Ferozepur News

ਯੂ.ਕੇ. ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰਿਕ ਮੈਂਬਰ ਹੜ੍ਹ ਪੀੜਤ ਲੋਕਾਂ ਕੋਲ ਸਿੱਧੀ ਮਦਦ ਦੇਣ ਪਹੁੰਚੇ

ਯੂ.ਕੇ. ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰਿਕ ਮੈਂਬਰ ਹੜ੍ਹ ਪੀੜਤ ਲੋਕਾਂ ਕੋਲ ਸਿੱਧੀ ਮਦਦ ਦੇਣ ਪਹੁੰਚੇ

ਯੂ.ਕੇ. ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰਿਕ ਮੈਂਬਰ ਹੜ੍ਹ ਪੀੜਤ ਲੋਕਾਂ ਕੋਲ ਸਿੱਧੀ ਮਦਦ ਦੇਣ ਪਹੁੰਚੇ

ਫਿਰੋਜ਼ਪੁਰ, ਅਕਤੂਬਰ 1, 2025:  ਪਿਛਲੇ ਲਗਭਗ ਇਕ ਮਹੀਨੇ ਤੋ ਵੱਧ ਦੇ ਸਮੇ ਤੋ ਹੜ੍ਹ ਦੀ ਮਾਰ ਨਾਲ ਜੂਝ ਰਹੇ ਫਿਰੋਜ਼ਪੁਰ ਦੇ ਟੱਲੀ ਗੁਲਾਮ ਦੇ 144 ਪਰਿਵਾਰਾ, ਬੱਗੂਵਾਲਾ ਬਸਤੀ ਰਤੋਕੇ ਦੇ 70 , ਪਿੰਡ ਨਿਹਾਲਾ ਲਵੇਰਾ ਦੇ 124 ਪਰਵਾਰਾ ਨੂੰ ਅੱਜ ਸ ਜਸਪਾਲ ਸਿੰਘ ਢੇਸੀ, ਪਰਮਜੀਤ ਸਿੰਘ ਰਾਏਪੁਰ , ਸ ਸਾਹਿਬ ਸਿੰਘ ਢੇਸੀ , ਸ ਭੁਪਿੰਦਰ ਸਿੰਘ , ਨਿਸ਼ਾਨਜੀਤ ਸਿੰਘ ਯੂ ਕੇ,ਸ ਸੁਖਦੇਵ ਸਿੰਘ ਫਗਵਾੜਾ ਜਥੇ ਦੇ ਰੂਪ ਵਿਖੇ ਹੜ੍ਹ ਪ੍ਰਭਾਵਿਤ ਇਨ੍ਹਾਂ ਪਰਿਵਾਰਾ ਨੂੰ ਮਾਇਕ ਸਹਾਇਤਾ ਦੇਣ ਲਈ ਪਹੁੰਚੇ । ਸਭ ਤੋ ਪਹਿਲਾ ਸਰਕਾਰੀ ਸਕੂਲ ਧੀਰਾ ਘਾਰਾ ਵਿਖੇ ਸਕੂਲ ਪ੍ਰਬੰਧਕਾ ਦੀ ਮੰਗ ਤੇ ਸਕੂਲ ਲਈ 6 ਕੰਪਿਊਟਰਜ਼ ਅਤੇ ਸਕੂਲ ਦੀ ਸ਼ੈੱਡ ਲਈ ਮਾਇਆ ਭੇਂਟ ਕੀਤੀ ਗਈ ਅਤੇ ਪਿੰਡ ਸੁਲਤਾਨਵਾਲਾ ਦੇ ਗ੍ਰੰਥੀ ਸਿੰਘ ਪਰਵਾਰਾ ਨੂੰ ਮਾਇਕ ਸਹਿਯੋਗ ਦਿੱਤਾ ਗਿਆ।

ਜਿਸ ਤੋ ਬਾਅਦ ਪਿੰਡ ਟੱਲੀ ਗੁਲਾਮ , ਬੱਗੂਵਾਲਾ, ਬਸਤੀ ਰੱਤੋਕੇ, ਨਿਹਾਲਾ ਲਵੇਰਾ ਦੇ ਕੁੱਲ 338 ਪਰਵਾਰਾ ਦੀ ਮਾਲੀ ਸਹਾਇਤਾ ਘਰੋ ਘਰੀਂ ਜਾ ਕੇ ਵੰਡੀ ਗਈ । ਪ੍ਰਬੰਧਕ ਕਮੇਟੀ ਗੁਰਦਵਾਰਾ ਬਾਬਾ ਜੀਵਨ ਸਿੰਘ ਪਿੰਡ ਨਿਹਾਲਾ ਲਵੇਰਾ ਨੂੰ ਵਿਸ਼ੇਸ਼ ਸੇਵਾ ਭੇਂਟ ਕੀਤੀ ਗਈ।

