ਏਕਲ ਵਿਦਿਆਲਿਆ ਫਾਊਂਡੇਸ਼ਨ ਨੇ ਵਿਜੈ ਕੁਮਾਰ ਕਾਇਤ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ
ਏਕਲ ਵਿਦਿਆਲਿਆ ਫਾਊਂਡੇਸ਼ਨ ਨੇ ਵਿਜੈ ਕੁਮਾਰ ਕਾਇਤ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ
ਫਿਰੋਜ਼ਪੁਰ, 16 ਜੁਲਾਈ, 2026:
ਗਰੀਬ ਅਤੇ ਬੇਸਹਾਰਾ ਬੱਚਿਆਂ ਨੂੰ ਸਿੱਖਿਆ ਅਤੇ ਪੋਸ਼ਣ ਸਹੂਲਤਾਂ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਏਕਲ ਵਿਦਿਆਲਿਆ ਫਾਊਂਡੇਸ਼ਨ ਆਫ਼ ਇੰਡੀਆ ਵੱਲੋਂ ਵਿਜੈ ਕੁਮਾਰ ਕਾਇਤ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਤਲਵੰਡੀ ਭਾਈ ਦੇ ਮੰਦਰ ਵਿਖੇ ਏਕਲ ਵਿਦਿਆਲਿਆ ਦੀ ਬਲਾਕ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਬਲਾਕ ਨਾਲ ਸੰਬੰਧਿਤ 16 ਅਧਿਆਪਕਾਵਾਂ ਨੇ ਭਾਗ ਲਿਆ। ਮੀਟਿੰਗ ਵਿੱਚ ਭਾਗ ਪ੍ਰਮੁੱਖ ਗੁਰਜੀਤ ਕੌਰ, ਆਂਚਲ ਪ੍ਰਮੁੱਖ (ਜ਼ਿਲ੍ਹਾ ਪ੍ਰਧਾਨ) ਰਮਨਦੀਪ ਕੌਰ ਅਤੇ ਸੰਚ ਪ੍ਰਮੁੱਖ (ਬਲਾਕ ਪ੍ਰਧਾਨ) ਵੀਰਪਾਲ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਮੀਟਿੰਗ ਦੌਰਾਨ ਦੱਸਿਆ ਗਿਆ ਕਿ ਬਲਾਕ ਅਧੀਨ ਏਕਲ ਵਿਦਿਆਲਿਆ ਦੇ 16 ਸਕੂਲ ਚੱਲ ਰਹੇ ਹਨ, ਜਿਨ੍ਹਾਂ ਵਿੱਚ ਲਗਭਗ 400 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਇਸ ਮੌਕੇ ਆਂਚਲ ਪ੍ਰਮੁੱਖ ਰਮਨਦੀਪ ਕੌਰ ਅਤੇ ਸਮਿਤੀ ਪ੍ਰਧਾਨ ਵਿਜੈ ਕੁਮਾਰ ਕਾਇਤ ਵੱਲੋਂ ਸਕੂਲਾਂ ਦੇ ਸੁਚਾਰੂ ਸੰਚਾਲਨ ਲਈ ਲੋੜੀਂਦੀ ਸਮੱਗਰੀ ਵਾਲੀਆਂ ਕਿੱਟਾਂ ਹਾਜ਼ਰ ਸਕੂਲ ਮੁਖੀਆਂ ਨੂੰ ਵੰਡੀਆਂ ਗਈਆਂ।
ਸੰਬੋਧਨ ਕਰਦਿਆਂ ਅਹੁਦੇਦਾਰਾਂ ਨੇ ਕਿਹਾ ਕਿ ਏਕਲ ਵਿਦਿਆਲਿਆ ਫਾਊਂਡੇਸ਼ਨ ਦਾ ਉਦੇਸ਼ ਦੂਰ-ਦਰਾਜ਼ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਤੱਕ ਸਿੱਖਿਆ ਦੀ ਰੌਸ਼ਨੀ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸੰਸਥਾ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੰਜ ਮੈਂਬਰੀ ਸਮਿਤੀ ਦਾ ਵੀ ਗਠਨ ਕੀਤਾ ਜਾਵੇਗਾ।






