Ferozepur News
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਕੈਂਪਸ ਵਿਦਿਆਰਥੀਆਂ ਅਤੇ ਹੋਰ ਵਿਲੰਟੀਅਰਾਂ ਵੱਲੋਂ ਸਿਵਿਲ ਡਿਫੈਂਸ ਟ੍ਰੇਨਿੰਗ ਵਿੱਚ ਸਮੂਲੀਅਤ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਕੈਂਪਸ ਵਿਦਿਆਰਥੀਆਂ ਅਤੇ ਹੋਰ ਵਿਲੰਟੀਅਰਾਂ ਵੱਲੋਂ ਸਿਵਿਲ ਡਿਫੈਂਸ ਟ੍ਰੇਨਿੰਗ ਵਿੱਚ ਸਮੂਲੀਅਤ
ਫ਼ਿਰੋਜ਼ਪੁਰ , 9-1-2026: ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਡੀ ਜੀ ਪੀ ਪੰਜਾਬ ਹੋਮ ਗਾਰਡਜ ਸੰਦੀਪ ਕਾਲੜਾ ਦੀ ਰਹਿਨੁਮਾਈ ਹੇਠ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਸੱਤ ਰੋਜ਼ਾ ਸਿਵਿਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ,ਜਿਸ ਵਿੱਚ ਕੈਂਪਸ ਦੇ ਵਿਦਿਆਰਥੀਆਂ ,ਹੋਰ ਕਾਲਜਾਂ , ਅਤੇ ਐਨ ਜੀ ਓਜ਼ ਦੇ ਲੱਗਪਗ 260 ਵਲੰਟੀਅਰਜ਼ ਸਮੂਲੀਅਤ ਕਰ ਰਹੇ ਹਨ । ਵਰਨਣ ਯੋਗ ਹੈ ਕਿ ਸਿਵਲ ਡਿਫੈਂਸ ਸਰਵਿਸਿਜ਼ ਸਵੈ-ਸੇਵਕ-ਅਧਾਰਤ ਸੰਗਠਨ ਹਨ ਜੋ ਜੰਗ, ਕੁਦਰਤੀ ਆਫ਼ਤਾਂ, ਜਾਂ ਹਾਦਸਿਆਂ ਵਰਗੀਆਂ ਐਮਰਜੈਂਸੀ ਦੌਰਾਨ ਨਾਗਰਿਕਾਂ ਦੀ ਰੱਖਿਆ ਕਰਦੇ ਹਨ, ਜਾਨਾਂ ਬਚਾਉਣ, ਜਾਇਦਾਦ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ, ਅਤੇ ਮੋਰਚੇ ਦੀਆਂ ਸੇਵਾਵਾਂ ਨੂੰ ਸਹਾਇਤਾ, ਮੁੱਢਲੀ ਸਹਾਇਤਾ, ਸੰਚਾਰ ਅਤੇ ਸਹਾਇਤਾ ਪ੍ਰਦਾਨ ਕਰਕੇ ਮਨੋਬਲ ਬਣਾਈ ਰੱਖਣ ‘ਤੇ ਕੇਂਦ੍ਰਤ ਕਰਦੇ ਹਨ, ਜੋ ਕਿ ਜੰਗ ਸਮੇਂ ਦੇ ਹਵਾਈ ਹਮਲੇ ਦੀਆਂ ਸਾਵਧਾਨੀਆਂ ਤੋਂ ਲੈ ਕੇ ਆਧੁਨਿਕ ਆਫ਼ਤ ਪ੍ਰਬੰਧਨ ਤੱਕ ਫੈਲਦੀਆਂ ਹਨ।