ਇਸ ਤੋ ਇਲਾਵਾ ਪਿੰਡ ਧੀਰਾ ਘਾਰਾ ਅਤੇ ਟੱਲੀ ਗੁਲਾਮ ਦੇ ਦੋ ਨੌਜਵਾਨਾਂ ਨੂੰ ਇਲੈਕਟ੍ਰਿਕ ਵੀਲ੍ਹਚੇਅਰ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਫਗਵਾੜਾ ਵੱਲੋਂ ਭੇਂਟ ਕੀਤੀਆ ਗਈਆ ।ਇਸ ਤੋ ਇਲਾਵਾ ਪਿੰਡ ਦੇ ਬਿਮਾਰ ਅੰਗਹੀਣ ਤੇ ਵਿਧਵਾ ਭੈਣਾਂ ਨੂੰ ਵਿਸ਼ੇਸ਼ ਮਾਇਕ ਸਹਾਇਤਾ ਦਿੱਤੀ ਗਈ । ਸ ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਆਦਮਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਵਾਰ ਅਤੇ ਖਾਸ ਤੌਰ ਯੂ ਕੇ ਤੋ ਮੈਂਬਰ ਪਾਰਲੀਮੈਂਟ ਸ ਤਨਮਨਜੀਤ ਸਿੰਘ ਢੇਸੀ ਜਿਸ ਦਿਨ ਤੋ ਪੰਜਾਬ ਹੜ੍ਹ ਦੀ ਮਾਰ ਹੇਠ ਆਇਆ ਹੈ ਓਸੇ ਦਿਨ ਤੋ ਹੀ ਪ੍ਰਭਾਵਿਤ ਪਰਵਾਰਾ ਦੀ ਮਦਦ ਕਰ ਰਹੀਆ ਸੰਸਥਾਵਾ ਦਾ ਸਹਿਯੋਗ ਵੀ ਤੇ ਆਪਣੇ ਤੌਰ ਤੇ ਵੀ ਸੇਵਾ ਕਰ ਰਹੇ ਹਨ।

ਇਸੇ ਲਈ ਢੇਸੀ ਪਰਵਾਰ ਵੱਲੋ ਸਮੂਹ ਨਗਰ ਨਿਵਾਸੀ ਪਿੰਡ ਰਾਏਪੁਰ , ਅਮਨਦੀਪ ਸਿੰਘ ਪੰਨੂ ਯੂ ਕੇ,ਗਗਨਦੀਪ ਸਿੰਘ ਮੰਡ ਕੈਨੇਡਾ,ਕੇਵਲ ਸਿੰਘ ਸਿਆਣ ਫਾਰਮਵਰਕ ਯੂ ਕੇ, ਜਗਦੇਵ ਸਿੰਘ ਸਰਨ ਨਾਰਚ ਯੂ ਕੇ, ਗੁਰਦਿਆਲ ਸਿੰਘ ਢੇਸੀ ਰਾਏਪੁਰ ਗੁਰਪ੍ਰੀਤ ਸਿੰਘ ਰਾਏਪੁਰ ਗੁਰਬਖ਼ਸ਼ ਸਿੰਘ ਵਿੰਡਸਰ ਕੈਨੇਡਾ, ਦਰਸ਼ਵੀਰ ਸਿੰਘ ਬਰੈਂਪਟਨ ਆਦਿ ਸਹਿਯੋਗੀ ਸੱਜਣਾਂ ਵੱਲੋਂ ਪਿਛਲੇ ਦਿਨੀ ਪਹਿਲੇ ਪੜਾਅ ਤਹਿਤ 160 ਪਰਵਾਰਾ ਦੀ ਮਾਲੀ ਸਹਾਇਤਾ ਕੀਤੀ ਗਈ ਸੀ । ਦੂਜੇ ਪੜ੍ਹਾਅ ਤਹਿਤ ਅੱਜ ਇਸੇ ਇਲਾਕੇ ਦੇ ਤਿੰਨ ਪਿੰਡਾਂ ਦੇ ਬਾਕੀ ਰਹਿੰਦੇ ਸਾਰੇ 338 ਪਰਵਾਰਾ ਦੀ ਵੀ ਮਾਲੀ ਸਹਾਇਤਾ ਨਾਲ ਹੁਣ ਤੱਕ ਕੁੱਲ 498 ਪਰਵਾਰਾ ਤੱਕ ਸਿੱਧੀ ਮਾਲੀ ਸਹਾਇਤਾ ਪਹੁੰਚਾਈ ਗਈ ਹੈ ।

Related Articles

Leave a Reply

Your email address will not be published. Required fields are marked *

Back to top button