ਵਿਸ਼ਵ ਭਾਈ ਮਰਦਾਨਾ ਸੁਸਾਇਟੀ ਵੱਲੋਂ ਲੋੜਵੰਦ ਲੜਕੀਆਂ ਨੂੰ ਘਰਾਂ ਵਿੱਚ ਲੋੜੀਦਾ ਸਮਾਨ ਦਿੱਤਾ
ਵਿਸ਼ਵ ਭਾਈ ਮਰਦਾਨਾ ਸੁਸਾਇਟੀ ਵੱਲੋਂ ਲੋੜਵੰਦ ਲੜਕੀਆਂ ਨੂੰ ਘਰਾਂ ਵਿੱਚ ਲੋੜੀਦਾ ਸਮਾਨ ਦਿੱਤਾ
ਫਿਰੋਜ਼ਪੁਰ 26 ਅਪ੍ਰੈਲ, 2026: ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਵੱਲੋਂ ਲੋੜਵੰਦ ਲੜਕੀਆਂ ਨੂੰ ਘਰ ਵਿੱਚ ਲੋੜੀਂਦਾ ਸਮਾਨ ਦਿੱਤਾ ਗਿਆ। ਇਸ ਸਮਾਗਮ ਵਿੱਚ ਵਿਸ਼ਵ ਭਾਈ ਮਰਦਾਨਾ ਸੋਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਜੋ 21 22 ਫਰਵਰੀ 2026 ਨੂੰ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਕੀਤੇ ਗਏ ਸਨ ਉਹਨਾਂ ਨੂੰ ਅੱਜ ਘਰਾਂ ਵਿੱਚ ਲੋੜੀਂਦਾ ਸਮਾਨ ਸਾਬਕਾ ਐਮਐਲਏ ਸਰਦਾਰ ਪਰਮਿੰਦਰ ਸਿੰਘ ਪਿੰਕੀ ਅਤੇ ਸਮਾਜ ਸੇਵੀ ਅਭਿਸ਼ੇਕ ਅਰੋੜਾ ਜੀ ਵੱਲੋਂ ਦਿੱਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਪਿੰਕੀ ਨੇ ਆਖਿਆ ਕਿ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਹਮੇਸ਼ਾ ਹੀ ਸਮਾਜਿਕ ਧਾਰਮਿਕ ਕੰਮਾਂ ਵਿੱਚ ਅੱਗੇ ਹੋ ਕੇ ਕੰਮ ਕਰਦੀ ਹੈ ਜੋ ਕਿ ਪਿਛਲੇ 35 ਸਾਲਾਂ ਤੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਦੀ ਆ ਰਹੀ ਹੈ l ਲੜਕੀਆਂ ਨੂੰ ਘਰਾਂ ਵਿੱਚ ਲੋੜੀਂਦਾ ਸਮਾਨ ਜਿਵੇਂ ਬੈਡ ਕੁਰਸੀਆਂ ਮੇਜ ਡਿਨਰ ਸੈੱਟ ਭਾਂਡੇ ਬਿਸਤਰੇ ਘੜੀਆਂ ਚਪਾਤੀ ਬਾਕਸ ਆਦੀ ਸਮਾਨ ਦਿੱਤਾ ਗਿਆਸ਼੍ਰੀ ਅਭਿਸ਼ੇਕ ਅਰੋੜਾ ਜੀ ਨੇ ਆਖਿਆ ਕਿ ਅਸੀਂ ਹਮੇਸ਼ਾ ਹੀ ਸੁਸਾਇਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜਿਹੜੇ ਵੀ ਸਹਿਯੋਗ ਦੀ ਲੋੜ ਹੋਵੇਗੀ ਅਸੀਂ ਉਹ ਸੇਵਾ ਤਨ ਮਨ ਧਨ ਨਾਲ ਨਿਭਾਵਾਂਗੇ। ਇਸ ਮੌਕੇ ਜੱਸਾ ਸਿੰਘ ਰਾਮਗੜੀਆ ਸੁਸਾਇਟੀ ਪੰਜਾਬ ਦੇ ਚੇਅਰਮੈਨ ਭਗਵਾਨ ਸਿੰਘ ਦੜਿਆਲਾ, ਪ੍ਰਧਾਨ ਹਰਭਜਨ ਸਿੰਘ ਦਡਿਆਲਾ ਅਤੇ ਸੁਖਮਿੰਦਰ ਸਿੰਘ ਜਬਲ ਜਸਵਿੰਦਰ ਸਿੰਘ ਸੰਧੂ ਭਾਈ ਮਰਦਾਨਾ ਸੁਸਾਇਟੀ ਦੇ ਮੈਂਬਰ ਸਰਦਾਰ ਹਰਜੀਤ ਸਿੰਘ ਧਾਲੀਵਾਲ ਦਰਸ਼ਨ ਲਾਲ ਹੀਰਾ ਮਨੋਹਰ ਲਾਲ ਗੁਰਮੀਤ ਸਿੰਘ ਔਲਖ ਰਣਬੀਰ ਸਿੰਘ ਰਾਣਾ ਹਰਦੀਪ ਸਿੰਘ ਰੱਜੀਵਾਲਾ ਅੰਗਰੇਜ਼ ਸਿੰਘ ਗੁਰਮੇਲ ਸਿੰਘ ਗੁਰੂ ਰਾਮਦਾਸ ਨਗਰ ਨਿਰਮਲ ਸਿੰਘ ਆਪਦੀ ਹਾਜ਼ਰ ਸਨ।






