ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼-AUCT-ਵੱਲੋਂ ਬਿਨਾਂ ਵਜ੍ਹਾ ਤਿੰਨ ਸੀਨੀਅਰ ਲੈਕਚਰਾਰਾਂ ਨੌਕਰੀ ਤੋਂ ਕੱਢਣ ਲਈ ਸ਼ੁਰੂ ਕੀਤਾ ਸੰਘਰਸ਼
ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼-AUCT-ਵੱਲੋਂ ਬਿਨਾਂ ਵਜ੍ਹਾ ਤਿੰਨ ਸੀਨੀਅਰ ਲੈਕਚਰਾਰਾਂ ਨੌਕਰੀ ਤੋਂ ਕੱਢਣ ਲਈ ਸ਼ੁਰੂ ਕੀਤਾ ਸੰਘਰਸ਼
ਫ਼ਿਰੋਜਪੁਰ, ਅਗਸਤ 6, 2023:
ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਦੇ ਹੈਂਕੜਬਾਜ਼ ਪ੍ਰਸਾਸ਼ਨ ਵੱਲੋਂ ਆਪਣੇ ਤਿੰਨ ਸੀਨੀਅਰ ਲੈਕਚਰਾਰਾਂ ਪ੍ਰੋ. ਕੁਲਦੀਪ ਮੁਖੀ ਪੰਜਾਬੀ ਵਿਭਾਗ ,ਡਾ. ਮਨਜੀਤ ਕੌਰ ਪੰਜਾਬੀ ਵਿਭਾਗ ਅਤੇ ਪ੍ਰੋ.ਲਕਸ਼ਮਿੰਦਰ ਇਤਿਹਾਸ ਵਿਭਾਗ ਨੂੰ ਬਿਨਾਂ ਵਜ੍ਹਾ ਨੌਕਰੀ ਤੋਂ ਕੱਢਣ ਅਤੇ ਯੂਨੀਵਰਸਿਟੀ ਦੇ ਹੁਕਮਾਂ ਦੇ ਬਾਵਯੂਦ ਵਾਪਸ ਨੌਕਰੀ ਤੇ ਨਾ ਰੱਖਣ ਦੇ ਖ਼ਿਲਾਫ਼ ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ( AUCT ) ਵੱਲੋਂ ਕੱਲ੍ਹ ਸ਼ੁਰੂ ਕੀਤਾ ਸੰਘਰਸ਼ ਅੱਜ ਦੂਜੇ ਦਿਨ ਵਿੱਚ ਪਹੁੰਚ ਗਿਆ। ਅੱਜ ਸਵੇਰੇ ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਵੱਲੋਂ ਆਰ.ਐਸ.ਡੀ. ਕਾਲਜ ਫ਼ਿਰੋਜ਼ਪੁਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਦਿਨ ਰਾਤ ਦੇ ਧਰਨੇ ਦੇ ਦੂਜੇ ਦਿਨ ਕਾਲਜ ਮੈਨੇਜਮੈਂਟ , ਡਾਇਰੈਕਟਰ ਐਸ.ਪੀ.ਆਨੰਦ ਅਤੇ ਕਾਰਜਕਾਰੀ ਪ੍ਰਿੰਸੀਪਲ ਰਾਜੇਸ਼ ਅਗਰਵਾਲ ਮੁਰਦਾਬਾਦ ਦੇ ਅਸਮਾਨ ਗੁੰਜਾਊ ਨਾਅਰਿਆਂ ਨਾਲ ਧਰਨਾ ਜਾਰੀ ਰਿਹਾ । ਅੱਜ ਇਸ ਧਰਨੇ ਦੀ ਅਗਵਾਈ ਐਸੋਸੀਏਸ਼ਨ ਦੀ ਪ੍ਰਧਾਨ ਡਾ. ਪਰਮਿੰਦਰ ਕੌਰ ਨੇ ਕੀਤੀ। ਪ੍ਰੋ ਗੁਰਤੇਜ ਕੋਹਾਰਵਾਲਾ , ਹਰਮੀਤ ਵਿਦਿਆਰਥੀ, ਸੁਖਵਿੰਦਰ ਭੁੱਲਰ , ਅਸ਼ੋਕ ਵੱਡੇਰਾ , ਅਦਾਕਾਰ ਹਰਿੰਦਰ ਭੁੱਲਰ , ਸ਼ਵਿੰਦਰ ਜੀਤ , ਸੁਖਜਿੰਦਰ ਫ਼ਿਰੋਜ਼ਪੁਰ , ਪ੍ਰੋ.