Ferozepur News

ਸ਼ਹੀਦ ਊਧਮ ਸਿੰਘ ਭਵਨ ਯਾਦਗਾਰ ਕਮੇਟੀ ਨੇ ਸਨਮਾਨਿਤ ਕੀਤੇ 6 ਕੰਬੋਜ਼ ਕੌਂਸਲਰ

ਕਾਂਗਰਸ ਦੇ 3 ,ਆਪ ਦੇ 2 ਅਤੇ ਭਾਜਪਾ ਦਾ ਇਕ ਕੌਂਸਲਰ ਰਹੇ ਹਾਜ਼ਰ

ਸ਼ਹੀਦ ਊਧਮ ਸਿੰਘ ਭਵਨ ਯਾਦਗਾਰ ਕਮੇਟੀ ਨੇ ਸਨਮਾਨਿਤ ਕੀਤੇ 6 ਕੰਬੋਜ਼ ਕੌਂਸਲਰ

ਸ਼ਹੀਦ ਊਧਮ ਸਿੰਘ ਭਵਨ ਯਾਦਗਾਰ ਕਮੇਟੀ ਨੇ ਸਨਮਾਨਿਤ ਕੀਤੇ 6 ਕੰਬੋਜ਼ ਕੌਂਸਲਰ

ਕਾਂਗਰਸ ਦੇ 3 ,ਆਪ ਦੇ 2 ਅਤੇ ਭਾਜਪਾ ਦਾ ਇਕ ਕੌਂਸਲਰ ਰਹੇ ਹਾਜ਼ਰ

,ਫਿਰੋਜ਼ਪੁਰ, 2026: ਪੱਤਰ ਪ੍ਰੇਰਕ, 2 ਜੂਨ ਬੀਤੀਆਂ ਨਗਰ ਕੌਂਸਲ ਚੋਣਾਂ ਵਿੱਚ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੀਆਂ 33 ਵਾਰਡਾਂ ’ਚੋਂ ਚੁਣੇ ਗਏ 6 ਕੰਬੋਜ਼ ਕੌਂਸਲਰਾਂ ਨੂੰ ਸਥਾਨਕ ਸ਼ਹੀਦ ਊਧਮ ਸਿੰਘ ਭਵਨ ਯਾਦਗਾਰ ਕਮੇਟੀ ਵੱਲੋਂ ਉਚੇਚੇ ਤੋਰ ’ਤੇ ਸਨਮਾਨਿਤ ਕੀਤਾ ਗਿਆ।

ਇਸ ਸਬੰਧੀ ਸਥਾਨਕ ਸ਼ਹੀਦ ਊਧਮ ਸਿੰਘ ਭਵਨ ਵਿਖੇ ਕੀਤੀ ਗਈ ਇਕ ਸਧਾਰਨ ਮਿਲਣੀ ਵਿੱਚ ਇੰਨ੍ਹਾਂ ਸਾਰੇ ਕੌਂਸਲਰਾਂ ਨੂੰ ਸਿਰੋਪਾੳ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਕੰਬੋਜ਼ ਭਾਈਚਾਰੇ ਦੇ ਪੱਤਵੰਤੇ ਲੋਕ ਹਾਜ਼ਰ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਯਾਦਗਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਐਡਵੋਕੇਟ ਬਲਜੀਤ ਸਿੰਘ ਕੰਬੋਜ਼ ਏਡੀਏ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਕੰਬੋਜ਼ ਭਾਈਚਾਰੇ ਦੀ ਲਗਭਗ ਇਕ ਤਿਹਾਈ ਵੱਸੋਂ ਹੈ।ਇਸ ਦੇ ਬਾਵਜੂਦ ਸਿਆਸੀ ਤੌਰ ’ਤੇ ਬਿਰਾਦਰੀ ਦੇ ਲੋਕਾਂ ਦੀ ਹਿੱਸੇਦਾਰੀ ਨਾਮਾਤਰ ਹੀ ਸੀ।

ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕੰਬੋਜ਼ ਬਿਰਾਦਰੀ ਵਿੱਚ 6 ਲੋਕ ਕੌਂਸਲਰ ਬਣੇ ਹੋਣ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਚੋਣਾਂ ਵਿੱਚ ਭਾਜਪਾ ਵੱਲੋਂ ਇਕ ਦਵਿੰਦਰ ਸਿੰਘ ਪਹਿਲਵਾਨ , ਆਮ ਆਦਮੀ ਪਾਰਟੀ ਵੱਲੋਂ ਲਖਵਿੰਦਰ ਸਿੰਘ ਐਡਵੋਕੇਟ ਅਤੇ ਮੇਜਰ ਸਿੰਘ, ਕਾਂਗਰਸ ਵੱਲੋਂ ਪਰਮਜੀਤ ਕੋਰ ਹਾਂਡਾ ਪਤਨੀ ਪਰਮਿੰਦਰ ਸਿੰਘ ਹਾਂਡਾ, ਬੋਹੜ ਸਿੰਘ ਬੀਕਾਨੇਰੀਆ, ਮਨਪ੍ਰੀਤ ਕੋਰ ਪਤਨੀ ਨਵਜੋਤ ਸਿੰਘ ਪਿੰਕੀ ਵੱਡੀ ਲੀਡ ਨਾਲ ਕੌਂਸਲਰ ਚੁਣੇ ਗਏ ਹਨ। ਇਸ ਮੋਕੇ ਸਭ ਤੋਂ ਪਹਿਲੋਂ ਸਮੂਹ ਕੌਂਸਲਰਾਂ ਨੂੰ ਸਨਮਾਨਿਤ ਕੀਤਾ ਗਿਆ ।

ਇਸ ਤੋਂ ਬਾਅਦ ਸੱਭ ਨੂੰ ਸਿਰੋਪਾੳ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸਟੇਜ਼ ਸੰਭਾਲਦਿਆਂ ਡਾਕਟਰ ਅਮਰੀਕ ਸਿੰਘ ਸ਼ੇਰ ਖਾਂ ਨੇ ਕੰਬੋਜ਼ ਬਿਰਾਦਰੀ ਦੇੇ ਹਜ਼ਾਰਾਂ ਸਾਲਾਂ ਪੁਰਾਣੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਸਮੇਂ ਸਮੇਂ ਦੀਆਂ ਕਈ ਮਹਾਨ ਸ਼ਖਸੀਅਤਾਂ ਨੂੰ ਚੇਤੇ ਕੀਤਾ। ਇਸ ਤੋਂ ਬਾਅਦ ਸਭਾ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ,ਐਡਵੋਕੇਟ ਬਲਜੀਤ ਸਿੰਘ, ਜਥੇਦਾਰ ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਐਸਜੀਪੀਸੀ ,ਜੱਸਾ ਸਿੰਘ ਮਾਛੀਵਾੜਾ ਅਤੇ ਗਗਨ ਕੰਬੋਜ਼ ਨੇ ਸੰਬੋਧਨ ਕੀਤਾ ।

ਬਿਰਾਦਰੀ ਦੇ ਬੁਲਾਰਿਆਂ ਨੇ ਸਮੂਹ ਕੌਂਸਲਰਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ । ਇਸ ਦੌਰਾਨ ਨਗਰ ਕੌਂਸਲ ਫਿਰੋਜ਼ਪੁਰ ਤੋਂ ਲਗਾਤਾਰ ਦੂਜੀ ਵਾਰ ਸੱਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲੇ ਪਰਮਿੰਦਰ ਸਿੰਘ ਹਾਂਡਾ ਨੇ ਉਚੇਚੇ ਤੌਰ ’ਤੇ ਸੱਭ ਦਾ ਧੰਨਵਾਦ ਕੀਤਾ ।

