Ferozepur News

ਸਵਰਗੀਯ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਸਾਬਕਾ ਚੇਅਰਮੈਨ, ਸੈਕਟਰੀ, ਦੇਵ ਸਮਾਜ ਜੀ ਦੀ ਪਹਿਲੀ ਬਰਸੀ ‘ਤੇ ਉਨ੍ਹਾਂ ਨੂੰ ਨਿੱਘੀ ਤੇ ਭਾਵਪੂਰਤ ਸ਼ਰਧਾਂਜਲੀ

ਸਵਰਗੀਯ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਸਾਬਕਾ ਚੇਅਰਮੈਨ, ਸੈਕਟਰੀ, ਦੇਵ ਸਮਾਜ ਜੀ ਦੀ ਪਹਿਲੀ ਬਰਸੀ ‘ਤੇ ਉਨ੍ਹਾਂ ਨੂੰ ਨਿੱਘੀ ਤੇ ਭਾਵਪੂਰਤ ਸ਼ਰਧਾਂਜਲੀ

ਸਵਰਗੀਯ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਸਾਬਕਾ ਚੇਅਰਮੈਨ, ਸੈਕਟਰੀ, ਦੇਵ ਸਮਾਜ ਜੀ ਦੀ ਪਹਿਲੀ ਬਰਸੀ ‘ਤੇ ਉਨ੍ਹਾਂ ਨੂੰ ਨਿੱਘੀ ਤੇ ਭਾਵਪੂਰਤ ਸ਼ਰਧਾਂਜਲੀ

ਫ਼ਿਰੋਜ਼ਪੁਰ, 7-5-2026: ਦੇਵ ਸਮਾਜ ਕਾਲਜ ਫ਼ਾਰ ਵੂਮੈਨ,ਫ਼ਿਰੋਜ਼ਪੁਰ ਵਿਖੇ ਦੇਵ ਸਮਾਜ ਵਿੱਦਿਅਕ ਸੰਸਥਾਵਾਂ ਵੱਲੋਂ ਸਤਿਕਾਰਯੋਗ ਸਵਰਗੀਯ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ, ਸਾਬਕਾ ਚੇਅਰਮੈਨ, ਸੈਕਟਰੀ, ਦੇਵ ਸਮਾਜ ਜੀ ਦੀ ਪਹਿਲੀ ਬਰਸੀ ‘ਤੇ ਉਨ੍ਹਾਂ ਨੂੰ ਨਿੱਘੀ ਤੇ ਭਾਵਪੂਰਤ ਸ਼ਰਧਾਂਜਲੀ ਅਰਪਿਤ ਕਰਦਿਆ ਇਕ ਵਿਸ਼ੇਸ਼ ਸਭਾ ਦਾ ਆਯੋਜਨ ਕਾਲਜ ਵਿਚ ਸਥਿਤ ‘ਦੇਵ ਸਮਾਜ ਸਾਧਨਾ ਮੰਦਰ’ ਵਿਖੇ ਕੀਤਾ ਗਿਆ।

ਇਸ ਮੌਕੇ ਕਾਲਜ ਦੇ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ, ਜੀ ਦੀ ਦੇਖ-ਰੇਖ ਵਿਚ ਮੈਨੇਜਿੰਗ ਕਮੇਟੀ ਦੇ ਮੈਂਬਰਾਨ ਸਹਿਬਾਨ ਐਡਵੋਕੇਟ ਸ਼੍ਰੀ ਅਜੇ ਬੱਤਾ, ਸੈਕਟਰੀ, ਡਾ. ਸੁਨੀਤਾ ਰੰਗਬੁੱਲਾ, ਪ੍ਰਿੰਸੀਪਲ ਡਾ. ਸੰਗੀਤਾ, ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ, ਮੈਡਮ ਪ੍ਰਿਤਪਾਲ ਕੌਰ ਅਤੇ ਸਮੂਹ ਆਧਿਆਪਕ ਸਾਹਿਬਾਨ ਤੇ ਧਰਮ ਸੰਬੰਧੀਆਂ ਵੱਲੋਂ ਸਵਰਗੀਯ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ  ਜੀ ਨੂੰ ਯਾਦ ਕਰਦਿਆਂ, ਉਨ੍ਹਾਂ ਦੁਆਰਾ ਧਰਮ ਸੰਬੰਧੀ ਸੇਵਾਵਾ, ਪਰਉਪਕਾਰਾਂ, ਲੋਕ-ਹਿਤ ਲਈ ਕੀਤੇ ਕਾਰਜਾਂ ‘ਤੇ ਚਰਚਾ ਕਰਦਿਆਂ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ ਗਏ। ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੇਵ ਸਮਾਜ ਪਰਿਵਾਰ ਦੀ ਇੱਕ ਅਜਿਹੀ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਸਮੂਹ ਜੀਵਨ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਦੁਆਰਾ ਦਿਖਾਏ ਉੱਚ-ਮਾਰਗ, ਮਨੁੱਖਤਾ ਦੀ ਸੇਵਾ, ਸਿੱਖਿਆ ਦੇ ਪ੍ਰਸਾਰ ਅਤੇ ਨੈਤਿਕ ਮੁੱਲਾਂ ਦੀ ਸਥਾਪਨਾ ਲਈ ਸਮਰਪਿਤ ਕੀਤਾ। ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇਵ ਸਮਾਜ ਸੰਸਥਾ ਦੇ ਚੇਅਰਮੈਨ ਵਜੋਂ ਲੰਬੇ ਸਮੇਂ ਤੱਕ ਸੰਸਥਾ ਨਾਲ ਜੁੜੇ ਰਹੇ। ਉਨ੍ਹਾਂ ਦੀ ਅਗਵਾਈ ਹੇਠ ਦੇਵ ਸਮਾਜ ਸੰਸਥਾਵਾਂ ਨੇ ਸਿੱਖਿਆ, ਸਮਾਜਿਕ ਜਾਗਰੂਕਤਾ ਅਤੇ ਚਰਿੱਤਰ ਨਿਰਮਾਣ ਦੇ ਖੇਤਰ ਵਿਚ ਮਹੱਤਵਪੂਰਨ ਉਪਲਬਧੀਆਂ ਹਾਸਿਲ ਕੀਤੀਆਂ।ਉਹ ਸਾਦਗੀ, ਅਨੁਸ਼ਾਸਨ ਅਤੇ ਨਿਸ਼ਕਾਮ ਸੇਵਾ ਦੇ ਜੀਵੰਤ ਪ੍ਰਤੀਕ ਸਨ। ਉਨ੍ਹਾਂ ਦਾ ਜੀਵਨ ਭਗਵਾਨ ਦੇਵ ਆਤਮਾ ਜੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਸੀ ਅਤੇ ਉਹ ਸਦਾ ਸੱਚ, ਵਿਗਿਆਨਕ ਸੋਚ ਅਤੇ ਨੈਤਿਕਤਾ ਦੇ ਮਾਰਗ ’ਤੇ ਚੱਲਦੇ ਰਹੇ।