ਮਿੱਤਲ,ਰਾਜੇਸ਼ ਮੌਂਗਾ, ਡਾ ਨਰਿੰਦਰਜੀਤ ਕੌਰ ,ਡਾ.ਮਨਦੀਪ ਕੌਰ ਉੱਪਲ , ਵਿਨੋਦ ਗੁਪਤਾ , ਆਰ.ਪੀ ਨਥਾਨੀ, ਬੀਪੀਈਓ ਰਾਜਨ ਨਰੂਲਾ, ਗੁਰਮੀਤ ਸਿੰਘ ਪ੍ਰਧਾਨ ,ਸੁੱਚਾ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸਾਥੀਆਂ ਸਮੇਤ , ਸਰਬਜੀਤ ਸਿੰਘ ਭਾਵੜਾ ਪ੍ਰਿੰਸੀਪਲ ਕੋਮਲ ਅਰੋੜਾ , ਪ੍ਰਿੰਸੀਪਲ ਡਾ.ਸਤਿੰਦਰ ਸਿੰਘ , ਪ੍ਰੋ. ਸੀ.ਐਲ.ਅਰੋੜਾ , ਪ੍ਰੋ.ਜੀ.ਐਸ.ਮਿੱਤਲ , ਪ੍ਰੋ.ਆਰ.ਪੀ .ਗਰਗ (ਸਾਰੇ ਆਰ.ਐਸ.ਡੀ.ਕਾਲਜ ਦੇ ਸੇਵਾ ਮੁਕਤ ਅਧਿਆਪਕ ) ਲੈਕਚਰਾਰ ਯੂਨੀਅਨ ਫ਼ਿਰੋਜ਼ਪੁਰ , ਅਤੇ ਆਰ.ਐਸ.ਡੀ. ਕਾਲਜ ਦੇ ਅਧਿਆਪਕ ਅਤੇ ਆਰ.ਐਸ.ਡੀ . ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਏ । ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਨੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਗੈਰਕਾਨੂੰਨੀ ਤੌਰ ਤੇ ਫ਼ਾਰਗ ਕੀਤੇ ਗਏ ਤਿੰਨਾਂ ਅਧਿਆਪਕਾਂ ਨੂੰ ਤੁਰੰਤ ਨੌਕਰੀ ਤੇ ਵਾਪਸ ਲਿਆ ਜਾਵੇ ਵਿਦਿਆਰਥੀਆਂ ਦੀਆਂ ਫੀਸਾਂ ਦੀ ਨਾਜਾਇਜ਼ ਵਰਤੋਂ ਕਰਨ ਵਾਲੇ ਡਾਇਰੈਕਟਰ ਐਸ.ਪੀ .ਆਨੰਦ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਵੱਖ ਵੱਖ ਭਰਾਤਰੀ ਜਥੇਬੰਦੀਆਂ ਦੀ ਇਸ ਧਰਨੇ ਵਿੱਚ ਸ਼ਮੂਲੀਅਤ ਅਤੇ ਸਮਰਥਨ ਨੇ ਧਰਨਾਕਾਰੀਆਂ ਦੀ ਹਿੰਮਤ ਨੂੰ ਹੋਰ ਹੱਲਾਸ਼ੇਰੀ ਦਿੱਤੀ ਹੈ। ਪ੍ਰੋ.ਕੁਲਦੀਪ ਅਤੇ ਪ੍ਰੋ.ਲਕਸ਼ਮਿੰਦਰ ਨੇ ਧਰਨੇ ਵਿੱਚ ਸ਼ਾਮਲ ਹੋਣ ਵਾਲੇ ਸਭ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਲਗਾਤਾਰ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ।