ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੁੱਕਣ ਖਾਂ ਵਾਲਾ ਵਿਖੇ ਇਨਾਮ ਵੰਡ ਸਮਰੋਹ ਕਰਵਾਇਆ ਗਿਆ
ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬੁੱਕਣ ਖਾਂ ਵਾਲਾ ਵਿਖੇ ਇਨਾਮ ਵੰਡ ਸਮਰੋਹ ਕਰਵਾਇਆ ਗਿਆ
ਫਿਰੋਜ਼ਪੁਰ, ਜੁਲਾਈ 20, 2022: ਅੱਜ ਮਿਤੀ 18/07/2022 ਨੂੰ ਸਕੂਲ ਮੁੱਖੀ ਸ਼੍ਰੀ ਰਾਕੇਸ਼ ਮਹਿਤਾ ਜੀ ਦੀ ਅਗਵਾਈ ਹੇਠ ਜਮਾਤ ਪੰਜਵੀਂ , ਅੱਠਵੀਂ , ਦੱਸਵੀਂ , ਬਾਰਵੀਂ ਵਿਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਅਤੇ ਮੈਰੀਟੋਰੀਅਸ ਸਕੂਲ ਵਿਚ ਦਾਖਲੇ ਲਈ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਇਸ ਸਮੇਂ ਮੈਥ ਬੀ ਐਮ ਸ਼੍ਰੀ ਦਿਨੇਸ਼ ਚੌਹਾਨ ਅਤੇ ਡੀ ਐਮ ਮੈਥ ਸ਼੍ਰੀ ਰਜੀਵ ਜੀ ਨੇ ਵਿਦਿਆਰਥੀਆਂ ਨਾਲ ਜਿੰਦਗੀ ਵਿਚ ਕੰਮ ਆਉਣ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਕਾਮਨਾਵਾਂ ਕੀਤੀਆਂ । ਇਸ ਮੌਕੇ ਸਕੂਲ ਮੁੱਖੀ ਸ਼੍ਰੀ ਰਾਕੇਸ਼ ਮਹਿਤਾ ਜੀ ਨੇ ਦੱਸਿਆ ਕਿ ਸੈਸ਼ਨ 2021-22 ਦਾ ਪੰਜਵੀਂ , ਅੱਠਵੀਂ , ਦੱਸਵੀਂ ਅਤੇ ਬਾਰਵੀਂ ਦਾ ਨਤੀਜਾ 100 % ਰਿਹਾ ਅਤੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ ਨਾਲ ਉਹਨਾਂ ਇਹ ਵੀ ਦੱਸਿਆ ਕਿ ਦਸਵੀਂ ਜਮਾਤ ਦੇ ਗਿਆਰਾਂ ਵਿਦਿਆਰਥੀਆਂ ਨੇ ਮੈਰੀਟੋਰੀਅਸ ਸਕੂਲ ਵਿਚ ਐਂਟਰਸ ਇਮਤਿਹਾਨ ਦਿੱਤਾ ਸੀ ਜਿਸ ਵਿਚ ਸਾਰੇ ਗਿਆਰਾਂ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਅਣਥੱਕ ਮਿਹਨਤ ਕਰਦਿਆਂ ਪਾਸ ਕੀਤਾ । ਇਸ ਸਮੇਂ ਸਕੂਲ ਦੇ ਚੇਅਰਮੈਨ ਸ ਕੁਲਦੀਪ ਸਿੰਘ ਜੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਕੂਲ ਨੂੰ ਬੁਲੰਦੀਆਂ ਵੱਲ ਲਿਜਾਣ ਵਿਚ ਸਾਬਕਾ ਪ੍ਰਿੰਸੀਪਲ ਸ ਗੁਰਬੀਰ ਸਿੰਘ ਅਤੇ ਲੈਕਚਰਾਰ ਸ ਮਲਕੀਤ ਸਿੰਘ ਜੀ ਦਾ ਅਹਿਮ ਯੋਗਦਾਨ ਹੈ ਜਿੰਨਾਂ ਦਾ ਪਾਏ ਪੂਰਨਿਆਂ ਤੇ ਚਲਦੇ ਹੋਏ ਅਧਿਆਪਕ ਅਤੇ ਵਿਦਿਆਰਥੀ ਸਕੂਲ ਨੂੰ ਤਰੱਕੀ ਦੀ ਦਿਸ਼ਾ ਵੱਲ ਲਿਜਾਣ ਲਈ ਲਗਾਤਾਰ ਦਿਨ ਰਾਤ ਮਿਹਨਤ ਕਰ ਰਹੇ ਹਨ । ਇਸ ਸਮੇਂ ਲੈਕਚਰਾਰ ਮੈਥ ਸ਼੍ਰੀਮਤੀ ਰੇਖਾ ਰਾਣੀ , ਫਿਜਿਕਸ ਲੈਕਚਰਾਰ ਸ ਅਰਸ਼ਦੀਪ ਸਿੰਘ, ਪੰਜਾਬੀ ਲੈਕਚਰਾਰ ਮਿਸ ਕਿਰਨਜੀਤ ਕੌਰ , ਬਾਇਓ ਲੈਕਚਰਾਰ ਸ਼੍ਰੀ ਮਤੀ ਸ਼ਮੀ , ਕਮਿਸਟਰੀ ਲੈਕਚਰਾਰ ਮਿਸ ਪੂਜਾ , ਸ ਸੁਰਿੰਦਰ ਸਿੰਘ ਡੀਪੀ ਮਾਸਟਰ , ਸ਼੍ਰੀ ਯੋਗੇਸ਼ ਨਈਅਰ ਮੈਥ ਮਾਸਟਰ , ਸ਼੍ਰੀ ਹਿਰਦੇਨੰਦ ਮੈਥ ਮਾਸਟਰ , ਨਵੇਦਿਤਾ ਸ਼ਰਮਾ ਇੰਗਲਿਸ਼ ਅਧਿਆਪਿਕਾ , ਸ਼੍ਰੀਮਤੀ ਅੰਜੂ , ਸ਼੍ਰੀਮਤੀ ਸ਼ਾਲੂ , ਸ਼੍ਰੀ ਮਤੀ ਬਲਜਿੰਦਰ ਕੌਰ, ਮਿਸ ਕਿਰਨ , ਸ਼੍ਰੀਮਤੀ ਸੋਮਾ, ਸ਼੍ਰੀ ਸੁਮਿਤ ਕੁਮਾਰ , ਮਿਸ ਜਸਪ੍ਰੀਤ ਕੌਰ ,ਮਿਸ ਮੇਘਾ ,ਮਿਸ ਅਕਸ਼ , ਸ਼੍ਰੀਮਤੀ ਨਿਧੀ , ਸ਼੍ਰੀਮਤੀ ਨੀਲਮ ਬਾਲਾ , ਸ਼੍ਰੀ ਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਪ੍ਰਿਅੰਕਾ ਥਿੰਦ , ਸ਼੍ਰੀਮਤੀ ਸੰਗੀਤਾ ਰਾਣੀ , ਸ਼੍ਰੀਮਤੀ ਮੰਜੂ ਰਾਣੀ , ਸ਼੍ਰੀਮਤੀ ਕਵਿਤਾ ਰਾਣੀ , ਸ਼੍ਰੀ ਮਤੀ ਪੂਨਮ , ਸਮੂਹ ਪ੍ਰਾਇਮਰੀ ਸਟਾਫ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜਰ ਸਨ ।