Ferozepur News

ਡੀਏਵੀ ਕਾਲਜ ਫਿਰੋਜ਼ਪੁਰ ਦੀ ਅਧਿਆਪਕ ਵੱਲੋਂ ਪੰਜਾਬੀ ਭਾਸ਼ਾ ਲਈ ਪਹਿਲਾ ਏਆਈ ਅਧਾਰਿਤ ‘ਗਰੈਮਰ ਚੈੱਕਰ’ ਤਿਆਰ

ਡੀਏਵੀ ਕਾਲਜ ਫਿਰੋਜ਼ਪੁਰ ਦੀ ਅਧਿਆਪਕ ਵੱਲੋਂ ਪੰਜਾਬੀ ਭਾਸ਼ਾ ਲਈ ਪਹਿਲਾ ਏਆਈ ਅਧਾਰਿਤ ‘ਗਰੈਮਰ ਚੈੱਕਰ’ ਤਿਆਰ

ਡੀਏਵੀ ਕਾਲਜ ਫਿਰੋਜ਼ਪੁਰ ਦੀ ਅਧਿਆਪਕ ਵੱਲੋਂ ਪੰਜਾਬੀ ਭਾਸ਼ਾ ਲਈ ਪਹਿਲਾ ਏਆਈ ਅਧਾਰਿਤ ‘ਗਰੈਮਰ ਚੈੱਕਰ’ ਤਿਆਰ

ਫਿਰੋਜ਼ਪੁਰ, 2 ਜੂਨ, 2026:  ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਪੰਜਾਬੀ ਕੰਪਿਊਟਰਕਾਰੀ ਦੇ ਖੇਤਰ ਵਿੱਚ ਇੱਕ ਵੱਡੀ ਅਤੇ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਗਈ ਹੈ। ਡੀਏਵੀ ਕਾਲਜ ਫਿਰੋਜ਼ਪੁਰ ਦੀ ਅਧਿਆਪਕ ਅਤੇ ਵਿਭਾਗ ਦੀ ਖੋਜਾਰਥਨ ਜਗਦੀਸ਼ ਕੌਰ ਨੇ ਡਾ. ਸੀ ਪੀ ਕੰਬੋਜ ਦੀ ਯੋਗ ਨਿਗਰਾਨੀ ਹੇਠ ਆਪਣਾ ਪੀਐੱਚ-ਡੀ ਦਾ ਖੋਜ ਕਾਰਜ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਉਹਨਾਂ ਨੇ ਮਸ਼ੀਨੀ ਬੁੱਧੀ ਅਤੇ ਡੀਪ ਲਰਨਿੰਗ ਤਕਨੀਕ ‘ਤੇ ਅਧਾਰਿਤ ਪੰਜਾਬੀ ਭਾਸ਼ਾ ਦਾ ਪਹਿਲਾ ‘ਸੁਧਾਰਕ’ ਨਾਮ ਦਾ ਵਿਆਕਰਨ ਸ਼ੁੱਧਤਾ ਸਾਫਟਵੇਅਰ ਵਿਕਸਿਤ ਕੀਤਾ ਹੈ।
ਖੋਜ ਦੀ ਅਹਿਮੀਅਤ ਅਤੇ ਨਵੀਂ ਤਕਨੀਕ
ਹੁਣ ਤੱਕ ਦੁਨੀਆ ਦੀਆਂ ਵੱਡੀਆਂ ਵਿਦੇਸ਼ੀ ਭਾਸ਼ਾਵਾਂ ਲਈ ਤਾਂ ਡੀਪ ਲਰਨਿੰਗ ਅਧਾਰਿਤ ਗਰੈਮਰ ਚੈੱਕਰ ਉਪਲਬਧ ਸਨ ਪਰ ਪੰਜਾਬੀ ਭਾਸ਼ਾ ਇਸ ਖੇਤਰ ਵਿੱਚ ਪਿੱਛੇ ਸੀ। ਪਹਿਲਾਂ ਤੋਂ ਮੌਜੂਦ ਸਾਫ਼ਟਵੇਅਰ ਨਿਯਮ-ਅਧਾਰਿਤ ਜਾਂ ਅੰਕੜਾ ਅਧਾਰਿਤ ਸਨ ਜਿਨ੍ਹਾਂ ਵਿੱਚ ਗੁੰਝਲਦਾਰ ਵਾਕਾਂ ਦੀਆਂ ਵਿਆਕਰਨਿਕ ਗ਼ਲਤੀਆਂ ਫੜਨ ਦੀ ਸਮਰੱਥਾ ਨਹੀਂ ਸੀ। ਖੋਜਕਾਰ ਨੇ ਇਸ ਚੁਨੌਤੀ ਨੂੰ ਸਵੀਕਾਰ ਕਰਦਿਆਂ ‘ਐੱਮਟੀ5 ਟਰਾਂਸਫ਼ਾਰਮਰ ਮਾਡਲ’ ਨੂੰ ਫਾਈਨ-ਟਿਊਨ ਕਰਕੇ ਇਹ ਆਧੁਨਿਕ ਸਿਸਟਮ ਤਿਆਰ ਕੀਤਾ ਹੈ ਜੋ ਭਾਸ਼ਾ ਦੇ ਗੁੰਝਲਦਾਰ ਪੈਟਰਨਾਂ ਨੂੰ ਆਸਾਨੀ ਨਾਲ ਸਮਝ ਸਕਦਾ ਹੈ।
‘ਸੁਧਾਰਕ’ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਇਹ ਸਿਸਟਮ ਪੂਰੇ ਵਾਕ ਦੇ ਪੱਧਰ ‘ਤੇ ਵਿਆਕਰਨਿਕ ਗ਼ਲਤੀਆਂ ਅਤੇ ਸ਼ਬਦਾਂ ਦੇ ਪੱਧਰ ‘ਤੇ ਸ਼ਬਦ-ਜੋੜਾਂ ਨੂੰ ਸੁਧਾਰ ਸਕਦਾ ਹੈ। ਇਹ ਵਾਕਾਂ ਵਿੱਚ ਸਹਾਇਕ ਕਿਰਿਆ, ਮੁੱਖ ਕਿਰਿਆ, ਸਬੰਧਕ, ਪੜਨਾਂਵ, ਵਿਸ਼ੇਸ਼ਣ-ਨਾਂਵ ਦੇ ਮੇਲ ਅਤੇ ਵਾਕ ਵਿੱਚ ਸ਼ਬਦਾਂ ਦੀ ਤਰਤੀਬ ਵਰਗੀਆਂ ਗ਼ਲਤੀਆਂ ਨੂੰ ਸਹੀ ਕਰ ਸਕਦਾ ਹੈ। ਇਸ ਵਿੱਚ ਡੀਪ ਲਰਨਿੰਗ ਅਧਾਰਿਤ ਸਪੈੱਲ ਚੈੱਕਰ ਦੇ ਨਾਲ-ਨਾਲ ਇੱਕ ਵਿਸ਼ੇਸ਼ ‘ਪੋਸਟ-ਪ੍ਰੋਸੈਸਿੰਗ ਵਿਉਂਤ’ ਲਗਾਈ ਗਈ ਹੈ ਜੋ ਲਿੰਗ-ਵਚਨ ਅਤੇ ਕਰਤਾ-ਕਿਰਿਆ ਦੇ ਮੇਲ ਦੀਆਂ ਬਾਰੀਕੀਆਂ ਨੂੰ ਸੁਧਾਰ ਕੇ ਉਸ ਦਾ ਕਾਰਨ ਵੀ ਦੱਸਦੀ ਹੈ। ਇਹ ਸਿਸਟਮ ਪੰਜਾਬੀ ਦੀਆਂ ਪ੍ਰਚਲਿਤ ਲਗਾਂ-ਮਾਤਰਾਂ ਜਿਵੇਂ ਅਧਕ, ਟਿੱਪੀ, ਨੁਕਤਾ, ਹਲੰਤ ਅਤੇ ਹੋਰ ਟਾਈਪਿੰਗ ਦੀਆਂ ਗ਼ਲਤੀਆਂ ਨੂੰ ਵੀ ਸ਼ੁੱਧ ਕਰਦਾ ਹੈ।
