Ferozepur News

SBSSU ਦੇ ਉਪ-ਕੁਲਪਤੀ ਨੇ ਉਪ-ਕੁਲਪਤੀਆਂ ਦੀ ਕਾਨਫਰੰਸ ਵਿੱਚ ਵਧੀਆ ਕਾਰਜ-ਪ੍ਰਣਾਲੀਆਂ ਅਤੇ ਨਸ਼ਾ-ਛੁਡਾਊ ਉਪਰਾਲਿਆਂ ਨੂੰ ਪੇਸ਼ ਕੀਤਾ।

ਰਾਜਪਾਲ ਕਟਾਰੀਆ ਵੱਲੋਂ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਏ.ਆਈ.-ਸਮਰੱਥ ਅਤੇ ਨੈਤਿਕ ਉੱਚ ਸਿੱਖਿਆ ਦਾ ਸੱਦਾ

SBSSU ਦੇ ਉਪ-ਕੁਲਪਤੀ ਨੇ ਉਪ-ਕੁਲਪਤੀਆਂ ਦੀ ਕਾਨਫਰੰਸ ਵਿੱਚ ਵਧੀਆ ਕਾਰਜ-ਪ੍ਰਣਾਲੀਆਂ ਅਤੇ ਨਸ਼ਾ-ਛੁਡਾਊ ਉਪਰਾਲਿਆਂ ਨੂੰ ਪੇਸ਼ ਕੀਤਾ।

ਰਾਜਪਾਲ ਕਟਾਰੀਆ ਵੱਲੋਂ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਏ.ਆਈ.-ਸਮਰੱਥ ਅਤੇ ਨੈਤਿਕ ਉੱਚ ਸਿੱਖਿਆ ਦਾ ਸੱਦਾ

ਫ਼ਿਰੋਜ਼ਪੁਰ /ਚੰਡੀਗੜ੍ਹ, 12 ਸਤੰਬਰ, 2026:

ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਉੱਚ ਸਿੱਖਿਆ, ਖੋਜ ਅਤੇ ਨਵੀਨਤਾ (ਇਨੋਵੇਸ਼ਨ) ਵਿੱਚ ਸੁਧਾਰ ਲਿਆਉਣ ਲਈ ਯੂਨੀਵਰਸਿਟੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਕਿ ਇਸ ਦੀ ਵਰਤੋਂ ਨੈਤਿਕ, ਸਮਾਵੇਸ਼ੀ, ਮਨੁੱਖ-ਕੇਂਦਰਿਤ ਅਤੇ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਹੋਣੀ ਚਾਹੀਦੀ ਹੈ। ਪੰਜਾਬ ਰਾਜ ਭਵਨ ਵਿਖੇ “ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਉੱਚ ਸਿੱਖਿਆ” ਵਿਸ਼ੇ ‘ਤੇ ਵਾਈਸ-ਚਾਂਸਲਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ-ਮੁਖੀ ਹੁਨਰਾਂ ਨਾਲ ਲੈਸ ਕਰਨ ਅਤੇ ਦੇਸ਼ ਨਿਰਮਾਣ ਸਮੇਤ ਸਾਲ 2047 ਤੱਕ ‘ਵਿਕਸਿਤ ਭਾਰਤ’ ਦੇ ਟੀਚੇ ਨੂੰ ਹਾਸਲ ਕਰਨ ਹਿੱਤ ਏ.ਆਈ. ਦੇ ਬਹੁ-ਖੇਤਰੀ ਉਪਯੋਗਾਂ ਨੂੰ ਹੱਲਾਸ਼ੇਰੀ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।

ਇਸ ਕਾਨਫਰੰਸ ਦੌਰਾਨ ਉੱਭਰ ਰਹੀਆਂ ਏ.ਆਈ. ਤਕਨੀਕਾਂ, ਤਕਨੀਕੀ ਸਿੱਖਿਆ, ਯੂਨੀਵਰਸਿਟੀ-ਉਦਯੋਗ ਭਾਈਵਾਲੀ ਅਤੇ ਉੱਚ ਸਿੱਖਿਆ ਵਿਚਲੀਆਂ ਬਿਹਤਰੀਨ ਪ੍ਰਣਾਲੀਆਂ ‘ਤੇ ਮਾਹਿਰਾਂ ਦੇ ਵਿਸ਼ੇਸ਼ ਸੈਸ਼ਨ ਕਰਵਾਏ ਗਏ। ਇਸ ਮੌਕੇ ਸਾਊਥ ਏਸ਼ੀਅਨ ਯੂਨੀਵਰਸਿਟੀ ਨਵੀਂ ਦਿੱਲੀ ਦੇ ਪ੍ਰਧਾਨ ਪ੍ਰੋ. ਕੇ. ਕੇ. ਅਗਰਵਾਲ; ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਤੇ ਉਨ੍ਹਾਂ ਦੀ ਟੀਮ; ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ; ਸੀ.ਜੀ.ਸੀ. ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਵਿਨੈ ਗੋਇਲ ਸਮੇਤ ਹੋਰ ਉੱਘੇ ਮਾਹਿਰਾਂ ਨੇ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ।

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਵਾਈਸ-ਚਾਂਸਲਰ ਪ੍ਰੋ. ਸੁਰੇਸ਼ ਕੁਮਾਰ ਸ਼ਰਮਾ ਨੇ “ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀਆਂ ਬਿਹਤਰੀਨ ਪ੍ਰਣਾਲੀਆਂ ਅਤੇ ਨਸ਼ਾ-ਮੁਕਤੀ ਦੇ ਯਤਨ” ਵਿਸ਼ੇ ‘ਤੇ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਇੱਕ ਸਿਹਤਮੰਦ, ਜ਼ਿੰਮੇਵਾਰ ਅਤੇ ਨਸ਼ਾ-ਮੁਕਤ ਮਾਹੌਲ ਸਿਰਜਣ ਦੇ ਮਨੋਰਥ ਨਾਲ ਯੂਨੀਵਰਸਿਟੀ ਵੱਲੋਂ ਚੁੱਕੇ ਗਏ ਕਦਮਾਂ ਅਤੇ ਬਿਹਤਰੀਨ ਪਹਿਲਕਦਮੀਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਨਸ਼ਾ-ਮੁਕਤੀ, ਜਾਗਰੂਕਤਾ, ਕੌਂਸਲਿੰਗ, ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਸਮਾਜਿਕ ਪਹੁੰਚ ਪ੍ਰਤੀ ਯੂਨੀਵਰਸਿਟੀ ਦੇ ਲਗਾਤਾਰ ਯਤਨਾਂ ‘ਤੇ ਜ਼ੋਰ ਦਿੰਦਿਆਂ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਅਤੇ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਇਸ ਕਾਨਫਰੰਸ ਨੇ ਵਾਈਸ-ਚਾਂਸਲਰਾਂ ਅਤੇ ਸਿੱਖਿਆ ਮਾਹਿਰਾਂ ਨੂੰ ਉੱਚ ਸਿੱਖਿਆ ਵਿੱਚ ਉੱਭਰ ਰਹੀਆਂ ਚੁਣੌਤੀਆਂ ਅਤੇ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ 2047 ਤੱਕ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਤਿਆਰ ਕਰਨ ਹਿੱਤ ਨਵੀਨਤਾਕਾਰੀ ਪਹੁੰਚ ਅਪਣਾਉਣ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।

Related Articles

Leave a Reply

Your email address will not be published. Required fields are marked *

Back to top button