨ ਸਪੋਰਟਸ ਸਹੁੰ ਚੁੱਕੀ ਅਤੇ ਖੇਡ ਭਾਵਨਾ, ਅਨੁਸ਼ਾਸਨ ਅਤੇ ਨਿਰਪੱਖ ਖੇਡ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ। ਸਮਾਰੋਹ ਦੇ ਅੰਤ ਵਿੱਚ ਮੁੱਖ ਮਹਿਮਾਨ ਨਾਲ ਸਾਂਝੀ ਤਸਵੀਰ ਵੀ ਖਿਚਵਾਈ ਗਈ।
ਨਿਰਧਾਰਤ ਪ੍ਰੋਗਰਾਮ ਅਨੁਸਾਰ ਕਬੱਡੀ ਦੇ ਮੁਕਾਬਲੇ 19 ਸਤੰਬਰ 2026 ਨੂੰ ਸਵੇਰੇ 9:00 ਵਜੇ ਤੋਂ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਨੇੜਲੇ ਸਰਹੱਦੀ ਖੇਤਰਾਂ ਦੀਆਂ 30 ਟੀਮਾਂ ਦੇ ਕੁੱਲ 339 ਕਬੱਡੀ ਖਿਡਾਰੀਆਂ, ਜਿਨ੍ਹਾਂ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਸ਼ਾਮਲ ਸਨ, ਨੇ ਅਧਿਕਾਰੀਆਂ ਸਮੇਤ ਬੜੇ ਉਤਸ਼ਾਹ ਨਾਲ ਭਾਗ ਲਿਆ।
ਇਸ ਖੇਡ ਸਮਾਗਮ ਨੇ ਸਰਹੱਦੀ ਖੇਤਰਾਂ ਦੇ ਨੌਜਵਾਨਾਂ ਨੂੰ ਖੇਡਾਂ ਰਾਹੀਂ ਇੱਕ ਮੰਚ ’ਤੇ ਇਕੱਠੇ ਹੋਣ ਦਾ ਸ਼ਾਨਦਾਰ ਮੌਕਾ ਪ੍ਰਦਾਨ ਕੀਤਾ। ਇਸ ਰਾਹੀਂ ਟੀਮ ਭਾਵਨਾ, ਅਨੁਸ਼ਾਸਨ, ਆਪਸੀ ਸਾਂਝ ਅਤੇ ਅਮਨ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ।
ਉਦਘਾਟਨੀ ਸਮਾਰੋਹ ਉਤਸ਼ਾਹਪੂਰਨ ਭਾਗੀਦਾਰੀ ਅਤੇ ਸ਼ਾਨਦਾਰ ਖੇਡ ਭਾਵਨਾ ਦੇ ਮਾਹੌਲ ਵਿੱਚ ਸਫਲਤਾਪੂਰਵਕ ਸੰਪੰਨ ਹੋਇਆ।

Related Articles

Leave a Reply

Your email address will not be published. Required fields are marked *

Back to top button