Ferozepur News

ਸੈਂਸਜ਼ 2027 ਦੇ ਫੇਜ਼-2 ਤਹਿਤ ਚਾਰਜ ਸੈਂਸਜ਼ ਅਫਸਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਮੁਕੰਮਲ

ਸੈਂਸਜ਼ 2027 ਦੇ ਫੇਜ਼-2 ਤਹਿਤ ਚਾਰਜ ਸੈਂਸਜ਼ ਅਫਸਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਮੁਕੰਮਲ

ਸੈਂਸਜ਼ 2027 ਦੇ ਫੇਜ਼-2 ਤਹਿਤ ਚਾਰਜ ਸੈਂਸਜ਼ ਅਫਸਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਮੁਕੰਮਲ

– ਸੈਲਫ ਐਨੂਮਰੇਸ਼ਨ 16 ਤੋਂ 30 ਨਵੰਬਰ 2026 ਤੱਕ ਅਤੇ ਫੀਲਡ ਵਰਕ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਹੋਵੇਗਾ

ਫ਼ਿਰੋਜ਼ਪੁਰ, 16 ਸਤੰਬਰ 2026: ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ-ਕਮ-ਪ੍ਰਿੰਸੀਪਲ ਸੈਂਸਜ਼ ਅਫਸਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਂਸਜ਼ 2027 ਦੇ ਫੇਜ਼-2 ਤਹਿਤ ਸਮੂਹ ਚਾਰਜ ਸੈਂਸਜ਼ ਅਫਸਰਾਂ ਦੀ ਦੋ ਰੋਜ਼ਾ ਟ੍ਰੇਨਿੰਗ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ। ਇਹ ਟ੍ਰੇਨਿੰਗ ਸੈਂਸਜ਼ ਵਿਭਾਗ ਦੇ ਸ੍ਰੀ ਆਰ.ਪੀ. ਸਿੰਘ, ਜੁਆਇੰਟ ਡਾਇਰੈਕਟਰ, ਸ੍ਰੀ ਕਾਰਤਿਕ ਆਰਿਆ, ਜ਼ਿਲ੍ਹਾ ਕੋਆਰਡੀਨੇਟਰ ਅਤੇ ਸ੍ਰੀ ਬਿਮਲ, ਜੇ.ਈ. ਵੱਲੋਂ ਦਿੱਤੀ ਗਈ। ਇਸ ਟ੍ਰੇਨਿੰਗ ਮੌਕੇ ਐਸ.ਡੀ.ਐਮ. ਫ਼ਿਰੋਜ਼ਪੁਰ ਸ਼੍ਰੀ ਅਭਿਸ਼ੇਕ ਸ਼ਰਮਾ ਅਤੇ ਐਸ.ਡੀ.ਐਮ. ਜ਼ੀਰਾ ਸ਼੍ਰੀ ਸੂਰਜ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਸ ਮੌਕੇ ਸ੍ਰੀ ਆਰ.ਪੀ. ਸਿੰਘ, ਜੁਆਇੰਟ ਡਾਇਰੈਕਟਰ ਸੈਂਸਜ਼ ਵਿਭਾਗ ਨੇ ਦੱਸਿਆ ਕਿ ਸੈਂਸਜ਼ 2027 ਦੇ ਫੇਜ਼-2 ਤਹਿਤ ਸੈਲਫ ਐਨੂਮਰੇਸ਼ਨ 16 ਨਵੰਬਰ 2026 ਤੋਂ 30 ਨਵੰਬਰ 2026 ਤੱਕ ਕੀਤੀ ਜਾਣੀ ਹੈ। ਇਸ ਪ੍ਰਕਿਰਿਆ ਦੌਰਾਨ ਆਮ ਨਾਗਰਿਕ ਆਪਣਾ ਡਾਟਾ ਆਨਲਾਈਨ ਖੁਦ ਭਰ ਸਕਣਗੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਫੀਲਡ ਵਰਕ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਡਿਜੀਟਲ ਮੋਡ ਰਾਹੀਂ ਸੀ.ਐਮ.ਐਮ.ਐਸ. ਪੋਰਟਲ(CMMS Portal) ਰਾਹੀਂ ਕੀਤਾ ਜਾਣਾ ਹੈ। ਇਸੇ ਸਬੰਧੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਚਾਰਜ ਸੈਂਸਜ਼ ਅਫਸਰਾਂ ਨੂੰ ਪੋਰਟਲ ਦੀ ਵਰਤੋਂ ਅਤੇ ਫੀਲਡ ਵਰਕ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ।

ਟ੍ਰੇਨਿੰਗ ਦੌਰਾਨ ਸੈਂਸਜ਼ 2027 ਦੇ ਫੇਜ਼-2 ਤਹਿਤ ਡਿਜੀਟਲ ਮੋਡ ਵਿੱਚ ਡਾਟਾ ਇਕੱਤਰ ਕਰਨ, ਪੋਰਟਲ ਦੀ ਵਰਤੋਂ ਅਤੇ ਫੀਲਡ ਪੱਧਰ ’ਤੇ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

ਇਸ ਮੌਕੇ ਸ੍ਰੀ ਗੁਰਿੰਦਰ ਸਿੰਘ, ਵਧੀਕ ਜ਼ਿਲ੍ਹਾ ਸੈਂਸਜ਼ ਅਫਸਰ, ਸ੍ਰੀ ਤਰਸੇਮ ਲਾਲ, ਸਹਾਇਕ ਖੋਜ ਅਫਸਰ ਅਤੇ ਸ੍ਰੀ ਹਰਜਿੰਦਰ ਸਿੰਘ, ਸਹਾਇਕ ਖੋਜ ਅਫਸਰ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button