Ferozepur News

LADC ਨੀਤੀ ਵਿਰੁੱਧ 100 ਵਾਹਨਾਂ ਦਾ ਕਾਫਲਾ ਲੈ ਕੇ ਫਿਰੋਜ਼ਪੁਰ ’ਚ  ਸੜਕਾਂ ’ਤੇ ਉਤਰੇ ਵਕੀਲ

LADC ਨੀਤੀ ਵਿਰੁੱਧ ਫਿਰੋਜ਼ਪੁਰ ਦੇ ਵਕੀਲਾਂ ਦਾ ਰੋਸ ਮਾਰਚ, ਦੇਸ਼-ਵਿਆਪੀ ‘ਨੋ ਵਰਕ’ ਅੰਦੋਲਨ ਦਾ ਸੱਦਾ

ਫਿਰੋਜ਼ਪੁਰ, 28 ਜੁਲਾਈ, 2026: ਲੀਗਲ ਏਡ ਡਿਫੈਂਸ ਕਾਊਂਸਲ (LADC) ਨੀਤੀ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ ਵੱਲੋਂ ਚਲਾਏ ਜਾ ਰਹੇ ਅਣਮਿੱਥੇ ਸਮੇਂ ਦੇ ‘ਨੋ ਵਰਕ’ ਅੰਦੋਲਨ ਤਹਿਤ ਅੱਜ ਫਿਰੋਜ਼ਪੁਰ ਦੇ ਵਕੀਲਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਕਰੀਬ 100 ਕਾਰਾਂ ਅਤੇ ਮੋਟਰਸਾਈਕਲਾਂ ’ਤੇ ਵਕੀਲਾਂ ਅਤੇ ਕਲਰਕਾਂ ਨੇ ਸ਼ਮੂਲੀਅਤ ਕੀਤੀ।

ਰੋਸ ਮਾਰਚ ਜ਼ਿਲ੍ਹਾ ਕਚਹਿਰੀ ਤੋਂ ਸ਼ੁਰੂ ਹੋ ਕੇ ਊਧਮ ਸਿੰਘ ਚੌਕ, ਨਾਮਦੇਵ ਚੌਕ, ਬਾਗ਼ੀ ਰੋਡ, ਗੋਬਿੰਦ ਨਗਰੀ, ਬਰਟ ਰੋਡ ਅਤੇ ਰੇਲਵੇ ਸਟੇਸ਼ਨ ਰਾਹੀਂ ਕੈਂਟ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਵਾਪਸ ਜ਼ਿਲ੍ਹਾ ਕਚਹਿਰੀ ਪਹੁੰਚੇ।

LADC ਨੀਤੀ ਵਿਰੁੱਧ 100 ਵਾਹਨਾਂ ਦਾ ਕਾਫਲਾ ਲੈ ਕੇ ਫਿਰੋਜ਼ਪੁਰ ’ਚ  ਸੜਕਾਂ ’ਤੇ ਉਤਰੇ ਵਕੀਲ

LADC ਨੀਤੀ ਵਿਰੁੱਧ 100 ਵਾਹਨਾਂ ਦਾ ਕਾਫਲਾ ਲੈ ਕੇ ਫਿਰੋਜ਼ਪੁਰ ’ਚ  ਸੜਕਾਂ ’ਤੇ ਉਤਰੇ ਵਕੀਲ

ਜੁਆਇੰਟ ਐਕਸ਼ਨ ਕਮੇਟੀ, ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਨੇ ਦੇਸ਼ ਭਰ ਦੀਆਂ ਬਾਰ ਐਸੋਸੀਏਸ਼ਨਾਂ, ਹਾਈ ਕੋਰਟ ਬਾਰ ਐਸੋਸੀਏਸ਼ਨਾਂ ਅਤੇ ਸਮੂਹ ਵਕੀਲ ਭਾਈਚਾਰੇ ਨੂੰ LADC ਨੀਤੀ ਦੇ ਵਿਰੋਧ ਵਿੱਚ ਦੇਸ਼-ਵਿਆਪੀ ‘ਨੋ ਵਰਕ’ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

LADC ਨੀਤੀ ਵਿਰੁੱਧ 100 ਵਾਹਨਾਂ ਦਾ ਕਾਫਲਾ ਲੈ ਕੇ ਫਿਰੋਜ਼ਪੁਰ ’ਚ  ਸੜਕਾਂ ’ਤੇ ਉਤਰੇ ਵਕੀਲ

ਪੰਜਾਬ ਦੀਆਂ ਬਾਰ ਐਸੋਸੀਏਸ਼ਨਾਂ 7 ਜੁਲਾਈ ਤੋਂ ਇਸ ਨੀਤੀ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ‘ਨੋ ਵਰਕ’ ਹੜਤਾਲ ’ਤੇ ਹਨ, ਜਦਕਿ ਹਰਿਆਣਾ ਦੀਆਂ ਬਾਰ ਐਸੋਸੀਏਸ਼ਨਾਂ ਨੇ ਵੀ ਇਸ ਸੰਘਰਸ਼ ਨੂੰ ਆਪਣੀ ਪੂਰਨ ਏਕਜੁੱਟਤਾ ਦਿੱਤੀ ਹੈ।

ਜੁਆਇੰਟ ਐਕਸ਼ਨ ਕਮੇਟੀ ਅਨੁਸਾਰ ਵਕੀਲ LADC ਨੀਤੀ ਨੂੰ ਸੰਵਿਧਾਨਕ ਅਤੇ ਕਾਨੂੰਨੀ ਢਾਂਚੇ ਦੇ ਵਿਰੁੱਧ, ਵਕੀਲਾਂ ਦੇ ਪੇਸ਼ੇ ਦੀ ਸੁਤੰਤਰਤਾ ਅਤੇ ਮਰਿਆਦਾ ਲਈ ਹਾਨੀਕਾਰਕ ਅਤੇ ਜਨਹਿੱਤ ਦੇ ਵਿਰੁੱਧ ਮੰਨਦੇ ਹਨ। ਕਮੇਟੀ ਦਾ ਕਹਿਣਾ ਹੈ ਕਿ ਇਹ ਨੀਤੀ ਸੁਤੰਤਰ ਨਿੱਜੀ ਵਕਾਲਤ ਦੇ ਪੇਸ਼ੇ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜੋ ਨਿਆਂ ਪ੍ਰਣਾਲੀ ਦਾ ਅਹਿਮ ਹਿੱਸਾ ਹੈ।

LADC ਨੀਤੀ ਵਿਰੁੱਧ 100 ਵਾਹਨਾਂ ਦਾ ਕਾਫਲਾ ਲੈ ਕੇ ਫਿਰੋਜ਼ਪੁਰ ’ਚ  ਸੜਕਾਂ ’ਤੇ ਉਤਰੇ ਵਕੀਲ

ਕਮੇਟੀ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਪੰਜਾਬ ਜਾਂ ਕਿਸੇ ਇੱਕ ਰਾਜ ਤੱਕ ਸੀਮਿਤ ਨਹੀਂ, ਸਗੋਂ ਦੇਸ਼ ਭਰ ਦੇ ਵਕੀਲ ਭਾਈਚਾਰੇ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਇਸ ਲਈ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ ਇਕਜੁੱਟ ਹੋ ਕੇ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button