
ਮੁੱਦਿਆਂ ਨੂੰ ਲੈ ਕੇ ਚੋਣ ਲੜ ਰਹੀ ਫ਼ਿਰੋਜ਼ਪੁਰ ਦੀ ਧੀ ਰੂਪਕਮਲ ਚਾਵਲਾ ਕੰਬੋਜ ਚਰਚਾ ਵਿੱਚ
ਸੈਨੇਟ ਚੋਣ ਵਿੱਚ ਸਭ ਤੋਂ ਵੱਖਰੇ ਅਤੇ ਇਲਾਕੇ ਨਾਲ ਜੁੜੇ ਮੁੱਦੇ ਲੈ ਕੇ ਮੈਦਾਨ ਵਿੱਚ

ਮੁੱਦਿਆਂ ਨੂੰ ਲੈ ਕੇ ਚੋਣ ਲੜ ਰਹੀ ਫ਼ਿਰੋਜ਼ਪੁਰ ਦੀ ਧੀ ਰੂਪਕਮਲ ਚਾਵਲਾ ਕੰਬੋਜ ਚਰਚਾ ਵਿੱਚ
ਸੈਨੇਟ ਚੋਣ ਵਿੱਚ ਸਭ ਤੋਂ ਵੱਖਰੇ ਅਤੇ ਇਲਾਕੇ ਨਾਲ ਜੁੜੇ ਮੁੱਦੇ ਲੈ ਕੇ ਮੈਦਾਨ ਵਿੱਚ
ਫ਼ਿਰੋਜ਼ਪੁਰ: 13-9-2026: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀਆਂ 20 ਸਤੰਬਰ ਨੂੰ ਹੋਣ ਜਾ ਰਹੀਆਂ ਸੈਨੇਟ ਚੋਣਾਂ ਵਿੱਚ ਫ਼ਿਰੋਜ਼ਪੁਰ ਦੀ ਧੀ ਸ੍ਰੀਮਤੀ ਰੂਪਕਮਲ ਚਾਵਲਾ ਕੰਬੋਜ, ਧਰਮਪਤਨੀ ਸ. ਗੁਰਭੇਜ ਸਿੰਘ ਟਿੱਬੀ, ਗ੍ਰੈਜੂਏਟ ਕਾਂਸਟੀਚੂਐਂਸੀ ਤੋਂ ਚੋਣ ਮੈਦਾਨ ਵਿੱਚ ਉਤਰੀ ਹਨ। ਉਨ੍ਹਾਂ ਵੱਲੋਂ ਚੁੱਕੇ ਜਾ ਰਹੇ ਵਿਲੱਖਣ ਅਤੇ ਇਲਾਕੇ ਨਾਲ ਸਿੱਧੇ ਤੌਰ ’ਤੇ ਜੁੜੇ ਮੁੱਦਿਆਂ ਕਾਰਨ ਉਹ ਚਰਚਾ ਦਾ ਕੇਂਦਰ ਬਣੇ ਹੋਏ ਹਨ।
ਸੀਰੀਅਲ ਨੰਬਰ 41 ਲਈ ਪਹਿਲੀ ਪਸੰਦ ਦੀ ਵੋਟ ਦੀ ਅਪੀਲ ਕਰ ਰਹੀ ਰੂਪਕਮਲ ਚਾਵਲਾ ਕੰਬੋਜ ਵੱਲੋਂ ਸੈਨੇਟ ਚੋਣ ਲਈ ਵਿਸ਼ੇਸ਼ ਮੈਨੀਫੈਸਟੋ ਵੀ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਚੋਣ ਜਿੱਤਦੇ ਹਨ ਤਾਂ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਸਹੂਲਤਾਂ ਅਤੇ ਰਿਆਇਤਾਂ ਦਿਵਾਉਣ ਲਈ ਪੂਰੀ ਤਨਦੇਹੀ ਨਾਲ ਆਵਾਜ਼ ਉਠਾਈ ਜਾਵੇਗੀ।
ਕਾਲਜਾਂ, ਸਕੂਲਾਂ ਅਤੇ ਪਿੰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੀ ਰੂਪਕਮਲ ਚਾਵਲਾ ਕੰਬੋਜ ਨੇ ਆਪਣੇ ਮੁੱਖ ਮੁੱਦਿਆਂ ਬਾਰੇ ਦੱਸਦਿਆਂ ਕਿਹਾ ਕਿ ਫ਼ਿਰੋਜ਼ਪੁਰ ਵਿੱਚ ਪੰਜਾਬ ਯੂਨੀਵਰਸਿਟੀ ਦਾ ਰੀਜਨਲ ਸੈਂਟਰ ਸਥਾਪਤ ਕਰਵਾਉਣਾ, ਮਾਲਵਾ ਖੇਤਰ ਲਈ ਰੀਜਨਲ ਐਡਮਿਨਿਸਟ੍ਰੇਟਿਵ ਦਫ਼ਤਰ/ਸੈਂਟਰ ਦੀ ਸਥਾਪਨਾ, ਸਰਹੱਦੀ ਖੇਤਰ ਦੇ ਵਿਦਿਆਰਥੀਆਂ ਲਈ ਬਾਰਡਰ ਏਰੀਆ ਦੀ ਹੱਦ 40 ਕਿਲੋਮੀਟਰ ਤੱਕ ਕਰਨ ਦੀ ਮੰਗ, ਸਰਕਾਰੀ ਕਾਲਜਾਂ ਵਿੱਚ ਮਾਸਟਰ ਡਿਗਰੀ ਕੋਰਸਾਂ ਦਾ ਵਿਸਥਾਰ ਅਤੇ ਸਰਹੱਦੀ ਖੇਤਰਾਂ ਦੇ ਸਰਕਾਰੀ ਕਾਲਜਾਂ ਵਿੱਚ ਸਟਾਫ਼ ਦੀ ਘਾਟ ਦੂਰ ਕਰਵਾਉਣਾ ਉਨ੍ਹਾਂ ਦੀਆਂ ਪ੍ਰਮੁੱਖ ਤਰਜੀਹਾਂ ਹੋਣਗੀਆਂ।
ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਖੇਤਰ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸੈਨੇਟ ਵਿੱਚ ਸਿਰਫ਼ ਨੁਮਾਇੰਦਗੀ ਹੀ ਨਹੀਂ, ਸਗੋਂ ਇਨ੍ਹਾਂ ਮੁੱਦਿਆਂ ਦੀ ਮਜ਼ਬੂਤ ਅਤੇ ਲਗਾਤਾਰ ਪੈਰਵੀ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੋਵੇਗਾ।
ਰੂਪਕਮਲ ਚਾਵਲਾ ਕੰਬੋਜ ਨੇ ਕਿਹਾ ਕਿ ਫ਼ਿਰੋਜ਼ਪੁਰ ਤੋਂ ਪਿਛਲੇ ਲੰਮੇ ਸਮੇਂ ਤੋਂ ਕੋਈ ਆਪਣਾ ਸੈਨੇਟ ਮੈਂਬਰ ਨਹੀਂ ਚੁਣਿਆ ਗਿਆ, ਜੋ ਪੰਜਾਬ ਯੂਨੀਵਰਸਿਟੀ ਦੇ ਪੱਧਰ ’ਤੇ ਇਲਾਕੇ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾ ਸਕੇ। ਉਨ੍ਹਾਂ ਕਿਹਾ ਕਿ ਇਸ ਵਾਰ ਫ਼ਿਰੋਜ਼ਪੁਰ ਵਾਸੀਆਂ ਕੋਲ ਆਪਣੇ ਇਲਾਕੇ ਦੀ ਧੀ ਨੂੰ ਮੌਕਾ ਦੇ ਕੇ ਇਹ ਘਾਟ ਪੂਰੀ ਕਰਨ ਦਾ ਸੁਨਹਿਰੀ ਮੌਕਾ ਹੈ।
ਉਨ੍ਹਾਂ ਦੀ ਚੋਣ ਮੁਹਿੰਮ ਨੂੰ ਮਿਲ ਰਹੇ ਹੁੰਗਾਰੇ ਤੋਂ ਉਤਸ਼ਾਹਿਤ ਟੀਮ ਰੂਪਕਮਲ ਚਾਵਲਾ ਕੰਬੋਜ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਵਾਰ ਫ਼ਿਰੋਜ਼ਪੁਰੀਏ ਇਕਜੁੱਟ ਹੋ ਕੇ ਸੀਰੀਅਲ ਨੰਬਰ 41 ਨੂੰ ਪਹਿਲੀ ਪਸੰਦ ਦੀ ਵੋਟ ਦੇ ਕੇ ਫ਼ਿਰੋਜ਼ਪੁਰ ਦੀ ਧੀ ਨੂੰ ਸੈਨੇਟ ਵਿੱਚ ਭੇਜਣਗੇ ਅਤੇ ਲੰਮੇ ਸਮੇਂ ਤੋਂ ਚੱਲ ਰਹੀ ਇਸ ਘਾਟ ਨੂੰ ਦੂਰ ਕਰਨਗੇ।




