Ferozepur News

70ਵੀਆਂ ਪੰਜਾਬ ਸਕੂਲ ਖੇਡਾਂ ਤਹਿਤ, ਫਿਰੋਜ਼ਪੁਰ ਵਿੱਚ ਜੋਨ ਪੱਧਰੀ ਖੋ-ਖੋ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਆਰੰਭਤਾ

ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਤੇ ਲੀਡਰਸ਼ਿਪ ਭਾਵਨਾ ਪੈਦਾ ਕਰਦੀਆਂ ਹਨ: ਡਾ. ਸਤਿੰਦਰ ਸਿੰਘ

70ਵੀਆਂ ਪੰਜਾਬ ਸਕੂਲ ਖੇਡਾਂ ਤਹਿਤ, ਫਿਰੋਜ਼ਪੁਰ ਵਿੱਚ ਜੋਨ ਪੱਧਰੀ ਖੋ-ਖੋ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਆਰੰਭਤਾ

70ਵੀਆਂ ਪੰਜਾਬ ਸਕੂਲ ਖੇਡਾਂ ਤਹਿਤ, ਫਿਰੋਜ਼ਪੁਰ ਵਿੱਚ ਜੋਨ ਪੱਧਰੀ ਖੋ-ਖੋ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਆਰੰਭਤਾ

ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਤੇ ਲੀਡਰਸ਼ਿਪ ਭਾਵਨਾ ਪੈਦਾ ਕਰਦੀਆਂ ਹਨ: ਡਾ. ਸਤਿੰਦਰ ਸਿੰਘ

ਫਿਰੋਜ਼ਪੁਰ, 7 ਅਗਸਤ, 2026: 70ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਰਵਾਏ ਜਾ ਰਹੇ ਵੱਖ-ਵੱਖ ਜੋਨ ਪੱਧਰੀ ਖੇਡ ਮੁਕਾਬਲਿਆਂ ਦੀ ਲੜੀ ਅਧੀਨ ਘੱਲ ਖੁਰਦ ਜੋਨ ਦੇ ਖੋ-ਖੋ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਸਾਰਾਗੜੀ ਮੈਮੋਰੀਅਲ ਮੈਰੀਟੋਰੀਅਸ ਸਕੂਲ, ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਵਿਖੇ ਉਤਸ਼ਾਹ ਅਤੇ ਜੋਸ਼ ਨਾਲ ਕੀਤਾ ਗਿਆ। ਮੁਕਾਬਲਿਆਂ ਦਾ ਉਦਘਾਟਨ ਡਾ. ਸਤਿੰਦਰ ਸਿੰਘ ਪ੍ਰਿੰਸੀਪਲ-ਕਮ-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫ਼ਿਰੋਜ਼ਪੁਰ ਵੱਲੋਂ ਕੀਤਾ ਗਿਆ।

ਉਦਘਾਟਨੀ ਸਮਾਗਮ ਦੌਰਾਨ ਡਾ. ਸਤਿੰਦਰ ਸਿੰਘ ਨੇ ਭਾਗ ਲੈਣ ਵਾਲੀਆਂ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਜਿੱਤ-ਹਾਰ ਦਾ ਨਾਮ ਨਹੀਂ, ਸਗੋਂ ਇਹ ਵਿਅਕਤੀ ਦੇ ਸਰੀਰਕ, ਮਾਨਸਿਕ ਅਤੇ ਚਰਿੱਤਰਕ ਵਿਕਾਸ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ। ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਸਹਿਣਸ਼ੀਲਤਾ, ਟੀਮ ਭਾਵਨਾ, ਲੀਡਰਸ਼ਿਪ ਅਤੇ ਸਮੇਂ ਦੀ ਪਾਬੰਦੀ ਵਰਗੇ ਮਹੱਤਵਪੂਰਨ ਗੁਣ ਵਿਕਸਿਤ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਖੇਡ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਕੂਲੀ ਪੱਧਰ ‘ਤੇ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਦੀ ਲੁਕੀ ਹੋਈ ਖੇਡ ਪ੍ਰਤਿਭਾ ਨੂੰ ਉਭਾਰਿਆ ਜਾ ਸਕੇ। ਅੱਜ ਦੇ ਵਿਦਿਆਰਥੀ ਹੀ ਭਵਿੱਖ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਮੁਕਾਬਲਿਆਂ ਦੌਰਾਨ ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਖੇਡ ਭਾਵਨਾ ਦਾ ਪ੍ਰਗਟਾਵਾ ਕਰਨ ਅਤੇ ਜਿੱਤ ਜਾਂ ਹਾਰ ਨੂੰ ਸਮਾਨ ਭਾਵਨਾ ਨਾਲ ਸਵੀਕਾਰ ਕਰਨ।
ਉਨ੍ਹਾਂ ਖੇਡ ਮੁਕਾਬਲਿਆਂ ਦੇ ਸਫ਼ਲ ਆਯੋਜਨ ਲਈ ਜੋਨ ਕਮੇਟੀ, ਪ੍ਰਬੰਧਕਾਂ, ਅਧਿਕਾਰੀਆਂ, ਰੈਫਰੀਆਂ ਅਤੇ ਕੋਚਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਸਾਂਝੇ ਯਤਨਾਂ ਨਾਲ ਹੀ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਉਚਿਤ ਮੰਚ ਮਿਲਦਾ ਹੈ।

ਇਸ ਮੌਕੇ ਸੁਕੀਰਤੀ ਸ਼ਰਮਾ (ਸਕੂਲ ਇੰਚਾਰਜ), ਬਲਜਿੰਦਰ ਸਿੰਘ (ਜੋਨ ਸਕੱਤਰ), ਰਾਜਵੀਰ ਸਿੰਘ (ਜੋਨ ਕਮੇਟੀ ਮੈਂਬਰ), ਮਨੀ ਕੰਬੋਜ ਡੀ ਪੀ ਈ, ਅਜੇ ਕੁਮਾਰ, ਮਨਿੰਦਰ ਸਿੰਘ, ਜਸਵਿੰਦਰ ਸਿੰਘ (ਲੈਕਚਰਾਰ), ਮਲਕੀਤ ਸਿੰਘ (ਡੀ.ਪੀ.ਈ.) ਅਤੇ ਗੁਰਭੇਜ ਸਿੰਘ (ਲੈਕਚਰਾਰ) ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਤੋਂ ਪਹੁੰਚੀਆਂ ਟੀਮਾਂ ਅਤੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਖੇਡ ਮੈਦਾਨ ਖਿਡਾਰੀਆਂ ਦੇ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਗੂੰਜਦਾ ਰਿਹਾ। ਆਯੋਜਕਾਂ ਵੱਲੋਂ ਮੁਕਾਬਲਿਆਂ ਦੇ ਸੁਚੱਜੇ ਸੰਚਾਲਨ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਅਤੇ ਇਹ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਇਹ ਖੇਡ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਹੋਰ ਉਤਸ਼ਾਹ ਅਤੇ ਪ੍ਰੇਰਣਾ ਪੈਦਾ ਕਰਨਗੇ।

Related Articles

Leave a Reply

Your email address will not be published. Required fields are marked *

Back to top button