Ferozepur News

ਬਲਾਕ ਸਤੀਏ ਵਾਲ਼ਾ ਦੀਆਂ ਦੋ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ਼ ਹੋਈਆਂ ਸਮਾਪਤ

ਬਲਾਕ ਸਤੀਏ ਵਾਲ਼ਾ ਦੀਆਂ ਦੋ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ਼ ਹੋਈਆਂ ਸਮਾਪਤ

ਬਲਾਕ ਸਤੀਏ ਵਾਲ਼ਾ ਦੀਆਂ ਦੋ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ਼ ਹੋਈਆਂ ਸਮਾਪਤ

ਫ਼ਿਰੋਜ਼ਪੁਰ, 18 ਅਕਤੂਬਰ 2025:  ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਸਕੂਲ ਖੇਡਾਂ 2025 ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸੁਨੀਤਾ ਰਾਣੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸਤੀਏ ਵਾਲਾ ਦਲਜੀਤ ਕੌਰ ਦੀ ਯੋਗ ਅਗਵਾਈ ਹੇਠ ਬਲਾਕ ਸਤੀਏ ਵਾਲ਼ਾ ਦੀਆਂ ਖੇਡਾਂ ਸੁਰਜੀਤ ਮੈਮੋਰੀਅਲ ਸਕੂਲ, ਮੱਲਵਾਲ ਕਦੀਮ ਦੇ ਖੇਡ ਗਰਾਊਂਡ ਵਿੱਚ ਸੈਂਟਰ ਸਾਂਦੇ ਹਾਸ਼ਮ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ।
ਇਨ੍ਹਾਂ ਖੇਡਾਂ ਵਿੱਚ ਬਲਾਕ ਦੇ ਸਮੂਹ ਕਲਸਟਰਾਂ ਦੇ 11 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦਾ ਆਗਾਜ਼ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੋਮਲ ਅਰੋੜਾ ਵੱਲੋਂ ਕੀਤਾ ਗਿਆ। ਖੇਡਾਂ ਦੀ ਸ਼ੁਰੁਆਤ ਪਹਿਲੇ ਦਿਨ ਸਕੂਲ ਆਫ਼ ਹੈਪੀਨੈਸ ਭਾਂਗਰ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਕੀਤੀ ਗਈ।
ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸੰਬੋਧਤ ਹੁੰਦੇ ਹੋਏ ਕੋਮਲ ਅਰੋੜਾ ਨੇ ਕਿਹਾ ਕਿ ਖੇਡਾਂ ਸਰੀਰਕ ਵਿਕਾਸ ਦੇ ਨਾਲ਼ ਨਾਲ਼ ਬੱਚਿਆਂ ਵਿੱਚ ਅਗਵਾਈ ਅਤੇ ਹਾਰ ਨੂੰ ਸਵੀਕਾਰਨ ਦੀ ਭਾਵਨਾ ਪੈਦਾ ਕਰਦੀਆਂ ਹਨ। ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ ਦੇ ਨਾਲ਼ ਨਾਲ਼ ਕਬੱਡੀ, ਕੁਸ਼ਤੀ, ਖੋ-ਖੋ, ਫੁਟਬਾਲ, ਯੋਗਾ, ਸ਼ਤਰੰਜ, ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡਾਂ ਵਿੱਚ 100 ਮੀ. ਮੁੰਡਿਆਂ ਦੀ ਦੌੜ ਵਿੱਚ ਗੁਰਮਹਿਕ ਸਿੰਘ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ ਅਤੇ ਮਹਾਂਬੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਜਦੋਂ ਕਿ ਕੁੜੀਆਂ ਦੇ 100 ਮੀ. ਦੌੜ ਵਿੱਚ ਪਰਨੀਤ ਕੌਰ ਨੇ ਪਹਿਲਾ, ਖੁਸ਼ੀ ਨੇ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। 200 ਮੀ. ਮੁੰਡਿਆਂ ਦੀ ਦੌੜ ਵਿੱਚ ਗੁਰਮਹਿਕ ਸਿੰਘ ਨੇ ਪਹਿਲਾ, ਕੁਲਵੀਰ ਸਿੰਘ ਨੇ ਦੂਜਾ ਅਤੇ ਜਸ਼ਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ 200 ਮੀ. ਕੁੜੀਆਂ ਦੀ ਦੌੜ ਪਰਨੀਤ ਕੌਰ, ਰਮਨਦੀਪ ਕੌਰ ਅਤੇ ਮਨਦੀਪ ਕੌਰ ਨੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿ ਕੇ ਜਿੱਤੀ। 400 ਮੀ. ਮੁੰਡਿਆਂ ਦੀ ਦੌੜ ਵਿੱਚ ਕੁਲਵੀਰ ਸਿੰਘ ਪਹਿਲੇ ਸਥਾਨ ਤੇ ਰਿਹਾ ਜਦੋਂ ਕਿ ਮਨਿੰਦਰ ਸਿੰਘ ਦੂਜੇ ਅਤੇ ਮਨਿੰਦਰ ਸਿੰਘ ਤੀਜੇ ਸਥਾਨ ਤੇ ਰਹੇ। 400 ਮੀ. ਕੁੜੀਆਂ ਦੀ ਦੌੜ ਵਿੱਚ ਜਸਪ੍ਰੀਤ ਕੌਰ, ਪ੍ਰਭਜੋਤ ਕੌਰ ਅਤੇ ਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 600 ਮੀ. ਮੁੰਡਿਆਂ ਦੀ ਦੌੜ ਮਨਿੰਦਰ ਸਿੰਘ ਨੇ ਪਹਿਲੇ, ਅਰਮਾਨਦੀਪ ਸਿੰਘ ਨੇ ਦੂਜੇ ਅਤੇ ਕਿ ਸਿੰਘ ਨੇ ਤੀਜੇ ਸਥਾਨ ਤੇ ਰਹਿ ਕੇ ਜਿੱਤੀ ਜਦੋਂ ਕਿ ਕੁੜੀਆਂ ਵਿੱਚ ਇਹ ਦੌੜ ਪ੍ਰਭਜੋਤ ਕੌਰ, ਆਰਤੀ ਨੇ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿ ਕੇ ਜਿੱਤੀ। ਸ਼ਾਟਪੁਟ (ਗੋਲਾ ਸੁੱਟਣ) ਦੇ ਮੁਕਾਬਲੇ ਵਿੱਚ ਮੁੰਡਿਆਂ ਵਿੱਚੋਂ ਸ਼ਿਵ ਨੇ ਪਹਿਲਾ, ਕੁਲਵੀਰ ਸਿੰਘ ਨੇ ਦੂਜਾ ਅਤੇ ਅਰਮਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਕੁੜੀਆਂ ਦੇ ਸ਼ਾਟਪੁਟ ਦੇ ਮੁਕਾਬਲੇ ਵਿੱਚ ਵੀਰਪਾਲ ਕੌਰ, ਜਸਪ੍ਰੀਤ ਕੌਰ ਅਤੇ ਗੁਰਵੀਨ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੰਮੀ ਛਾਲ ਦੇ ਮੁੰਡਿਆਂ ਦੇ ਮੁਕਾਬਲੇ ਵਿੱਚ ਗੁਰਮਹਿਕ ਸਿੰਘ ਨੇ ਪਹਿਲਾ, ਮਨਿੰਦਰ ਸਿੰਘ ਨੇ ਦੂਜਾ ਅਤੇ ਮਹਾਂਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਕੁੜੀਆਂ ਵਿੱਚੋਂ ਪਰਨੀਤ ਕੌਰ ਨੇ ਪਹਿਲਾ, ਪਵਨਪ੍ਰੀਤ ਕੌਰ ਨੇ ਦੂਜਾ ਅਤੇ ਮਨਰੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਮਾਅਰਕਾ ਮਾਰਿਆ। ਕੁਸ਼ਤੀਆਂ ਦੇ 25 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਪਾਲ ਸਿੰਘ ਨੇ ਪਹਿਲਾ ਅਤੇ ਅਲਫ਼ਾਜ਼ ਨੇ ਦੂਜਾ ਸਥਾਨ ਹਾਸਲ ਕੀਤਾ। 28 ਕਿਲੋ ਭਾਰ ਵਰਗ ਵਿੱਚ ਮਨਿੰਦਰ ਸਿੰਘ ਅਤੇ ਵਾਰਸ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। 30 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਹਰਗੁਣ ਸਿੰਘ ਅਤੇ ਦੂਜਾ ਸਥਾਨ ਅਭੀ ਨੇ ਹਾਸਲ ਕੀਤਾ। 32 ਕਿਲੋ ਭਾਰ ਵਰਗ ਵਿੱਚ ਸੁਖਪ੍ਰੀਤ ਸਿੰਘ ਅਤੇ ਨਰਿੰਦਰ ਸਿੰਘ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਕੱਬਡੀ ਨੈਸ਼ਨਲ ਮੁੰਡਿਆਂ ਦਾ ਖਿਤਾਬ ਮਾਣਾ ਸਿੰਘ ਵਾਲ਼ਾ ਅਤੇ ਕੁੜੀਆਂ ਦਾ ਖਿਤਾਬ ਸਾਂਦੇ ਹਾਸ਼ਮ ਨੇ ਜਿੱਤਿਆ। ਕਬੱਡੀ ਸਰਕਲ ਵਿੱਚ ਸੈਂਟਰ ਸ਼ੇਰ ਖਾਂ ਦੇ ਬੱਚੇ ਜੇਤੂ ਰਹੇ। ਖੋ-ਖੋ ਮੁੰਡਿਆਂ ਵਿੱਚ ਸ਼ੇਰ ਖਾਂ ਅਤੇ ਕੁੜੀਆਂ ਵਿੱਚ ਮਾਣਾ ਸਿੰਘ ਵਾਲ਼ਾ ਜੇਤੂ ਰਿਹਾ। ਰੱਸਾਕਸ਼ੀ ਦਾ ਮੁਕਾਬਲਾ ਸਾਂਦੇ ਹਾਸ਼ਮ ਨੇ ਜਿੱਤਿਆ ਜਦੋਂ ਕਿ ਫੁਟਬਾਲ ਮੁੰਡਿਆਂ ਵਿੱਚ ਮਾਣਾ ਸਿੰਘ ਵਾਲ਼ਾ ਨੇ ਜਿੱਤ ਪ੍ਰਾਪਤ ਕੀਤੀ। ਸ਼ਤਰੰਜ ਮੁੰਡੇ ਅਤੇ ਕੁੜੀਆਂ ਦੋਹਾਂ ਦਾ ਖਿਤਾਬ ਮਾਣਾ ਸਿੰਘ ਵਾਲ਼ਾ ਦੀ ਝੋਲੀ ਪਿਆ। ਯੋਗਾ ਟੀਮ ਮੁੰਡੇ ਬਜੀਦਪੁਰ ਅਤੇ ਕੁੜੀਆਂ ਦੀ ਟੀਮ ਵਿੱਚ ਮਿਸ਼ਰੀ ਵਾਲ਼ਾ ਨੇ ਬਾਜ਼ੀ ਮਾਰੀ। ਦੂਜੇ ਦਿਨ ਜੇਤੂਆਂ ਨੂੰ ਮੈਡਲਾਂ ਦੀ ਵੰਡ ਮੁੱਖ ਮਹਿਮਾਨ ਕੋਮਲ ਅਰੋੜਾ ਜੀ ਅਤੇ ਸਰਬਜੀਤ ਸਿੰਘ ਏ.ਪੀ.