ਇਸ ਮੋਕੇ ਹੋਰਨਾਂ ਤੋਂ ਇਲਾਵਾ ਜਸਬੀਰ ਸਿੰਘ ਜੋਸਨ ਡੇਅਰੀ,ਹਰਪ੍ਰੀਤ ਸਿੰਘ ਸ਼ੇਰ ਖਾਂ, ਪਰਮਿੰਦਰ ਸਿੰਘ ਥਿੰਦ,ਬਲਜੀਤ ਸਿੰਘ ਕੰਬੋਜ਼ ਡਿਪਟੀ ਡੀਏ, ਜਰਨੈਲ ਸਿੰਘ ਸਰਪੰਚ ਕਮੱਗਰ ਰਿਟਾਇਟਰ, ਜੰਡ ਸਿੰਘ ਸਰਪੰਚ ਟਿੱਬੀ, ਅਮੀਰ ਸਿੰਘ ਸਰਪੰਚ ਪੀਰੂਵਾਲਾ, ਦਰਸ਼ਨ ਸਿੰਘ ਸ਼ੇਰਖਾਂ ਮੈਂਬਰ ਐੱਸਜੀਪੀਸੀ, ਸੁਖਵਿੰਦਰ ਸਿੰਘ ਸੀਨੀਅਰ ਆਪ ਆਗੂ, ਮਲਕੀਤ ਸਿੰਘ ਲੋਹਗੜ੍ਹ ਮੈਂਬਰ ਪੰਚਾਇਤ ਸੰਮਤੀ, ਸੁੱਚਾ ਸਿੰਘ ਲੋਹਗੜ੍ਹ, ਦਵਿੰਦਰ ਸਿੰਘ ਕਮੱਗਰ, ਗੁਰਦੀਪ ਸਿੰਘ ਭਗਤ ਹਾਕੇਵਾਲਾ, ਦਰਸ਼ਨ ਸਿੰਘ ਥਿੰਦ ਹਾਕੇਵਾਲਾ, ਮਾਸਟਰ ਅਮਰੀਕ ਸਿੰਘ, ਮਨਜੀਤ ਸਿੰਘ ਚੁਗੱਤੇਵਾਲਾ, ਗਗਨ ਨਾਗਪਾਲ ਹਾਕੇ ਵਾਲਾ, ਸੁਖਦੇਵ ਸਿੰਘ ਨਾਗਪਾਲ ਹਾਕੇ ਵਾਲਾ, ਚੰਨਣ ਸਿੰਘ ਸਾਬਕਾ ਸਰਪੰਚ ਹਾਕੇਵਾਲਾ, ਬਲਵਿੰਦਰ ਸਿੰਘ ਸਰਪੰਚ ਰੁਕਨਾ ਮੂੰਗਲਾ, ਸ਼ਾਹਬਾਜ਼ ਸਿੰਘ ਕੰਬੋਜ਼, ਮਿੰਟੂ ਕੰਬੋਜ਼, ਪਰਮਿੰਦਰ ਸਿੰਘ ਖੁੱਲਰ, ਹਰਪ੍ਰੀਤ ਸਿੰਘ ਸ਼ੇਰਖਾਂ, ਸੁਭਾਸ਼ ਮੈਣੀ ਰਿਟਾਇਰਡ ਐਕਸੀਅਨ ਪੰਜਾਬ ਮੰਡੀ ਬੋਰਡ, ਅਵਤਾਰ ਸਿੰਘ ਜੱਜ, ਬਲਦੇਵ ਸਿੰਘ ਬੱਟੀ ਨੂਰਪੁਰ, ਵਿਜੇ ਕੁਮਾਰ ਜੇਈ, ਮਾਸਟਰ ਬਲਵਿੰਦਰ ਸਿੰਘ, ਜੱਸਾ ਸਿੰਘ ਮਾਛੀਵਾੜਾ।

Related Articles

Leave a Reply

Your email address will not be published. Required fields are marked *

Back to top button