Ferozepur News

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨਾਂ, ਮਜਦੂਰਾਂ ਅਤੇ ਬਿਜਲੀ ਕਾਮਿਆ ਨੇ ਕੀਤਾ ਰੋਸ ਪ੍ਰਦਰਸ਼ਨ, ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੀਆਂ ਫੂਕੀਆਂ ਕਾਪੀਆਂ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨਾਂ, ਮਜਦੂਰਾਂ ਅਤੇ ਬਿਜਲੀ ਕਾਮਿਆ ਨੇ ਕੀਤਾ ਰੋਸ ਪ੍ਰਦਰਸ਼ਨ, ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੀਆਂ ਫੂਕੀਆਂ ਕਾਪੀਆਂ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨਾਂ, ਮਜਦੂਰਾਂ ਅਤੇ ਬਿਜਲੀ ਕਾਮਿਆ ਨੇ ਕੀਤਾ ਰੋਸ ਪ੍ਰਦਰਸ਼ਨ, ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਦੀਆਂ ਫੂਕੀਆਂ ਕਾਪੀਆਂ

ਫਿਰੋਜ਼ਪੁਰ 8 ਦਸੰਬਰ, 2025:  ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਫਿਰੋਜ਼ਪੁਰ ਦੀਆਂ ਕਿਸਾਨ, ਮਜਦੂਰ, ਵਿਦਿਆਰਥੀ ਅਤੇ ਬਿਜਲੀ ਕਾਮਿਆ ਦੀਆਂ ਜਥੇਬੰਦੀਆਂ ਨੇ ਬਿਜਲੀ ਗਰਿੱਡ ਫਿਰੋਜ਼ਪੁਰ ਛਾਉਣੀ ਵਿਖ਼ੇ ਇਕੱਤਰ ਹੋ ਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ | ਇਕੱਠੇ ਹੋਏ ਲੋਕਾਂ ਵੱਲੋਂ ਬਿਜਲੀ ਸੋਧ ਬਿੱਲ 2025 ਅਤੇ ਸੀਡ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਜੰਮਕੇ ਨਾਹਰੇਬਾਜੀ ਕੀਤੀ |

. ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਥੇ ਸੂਬਿਆ ਦੇ ਹੱਕਾ ਉਪਰ ਡਾਕਾ ਮਾਰ ਕੇ ਬਿਜਲੀ ਅਦਾਰੇ ਨੂੰ ਖੋਹ ਕੇ ਆਪਣੀ ਫਾਸ਼ੀਵਾਦੀ ਨੀਤੀ ਨੂੰ ਅੱਗੇ ਵਧਾ ਰਹੇ ਹੈ ਓਥੇ ਹੀ ਤੇਜੀ ਨਾਲ ਪੂਰਾ ਬਿਜਲੀ ਸੈਕਟਰ ਕਾਰਪੋਰੇਟ ਘਰਾਣਿਆ ਲਈ ਮੁਨਾਫ਼ੇ ਦੀ ਵਸਤੂ ਬਣਾ ਸੁੱਟ ਰਹੀ ਹੈ | ਇਸਦੇ ਨਾਲ ਹੀ ਓਹਨਾ ਕਿਹਾ ਕਿ ਸਰਕਾਰ ਸੀਡ ਬਿੱਲ ਰਾਹੀਂ ਇਕ ਵਾਰ ਫੇਰ ਖੇਤੀ ਸੈਕਟਰ ਵਿੱਚ ਦਖ਼ਲਅੰਦਾਜ਼ੀ ਕਰ ਰਹੀ ਹੈ |

ਓਹਨਾ ਕਿਹਾ ਕਿ ਖੇਤੀ ਦੇ ਬੀਜਾਂ ਦੀਆਂ ਖੋਜਾਂ ਅਤੇ ਰੱਖ ਰੱਖਾਵ ਦਾ ਮਸਲਾ ਆਮ ਲੋਕਾਂ ਅਤੇ ਸੂਬਾ ਸਰਕਾਰਾਂ ਦਾ ਹੈ ਪਰ ਕੇਂਦਰ ਇਹ ਹੱਕ ਵੱਡੀਆਂ ਕਾਰਪੋਰੇਟੀ ਕੰਪਨੀਆਂ ਨੂੰ ਦੇਣਾ ਚਾਉਂਦੀ ਹੈ | ਉਹਨਾਂ ਕਿਹਾ ਕੇ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਉਪਰ ਬਿਜਲੀ ਸੋਧ ਬਿੱਲ ਅਤੇ ਸੀਡ ਬਿੱਲ ਨੂੰ ਮਨਜੂਰ ਨਹੀਂ ਕਰਨਗੇ | . ਅੱਜ ਧਰਨਾਕਾਰੀਆਂ ਵੱਲੋਂ ਅੰਤ ਵਿੱਚ ਬਿਜਲੀ ਸੋਧ ਬਿੱਲ 2025 ਤੇ ਸੀਡ ਬਿੱਲ ਦੀਆਂ ਕਾਪੀਆਂ ਫੂਕੀਆਂ ਗਈਆਂ |

ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋ ਗੁਰਮੀਤ ਸਿੰਘ ਮਹਿਮਾਂ ਦਲਵਿੰਦਰ ਸਿੰਘ ਸ਼ੇਰਖਾਂ ਕੁਲ ਹਿੰਦ ਕਿਸਾਨ ਸਭਾ ਵੱਲੋ ਗੁਰਦਿੱਤ ਸਿੰਘ ਕਿਸਾਨ ਯੂਨੀਅਨ ਖੋਸਾ ਵੱਲੋਂ ਪਰਮਜੀਤ ਸਿੰਘ ਭੁੱਲਰ ਕਿਸਾਨ ਯੂਨੀਅਨ ਕਾਦੀਆਂ ਵੱਲੋ ਗੁਰਮੇਲ ਸਿੰਘ ਬਿਜਲੀ ਕਾਮਿਆ ਦੀ ਜਥੇਬੰਦੀ ਇਮਪਲਾਈਜ਼ ਫੈਡਰੇਸ਼ਨ ਵੱਲੋਂ ਰਾਕੇਸ਼ ਸੈਣੀ ਅਸ਼ਵਨੀ ਸ਼ਰਮਾ ਟੀਐੱਸ ਯੂ ਵੱਲੋਂ ਗੁਰਦੇਵ ਸਿੰਘ ਕੁਲਵੰਤ ਸਿੰਘ ਪੈਨਸ਼ਨਰ ਐਸੋਸੀਏਸ਼ਨ ਵੱਲੋ ਰਾਕੇਸ਼ ਸ਼ਰਮਾ ਸੁਰਿੰਦਰ ਸ਼ਰਮਾ ਕਿਸਾਨ ਵਿਦਿਆਰਥੀ ਯੂਨੀਅਨ ਵੱਲੋਂ ਜਗਰੂਪ ਸਿੰਘ ਭੁੱਲਰ ਸੀ ਐਚ ਬੀ ਕਾਮਿਆ ਵੱਲੋਂ ਵਿਸ਼ਾਲ ਤੇਜੀ ਪੰਜਾਬ ਜੰਮਹੂਰੀ ਮੋਰਚੇ ਵੱਲੋਂ ਜਸਵੰਤ ਸਿੰਘ ਪੱਟੀ ਆਦਿ ਆਗੂਆਂ ਨੇ ਸੰਬੋਧਨ ਕੀਤਾ |

Related Articles

Leave a Reply

Your email address will not be published. Required fields are marked *

Back to top button