Ferozepur News

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸਿੱਖੀ ਬਜਟ ਅਤੇ ਸਮਝਦਾਰੀ ਨਾਲ ਖਰੀਦਦਾਰੀ ਕਰਨ ਦੀ ਵਿਧੀ – ਸਮਰ ਕੈਂਪ–2025 ਦੌਰਾਨ ਰਿਹਾ ਵਿਸ਼ੇਸ਼ ਸਿੱਖਿਅਕ ਦੋਰਾ

ਫਿਰੋਜ਼ਪੁਰ, 7-6-2025: ਵਿਵੇਕਾਨੰਦ ਵਰਲਡ ਸਕੂਲ, ਫਿਰੋਜ਼ਪੁਰ ਵੱਲੋਂ ਸਮਰ ਕੈਂਪ–2025 ਦੇ ਤਹਿਤ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਸਿਖਿਅਕ ਦੋਰੇ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਫਿਰੋਜ਼ਪੁਰ ਸਿਟੀ ਸਥਿਤ ਵਿਸ਼ਾਲ ਮੇਗਾ ਮਾਰਟ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੇ ਜ਼ਿੰਮੇਵਾਰੀ ਨਾਲ ਖਰੀਦਦਾਰੀ ਕਰਨੀ ਸਿੱਖੀ।
ਵਿਦਿਆਰਥੀਆਂ ਨੇ ਆਪਣੀ ਖਰੀਦਦਾਰੀ ਦੀ ਸੂਚੀ ਬਣਾਈ, ਬਜਟ ਤੈਅ ਕੀਤਾ ਅਤੇ ਸਮਾਨ ਚੁਣਦੇ ਹੋਏ ਭੁਗਤਾਨ ਦੀ ਪੂਰੀ ਪ੍ਰਕਿਰਿਆ ਦਾ ਅਨੁਭਵ ਪ੍ਰਾਪਤ ਕੀਤਾ। ਇਸ ਕਿਰਿਆ ਰਾਹੀਂ ਉਨ੍ਹਾਂ ਨੇ ਕੀਮਤ ਦੀ ਤੁਲਨਾ ਕਰਨੀ, ਪੋਸ਼ਣ ਸੰਬੰਧੀ ਜਾਣਕਾਰੀ ਪੜ੍ਹਨੀ ਅਤੇ ਸਟਾਫ ਨਾਲ ਸੰਵਾਦ ਕਰਨਾ ਵਰਗੀਆਂ ਵਾਸਤਵਿਕ ਜੀਵਨ ਦੀਆਂ ਕੁਸ਼ਲਤਾਵਾਂ ਸਿੱਖੀਆਂ।
ਸਕੂਲ ਦੇ ਡਾਇਰੈਕਟਰ ਡਾ. ਐਸ. ਐਨ. ਰੁਦ੍ਰਾ ਨੇ ਦੱਸਿਆ ਕਿ ਇਹ ਅਯੋਜਨ ਵਿਦਿਆਰਥੀਆਂ ਨੂੰ ਖੁਦਮੁਖਤਿਆਰ, ਸਚੇਤ ਅਤੇ ਜ਼ਿੰਮੇਵਾਰ ਉਪਭੋਗਤਾ ਬਣਾਉਣ ਵੱਲ ਇਕ ਪ੍ਰੇਰਨਾ ਦਾਇਕ ਯਤਨ ਸੀ। ਉਨ੍ਹਾਂ ਕਿਹਾ, “ਇਸ ਕਿਸਮ ਦੀਆਂ ਕਿਰਿਆਵਾਂ ਬੱਚਿਆਂ ਦੇ ਆਤਮਵਿਸ਼ਵਾਸ ਅਤੇ ਸੰਵਾਦ ਕੁਸ਼ਲਤਾਵਾਂ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ।”
ਸਕੂਲ ਨੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ ਅਤੇ ਦੱਸਿਆ ਕਿ ਭਵਿੱਖ ਵਿੱਚ ਵੀ ਐਸੀਆਂ ਨਵੀਨਤਮ ਸਿੱਖਣ ਸੰਬੰਧੀ ਪਹਲਾਂ ਜਾਰੀ ਰਹਿਣਗੀਆਂ।

Related Articles

Leave a Reply

Your email address will not be published. Required fields are marked *

Back to top button