Ferozepur News
ਕਿਸਾਨੀ ਸ਼ੰਘਰਸ਼ ਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਸ਼ਰਧਾਂਜਲੀ ਅਤੇ ਪਸ਼ਚਾਤਪ ਅਰਦਾਸ ਸਮਾਗਮ 2 ਸਤੰਬਰ ਨੂੰ
ਵਿਛੁੜਿਆਂ ਨੂੰ ਯਾਦ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਅਪੀਲ- ਸਾਬਕਾ ਵਿਧਾਇਕ ਨੰਨੂ
ਕਿਸਾਨੀ ਸ਼ੰਘਰਸ਼ ਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਸ਼ਰਧਾਂਜਲੀ ਅਤੇ ਪਸ਼ਚਾਤਪ ਅਰਦਾਸ ਸਮਾਗਮ 2 ਸਤੰਬਰ ਨੂੰ
ਵਿਛੁੜਿਆਂ ਨੂੰ ਯਾਦ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਅਪੀਲ- ਸਾਬਕਾ ਵਿਧਾਇਕ ਨੰਨੂ
ਗੌਰਵ ਮਾਣਿਕ
ਫਿਰੋਜ਼ਪੁਰ 27 ਅਗਸਤ 2021 : ਕਿਸਾਨੀ ਅਦੋਲਨ ਦੌਰਾਨ ਸ਼ੰਘਰਸ਼ ਕਰਦਿਆਂ 6 ਸੌ ਤੋ ਵੱਧ ਸ਼ਹੀਦ ਹੋਏ ਕਿਸਾਨ ਅਤੇ ਮਜਦੂਰ ਭਰਾਵਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਤੇ ਇਸ ਸ਼ੰਘਰਸ਼ ਦੌਰਾਨ ਆਪਣਾ ਹਿੱਸਾ ਦੇਰ ਨਾਲ ਪਾਉਣ ਲਈ ਪਸ਼ਚਾਤਪ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਅਦੋਲਨ ਸ਼ਾਤੀ ਪੂਰਵਕ ਖਤਮ ਹੋਵੇ ਅਤੇ ਦਿੱਲੀ ਬਾਰਡਰਾ ਤੇ ਬੈਠੇ ਸਾਡੇ ਭੈਣ ਭਰਾ, ਬੁਜਰਗ, ਮਤਾਵਾ ਵਾਪਸ ਆਪਣੇ ਘਰਾਂ ਵਿੱਚ ਖੁਸ਼ੀ ਖੁਸ਼ੀ ਆਉਣ ਦੀ ਆਸ ਨਾਲ ਇਲਾਕੇ ਦੀਆ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਾਂਗਾ ,
ਇਹਨਾਂ ਸ਼ਬਦਾਂ ਦਾ ਪਰਗਟਾਵਾ ਸੁਖਪਾਲ ਸਿੰਘ ਨੰਨੂ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਚ ਕੀਤਾ ਉਹਨਾਂ ਕਿਹਾ ਕਿ ਉਹਨਾਂ ਨੇ ਭਾਜਪਾ ਤੋ ਅਸਤੀਫਾ ਹੀ ਇਸੇ ਕਾਰਨ ਦਿੱਤਾ ਸੀ,
ਉਹਨਾਂ ਨੇ ਕਿਹਾ ਕਿ ਇਸ ਲਈ ਮੇਰੇ ਨਿਵਾਸ ਸਥਾਨ 49 ਮਮਦੋਟ ਹਾਉਸ ਮਾਲ ਰੋਡ ਫਿਰੋਜ਼ਪੁਰ ਛਾਉਣੀ ਵਿਖੇ 2 ਸਤੰਬਰ ਦਿਨ ਵੀਰਵਾਰ ਨੂੰ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ,ਜਿਸ ਵਿੱਚ ਦਿਨ ਮੰਗਲਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ 2 ਸਤੰਬਰ ਦਿਨ ਵੀਰਵਾਰ ਨੂੰ ਭੋਗ ਪਾਏ ਜਾਣ ਗੇ ਅਤੇ ਗੁਰਬਾਣੀ ਦੇ ਕਥਾ ਕੀਰਤਨ ਹੋਣਗੇ ਅਤੇ 11 ਵਜੇ ਇਸ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੋਵੇਗੀ, ਅਤੇ ਗੁਰੂ ਕੇ ਲੰਗਰ ਅਤੁੱਟ ਵਰਾਏ ਜਾਣਗੇ , ਜਿਸ ਵਿੱਚ ਇਲਾਕਾ ਨਿਵਾਸੀਆਂ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕਰਦਿਆਂ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਇਹ ਅਰਦਾਸ ਸਮਾਗਮ ਸਿਰਫ ਕਿਸਾਨੀ ਨੂੰ ਸਮਰਪਿਤ ਹੋਏਗਾ ਅਤੇ ਕਿਸੇ ਵੀ ਪਰਕਾਰ ਦੀ ਕੋਈ ਵੀ ਸਿਆਸੀ ਗੱਲ ਨਹੀ ਹੋਵੇਗੀ,
ਉਹਨਾਂ ਕਿਹਾ ਕਿ ਮੇਰੇ ਮਨ ਵਿੱਚ ਵੈਰਾਗ ਹੈ ਕਿ ਮੈ ਇਸ ਸ਼ੰਘਰਸ਼ ਦੌਰਾਨ ਆਪਣੀ ਅਵਾਜ਼ ਨੂੰ ਬੁਲੰਦ ਕਰਨ ਵਿੱਚ ਦੇਰੀ ਕੀਤੀ ਹੈ, ਹੁਣ ਇਸ ਦਾ ਪਸ਼ਚਾਤਪ ਹੀ ਮਨ ਨੂੰ ਧਰਵਾਸਾ ਦੇ ਸਕਦਾ ਹੈ, ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਇਸ ਸਾਂਝੇ ਮੋਰਚੇ ਨੂੰ ਸਮਰਪਿਤ ਸਮਾਗਮ ਵਿੱਚ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