ਉਨ੍ਹਾਂ ਨੇ ਭਗਵਾਨ ਦੇਵ ਆਤਮਾ ਜੀ ਦੀਆਂ ਸਿੱਖਿਆਵਾਂ  ਦੇ ਪ੍ਰਚਾਰ ਤੇ ਪਸਾਰ ਲਈ ਅਨੇਕਾ ਸਭਾਵਾਂ ਕਰਵਾਈਆਂ। ਉਨ੍ਹਾਂ ਨੇ ਨਾਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦਿਆਂ ਸਰਹੱਦੀ ਇਲਾਕਿਆਂ ਵਿਚ ਸਿੱਖਿਆ ਦੀ ਜੋਤ ਜਗਾਉਣ ਲਈ ਅਣਥੱਕ ਯਤਨ ਕੀਤੇ। ਸ਼੍ਰੀਮਾਨ ਜੀ, ਇੱਕ ਦੂਰਦਰਸ਼ੀ ਪ੍ਰਸ਼ਾਸਕ ਹੀ ਨਹੀਂ, ਸਗੋਂ ਇੱਕ ਪ੍ਰੇਰਣਾਦਾਇਕ ਮਾਰਗਦਰਸ਼ਕ ਵੀ ਸਨ। ਉਹ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮਾਜ ਦੇ ਹਰ ਵਰਗ ਨਾਲ ਬਹੁਤ ਸਨੇਹ ਅਤੇ ਆਦਰ ਨਾਲ ਪੇਸ਼ ਆਉਂਦੇ ਸਨ। ਉਨ੍ਹਾਂ ਦੀ ਮਿੱਠੀ ਬੋਲੀ, ਨਿਮਰ ਸੁਭਾਅ ਅਤੇ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਮਰਪਣ ਨੇ ਹਰ ਕਿਸੇ ਦੇ ਦਿਲ ਵਿੱਚ ਉਨ੍ਹਾਂ ਲਈ ਵਿਸ਼ੇਸ਼ ਸਤਿਕਾਰ ਪੈਦਾ ਕੀਤਾ। ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਸਿਰਫ਼ ਸਿੱਖਿਆ ਦੇਣਾ ਨਹੀਂ ਸੀ, ਬਲਕਿ ਮਨੁੱਖ ਦੇ ਚਰਿੱਤਰ ਦਾ ਨਿਰਮਾਣ ਕਰਨਾ ਵੀ ਸੀ। ਉਹ ਮੰਨਦੇ ਸਨ ਕਿ ਸਿੱਖਿਆ ਉਹੀ ਸਫ਼ਲ ਹੈ ਜੋ ਮਨੁੱਖ ਨੂੰ ਚੰਗਾ ਇਨਸਾਨ ਬਣਾਏ। ਇਸੇ ਕਾਰਨ ਉਨ੍ਹਾਂ ਨੇ ਮੁੱਲ-ਆਧਾਰਿਤ ਸਿੱਖਿਆ ਨੂੰ ਹਮੇਸ਼ਾ ਪ੍ਰਮੁੱਖਤਾ ਦਿੱਤੀ। ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਰਹੇਗਾ।

ਉਨ੍ਹਾਂ ਦੀਆਂ ਸੇਵਾਵਾਂ, ਉੱਚ ਆਦਰਸ਼ ਅਤੇ ਮਨੁੱਖਤਾ ਪ੍ਰਤੀ ਸਮਰਪਣ ਨੂੰ ਦੇਵ ਸਮਾਜ ਸੰਸਥਾ ਸਦਾ ਮਾਣ ਅਤੇ ਸਤਿਕਾਰ ਨਾਲ ਯਾਦ ਕਰਦੀ ਰਹੇਗੀ। ਹੁਣ ਮੌਜੂਦਾ ਸਮੇਂ ਡਾ.ਅਗਨੀਜ਼ ਢਿੱਲੋਂ, ਚੇਅਰਪਰਸਨ, ਸਵਰਗੀਯ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀਆਂ ਪੈੜ੍ਹਾਂ ‘ਤੇ ਚੱਲਦੇ ਹੋਏ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਦੀਆਂ ਸਿੱਖਿਆਵਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦਾ ਕਰਨ ਵਿਚ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ ।

Related Articles

Leave a Reply

Your email address will not be published. Required fields are marked *

Back to top button