ਇਸ ਟ੍ਰੇਨਿੰਗ ਕੈਂਪ ਵਿੱਚ ਐਨ ਡੀ ਆਰ ਐਫ , ਫਾਇਰ ਸਰਵਿਸਿਜ਼, ਫਸਟ ਏਡ, ਅਤੇ ਟ੍ਰੈਫ਼ਿਕ ਰੂਲਜ਼ ਤੇ ਸੇਫਟੀ ਆਦਿ ਡਿਪਾਰਟਮੈਂਟਾਂ ਵਲੋਂ ਵਲੰਟੀਅਰਾਂ ਨੂੰ ਟ੍ਰੇਨਿੰਗ ਮੁਹਈਆ ਕਰਵਾਈ ਜਾ ਰਹੀ ਹੈ । ਯੂਨੀਵਰਸਿਟੀ ਕੈਂਪਸ ਵਿੱਚ ਕਰਵਾਏ ਜਾ ਰਹੇ ਇਸ ਟ੍ਰੇਨਿੰਗ ਕੈਂਪ ਵਿੱਚ ਮੈਡਮ ਲਿੰਡੀਆ ਆਈ ਏ ਐੱਸ ਮੁੱਖ ਮਹਿਮਾਨ ਅਤੇ ਡਵੀਜ਼ਨਲ ਕਮਾਂਡੈਂਟ ਸ੍ਰੀ ਅਨਿਲ ਪਰੂਥੀ ਅਤੇ ਕੈਂਪਸ ਰਜਿਸਟਰਾਰ ਡਾ ਰਮਿੰਦਰਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸਾਮਿਲ ਹੋਏ ।
ਐਡੀਸ਼ਨਲ ਕੰਟਰੋਲਰ ਕਮ ਡਿਸਟ੍ਰਿਕਟ ਕਮਾਂਡਰ ਸ੍ਰ ਗੁਰਲਵਦੀਪ ਸਿੰਘ ਵਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਮੁੱਖ ਮਹਿਮਾਨ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਰਾਹੀ ਵਲੰਟੀਅਰਾਂ ਨੂੰ ਇਸ ਇਸ ਕੈਂਪ ਚ ਸਮੂਲੀਅਤ ਕਰਨ ਤੇ ਮੁਬਾਰਕਬਾਦ ਦੇਂਦਿਆਂ ਕਿਹਾ ਓਹਨਾ ਵੱਲੋਂ ਦੇਸ਼ ਸੇਵਾ ਤੇ ਮਨੁੱਖਤਾ ਦੇ ਭਲੇ ਲਈ ਪਾਇਆ ਜਾਂਦਾ ਯੋਗਦਾਨ ਅਤਿ ਸਰਾਹਣੀਏ ਹੈ ।
ਸ੍ਰੀ ਅਨਿਲ ਕੁਮਾਰ ਪਰੂਥੀ ਨੇ ਕਿਹਾ ਆਪਰੇਸ਼ਨ ਸਿੰਦੂਰ, ਪੰਜਾਬ ਚ ਹੜ੍ਹਾਂ ਦੌਰਾਨ ਵਲੰਟੀਅਰਾਂ ਦੀ ਲੋਕਾਂ ਦੀ ਸਹਾਇਤਾ ਲਈ ਕੀਤੀ ਜੀ ਤੋੜ ਕੋਸ਼ਿਸ਼ ਅਤਿ ਸ਼ਲਾਘਾਯੋਗ ਸੀ । ਉਹਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇ ਦੌਰਾਨ ਹਰ ਵਲੰਟੀਅਰ ਹਮੇਸ਼ਾ ਮੋਹਰੀ ਹੋ ਕੇ ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਦੇ ਰਹਿਣਗੇ ।
ਇਸ ਮੌਕੇ ਕੈਂਪਸ ਰਜਿਸਟਰਾਰ ਡਾ ਆਰ ਪੀ ਸਿੰਘ, ਡਾ ਸੁਨੀਲ ਬਹਿਲ,ਪੀ ਆਰ ਓ ਕੈਂਪਸ ਯਸ਼ਪਾਲ, ਗੁਰਜੀਵਨ ਸਿੰਘ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਸਟੋਰ ਸੁਪਰਡੈਂਟ ਸਿਵਿਲ ਡਿਫੈਂਸ ਪਰਮਿੰਦਰ ਸਿੰਘ ਬਾਠ, ਕੰਪਨੀ ਕਮਾਂਡਰ ਅਨੀਸ਼ ਗੁਪਤਾ, ਮਾਸਟਰ ਟ੍ਰੇਨਰ ਪਰਮਜੀਤ ਸਿੰਘ, ਅਤੇ ਰਮਨਦੀਪ ਸਿੰਘ ਆਦਿ ਹਾਜ਼ਰ ਸਨ ।





