ਫਿਰੋਜ਼ਪੁਰ ਦੇ 8 ਵਿਦਿਆਰਥੀਆਂ ਦੀ ਸਕਾਊਟਿੰਗ ਦੇ ਸਰਵੋਤਮ ਪੁਰਸਕਾਰ ‘ਗੋਲਡਨ ਐਰੋ ਐਵਾਰਡ‘ ਲਈ ਹੋਈ ਚੋਣ
ਸਹਾਇਕ ਕਮਿਸ਼ਨਰ ਸ੍ਰੀ ਸੂਰਜ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਟਰੈਕ ਸੂਟ, ਬੂਟ ਅਤੇ ਬਲੇਜ਼ਰ ਦੇ ਕੇ ਕੀਤਾ ਸਨਮਾਨਤ
ਫਿਰੋਜ਼ਪੁਰ ਦੇ 8 ਵਿਦਿਆਰਥੀਆਂ ਦੀ ਸਕਾਊਟਿੰਗ ਦੇ ਸਰਵੋਤਮ ਪੁਰਸਕਾਰ ‘ਗੋਲਡਨ ਐਰੋ ਐਵਾਰਡ‘ ਲਈ ਹੋਈ ਚੋਣ
– ਸਹਾਇਕ ਕਮਿਸ਼ਨਰ ਸ੍ਰੀ ਸੂਰਜ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਟਰੈਕ ਸੂਟ, ਬੂਟ ਅਤੇ ਬਲੇਜ਼ਰ ਦੇ ਕੇ ਕੀਤਾ ਸਨਮਾਨਤ
ਫ਼ਿਰੋਜ਼ਪੁਰ, 14 ਫਰਵਰੀ, 2023:
ਜ਼ਿਲ੍ਹਾ ਫਿਰੋਜ਼ਪੁਰ ਦੇ 8 ਵਿਦਿਆਰਥੀਆਂ ਦੀ ਸਕਾਊਟਿੰਗ ਦੇ ਪ੍ਰਾਇਮਰੀ ਸੈਕਸ਼ਨ ਦੇ ਸਰਵੋਤਮ ਪੁਰਸਕਾਰ ‘ਗੋਲਡਨ ਐਰੋ ਐਵਾਰਡ‘ ਲਈ ਚੋਣ ਹੋਈ ਹੈ। ਇਨ੍ਹਾਂ ਵਿਦਿਆਰਥੀਆਂ ਨੂੰ 22 ਫਰਵਰੀ ਨੂੰ ਦਿੱਲੀ ਵਿਖੇ ਨੈਸ਼ਨਲ ਕਮਿਸ਼ਨਰ ਭਾਰਤ ਸਕਾਊਟ ਅਤੇ ਗਾਈਡ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਸ੍ਰੀ ਸੂਰਜ ਨੇ ਸਾਂਝੀ ਕੀਤੀ।
ਇਨ੍ਹਾਂ ਵਿਦਿਆਰਥੀਆਂ ਨੂੰ ਸਹਾਇਕ ਕਮਿਸ਼ਨਰ ਸ੍ਰੀ ਸੂਰਜ ਵੱਲੋਂ ਡੀ.ਸੀ. ਦਫ਼ਤਰ ਫਿਰੋਜ਼ਪੁਰ ਵਿਖੇ ਟਰੈਕ ਸੂਟ, ਬੂਟ ਅਤੇ ਬਲੈਜ਼ਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਫਿਰੋਜ਼ਪੁਰ ਅਤੇ ਪੰਜਾਬ ਦਾ ਨਾਮ ਚਮਕਾਉਣ ਲਈ ਪ੍ਰੇਰਿਤ ਕੀਤਾ। ਸਮਾਜ ਸੇਵੀ ਸ੍ਰੀ ਵਿਪੁਲ ਨਾਰੰਗ ਵੱਲੋਂ ਟ੍ਰੈਕ ਸੂਟ ਤੇ ਬੂਟ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਸ੍ਰੀ ਗੁਰਤੇਜ ਸਿੰਘ ਵੱਲੋਂ ਦਿਲੀਂ ਜਾ ਰਹੇ ਵਿਦਿਆਰਥੀਆਂ ਨੂੰ ਨੀਲੇ ਰੰਗ ਦੇ ਕੋਟ ਦਿੱਤੇ ਗਏ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ) ਸ੍ਰੀ ਰਾਜੀਵ ਛਾਬੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ-ਕਮ-ਜ਼ਿਲ੍ਹਾ ਸਕੱਤਰ ਸਕਾਊਟ ਸ. ਸੁਖਵਿੰਦਰ ਸਿੰਘ, ਸਕੱਤਰ ਰੈਡ ਕਰਾਸ ਸ੍ਰੀ ਅਸ਼ੋਕ ਬਹਿਲ, ਸ੍ਰੀ ਹਰੀਸ਼ ਮੋਂਗਾ ਅਤੇ ਸ੍ਰੀ ਚਰਨਜੀਤ ਸਿੰਘ ਚਹਿਲ ਗਾਈਡ ਅਧਿਆਪਕ ਹਾਜ਼ਰ ਸਨ।