ਚੈਟ-ਜੀਪੀਟੀ ਅਤੇ ਜੈਮਨੀ ਵਰਗੀ ਸਮਰੱਥਾ
ਇਹ ਨਵਾਂ ਏਆਈ ਮਾਡਲ ਪਹਿਲਾਂ ਤੋਂ ਮੌਜੂਦ ਨਿਯਮ ਅਧਾਰਿਤ ਸਿਸਟਮਾਂ ਨਾਲੋਂ ਕਿਤੇ ਵੱਧ ਸ਼ੁੱਧਤਾ ਦੇ ਨਤੀਜੇ ਦਿਖਾਉਂਦਾ ਹੈ। ਇਸ ਦੀ ਕਾਰਗੁਜ਼ਾਰੀ ਅਜੋਕੇ ਪ੍ਰਸਿੱਧ ਏਆਈ ਮਾਡਲਾਂ ਜਿਵੇਂ ਕਿ ਚੈਟ-ਜੀਪੀਟੀ ਅਤੇ ਜੈਮਨੀ ਦੇ ਬਰਾਬਰ ਦੀ ਹੈ। ਖੋਜਾਰਥਨ ਨੇ ਇਸ ਪ੍ਰੋਜੈਕਟ ਦੇ ਨਾਲ-ਨਾਲ ਡਾਟਾ ਸਾਫ਼ ਕਰਨ ਵਾਲਾ ‘ਟੈਕਸਟ ਕਲੀਨਿੰਗ ਟੂਲ’ ਅਤੇ ਗ਼ਲਤੀਆਂ ਪੈਦਾ ਕਰਨ ਵਾਲਾ ‘ਐਰਰ ਇੰਜੈੱਕਸ਼ਨ ਟੂਲ’ ਵੀ ਵਿਕਸਿਤ ਕੀਤਾ ਹੈ ਜੋ ਭਵਿੱਖ ਵਿੱਚ ਪੰਜਾਬੀ ਭਾਸ਼ਾ ‘ਤੇ ਕੰਮ ਕਰਨ ਵਾਲੇ ਹੋਰਨਾਂ ਖੋਜਾਰਥੀਆਂ ਲਈ ਨੀਂਹ ਪੱਥਰ ਸਾਬਤ ਹੋਵੇਗਾ।
ਭਵਿੱਖ ਵਿੱਚ ਲਾਭ
ਇਸ ਮੌਕੇ ਖੋਜ ਨਿਗਰਾਨ ਅਤੇ ਉੱਘੇ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਇਹ ਖੋਜ ਕਾਰਜ ਭਵਿੱਖ ਵਿੱਚ ਭਾਸ਼ਾ ਸਿਖਲਾਈ ਸਾਫ਼ਟਵੇਅਰ, ਸਵੈ-ਲਿਖਤ ਸੁਧਾਰ ਅਤੇ ਵਿੱਦਿਅਕ ਮੁਲਾਂਕਣ ਦੇ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਵੇਗਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਅਤੇ ਫੈਕਲਟੀ ਮੈਂਬਰਾਂ ਨੇ ਡਾ. ਕੰਬੋਜ ਅਤੇ ਖੋਜਕਰਤਾ ਜਗਦੀਸ਼ ਕੌਰ ਨੂੰ ਇਸ ਵੱਡੀ ਵਿਗਿਆਨਕ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button