ਸੀ. ਜਨਰਲ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਗਗਨਦੀਪ ਸਿੰਘ ਪ੍ਰਿੰਸੀਪਲ ਸੁਰਜੀਤ ਮੈਮੋਰੀਅਲ ਸਕੂਲ, ਮੱਲਵਾਲ ਕਦੀਮ ਵੱਲੋਂ ਕੀਤੀ ਗਈ। ਇਸ ਮੌਕੇ ਸਵ: ਗੁਰਪ੍ਰੀਤ ਸਿੰਘ ਜੀ ਦੇ ਪਰਿਵਾਰ, ਓਹਨਾਂ ਦੀ ਪਤਨੀ ਕੰਵਲਜੀਤ ਕੌਰ ਅਤੇ ਬੇਟਾ-ਬੇਟੀ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।
ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਏ ਵਾਲ਼ਾ ਸੇਵਾ ਨਿਭਾ ਕੇ ਉੱਚ ਅਹੁਦੇ ਤੇ ਜਾਣ ਵਾਲੇ ਇੰਦਰਜੀਤ ਸਿੰਘ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ। ਬਲਾਕ ਦੇ ਵਿੱਚ ਬਤੌਰ ਬਲਾਕ ਸਪੋਰਟਸ ਅਫ਼ਸਰ ਕਾਰਜ ਕਰਦੇ ਰਹੇ ਸ੍ਰੀ ਮਨਿੰਦਰ ਸਿੰਘ ਜੋ ਕਿ ਹੁਣ ਡੀ.ਪੀ.ਈ. ਪ੍ਰਮੋਟ ਹੋ ਗਏ ਹਨ, ਨੂੰ ਵੀ ਸਨਮਾਨਿਤ ਕੀਤਾ ਗਿਆ। ਦਫ਼ਤਰੀ ਅਮਲੇ ਵਿੱਚ ਕਾਰਜ ਕਰ ਰਹੇ ਕੰਵਲਜੀਤ ਸਿੰਘ ਕਲਰਕ, ਲਖਮੀਰ ਸਿੰਘ ਲੇਖਾਕਾਰ, ਮੋਨਿਕਾ ਏ.ਬੀ.ਐਮ., ਪੂਜਾ ਡਾਟਾ ਐਂਟਰੀ ਆਪਰੇਟਰ, ਹਰਪ੍ਰੀਤ ਕੌਰ ਡਾਟਾ ਐਂਟਰੀ ਆਪਰੇਟਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਖੇਡਾਂ ਵਿੱਚ ਮੱਲਾਂ ਮਾਰਦੇ ਹੋਏ ਸੈਂਟਰ ਮਾਣਾ ਸਿੰਘ ਵਾਲ਼ਾ ਨੇ ਓਵਰ ਆਲ ਟਰਾਫ਼ੀ ਤੇ ਕਬਜ਼ਾ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਭੰਬਾ ਲੰਡਾ ਜੀ ਦੀਆਂ ਨੰਨ੍ਹੀਆਂ ਬੱਚਿਆਂ ਨੇ ਕੋਰਿਓਗ੍ਰਾਫੀ ਪੇਸ਼ ਕੀਤੀ। ਇਸ ਮੌਕੇ ਸੀ.ਐਚ.ਟੀ. ਨਵਦੀਪ ਕੁਮਾਰ, ਕੁਲਵੰਤ ਸਿੰਘ, ਗੁਣਵੰਤ ਕੌਰ, ਰੀਤੂ ਬਾਲਾ, ਬੀ.ਐਸ.ਓ. ਜੀਵਨ ਸ਼ਰਮਾ, ਸਰਬਜੀਤ ਸਿੰਘ ਧਾਲੀਵਾਲ, ਰਾਜਵੀਰ ਕੌਰ, ਕਸ਼ਮੀਰ ਸਿੰਘ, ਤਲਵਿੰਦਰ ਸਿੰਘ, ਅਵਤਾਰ ਸਿੰਘ, ਮਨੀਸ਼ ਕੁਮਾਰ, ਨਵਦੀਪ ਸਿੰਘ, ਮਹਿਲ ਸਿੰਘ ਸਟੇਟ ਐਵਾਰਡੀ, ਸੰਦੀਪ ਕੁਮਾਰ, ਹਰਮਨਪ੍ਰੀਤ ਸਿੰਘ, ਜਗਸੀਰ ਕੁਮਾਰ, ਗੁਰਪ੍ਰੀਤ ਕੌਰ, ਪੂਨਮ ਰਾਣੀ ,ਮਨਦੀਪ ਕੌਰ, ਬਲਜੀਤ ਕੌਰ, ਬਲਦੇਵ ਸਿੰਘ, ਵੀਨਾ ਰਾਣੀ, ਹਰਪ੍ਰੀਤ ਕੌਰ, ਕਿਰਨਦੀਪ ਕੌਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button