
‘ਵੀਰਬੈਕ ਐਨੀਮਲ ਹੈਲਥ’ ਕੰਪਨੀ ਵੱਲੋਂ ਸ. ਪ੍ਰਾ. ਸਕੂਲ ਸੋਢੀ ਨਗਰ ਨੂੰ ਆਰ. ਓ. ਸਿਸਟਮ ਭੇਟ
ਫਿਰੋਜ਼ਪੁਰ 14 ਜੁਲਾਈ 2026 : ਸਿਹਤ ਅਤੇ ਸਿੱਖਿਆ ਦੇ ਸੁਮੇਲ ਨੂੰ ਸਮਰਪਿਤ ਇੱਕ ਮਿਸਾਲ ਕਦਮ ਚੁੱਕਦਿਆਂ ਪਸ਼ੂਆਂ ਦੀ ਸਿਹਤ ਸੰਭਾਲ ਦੇ ਖੇਤਰ ਵਿੱਚ ਨਾਮਵਰ ਕੰਪਨੀ ‘ਵੀਰਬੈਕ ਐਨੀਮਲ ਹੈਲਥ ਇੰਡੀਆ ਲਿਮਿਟਿਡ’ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੋਢੀਨਗਰ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਇੱਕ ਆਧੁਨਿਕ ਆਰ.ਓ. ਵਾਟਰ ਪਿਊਰੀ ਫਾਇਰ ਸਿਸਟਮ ਭੇਟ ਕੀਤਾ ਗਿਆ ਹੈ। ਇਸ ਉੱਦਮ ਨਾਲ ਸਕੂਲ ਵਿੱਚ ਪੜ੍ਹਦੇ 250 ਤੋਂ ਵੱਧ ਵਿਦਿਆਰਥੀਆਂ ਨੂੰ ਹੁਣ ਸਾਫ਼ ਅਤੇ ਸੁਰੱਖਿਅਤ ਪੀਣਯੋਗ ਪਾਣੀ ਉਪਲਬਧ ਹੋ ਸਕੇਗਾ। ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਕੰਪਨੀ ਦੇ ਰਿਜਨਲ ਬਿਜ਼ਨੈੱਸ ਮੈਨੇਜਰ ਅਤੁਲ ਧੂਮਲ, ਸਾਹਿਲ ਕੁਮਾਰ ਏਰੀਆ ਮੈਨੇਜਰ, ਰਾਹੁਲ ਸ਼ਰਮਾ ਅਤੇ ਡਾ. ਵਰਿਆਮ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਸ. ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਖੇਤਰ ਵਿੱਚ ਪੀਣਯੋਗ ਪਾਣੀ ਦੀ ਸਮੱਸਿਆ ਇੱਕ ਗੰਭੀਰ ਚੁਣੌਤੀ ਰਹੀ ਹੈ, ਜਿਸ ਦੇ ਮੱਦੇਨਜ਼ਰ ਵੀਰਬੈਕ ਕੰਪਨੀ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਸਿਹਤ ਲਈ ਵਰਦਾਨ ਸਾਬਤ ਹੋਵੇਗਾ।
ਇਸ ਮੌਕੇ ਅਧਿਆਪਕ ਗੁਰਮੇਲ ਸਿੰਘ, ਬੀ. ਐੱਲ. ਓ. ਰੋਹਿਤ, ਕੁਲਵੰਤ ਸਿੰਘ, ਮੈਡਮ ਗਗਨਦੀਪ ਕੌਰ, ਗੁਰਵਿੰਦਰ ਕੌਰ, ਕੁਲਵਿੰਦਰ ਕੌਰ, ਐੱਸ. ਐੱਮ. ਸੀ. ਚੇਅਰਮੈਨ ਜਸਬੀਰ ਸਿੰਘ, ਸਰਪੰਚ ਕਰਨੈਲ ਸਿੰਘ, ਆਂਗਣਵਾੜੀ ਵਰਕਰ ਤੋ ਇਲਾਵਾ ਐੱਮ. ਡੀ. ਐੱਮ. ਵਰਕਰ ਅਤੇ ਵਿਦਿਆਰਥੀ ਆਦਿ ਸ਼ਾਮਿਲ ਸਨ।
Back to top button