Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੂੰ ਮਿਲਿਆ “ਸਸਟੇਨੇਬਲ ਕੈਂਪਸ ਅਵਾਰਡ 2026”, ਪ੍ਰਿੰਸੀਪਲ ਡਾ. ਸੰਗੀਤਾ ਨੂੰ “ਈਕੋ ਵਿਜ਼ਨਰੀ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੂੰ ਮਿਲਿਆ “ਸਸਟੇਨੇਬਲ ਕੈਂਪਸ ਅਵਾਰਡ 2026”, ਪ੍ਰਿੰਸੀਪਲ ਡਾ. ਸੰਗੀਤਾ ਨੂੰ “ਈਕੋ ਵਿਜ਼ਨਰੀ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ

 

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਨੂੰ ਮਿਲਿਆ “ਸਸਟੇਨੇਬਲ ਕੈਂਪਸ ਅਵਾਰਡ 2026”, ਪ੍ਰਿੰਸੀਪਲ ਡਾ. ਸੰਗੀਤਾ ਨੂੰ “ਈਕੋ ਵਿਜ਼ਨਰੀ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ।

ਫ਼ਿਰੋਜ਼ਪੁਰ, 17-4-2026: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਸ਼ਹਿਰ ਸਿੱਖਿਆ, ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਇਹ ਸੰਸਥਾ, ਕਾਲਜ ਦੇ ਚੇਅਰਮੈਨ ਸ੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ ਤੇ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੀ ਰਹਿਨੁਮਾਈ  ਸਦਕਾ ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਦੇ ਉੱਦਮੀ ਯਤਨਾਂ ਨਾਲ ਸਿੱਖਿਆ ਅਤੇ ਸਮਾਜਿਕ ਗਤੀਵਿਧੀਆਂ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਇਸ ਤਹਿਤ ਸਿੱਖਿਆ ਸੰਸਥਾ ਦੁਆਰਾ ਇੱਕ ਵਾਰ ਫਿਰ ਆਪਣੀਆਂ ਉਪਲਬਧੀਆਂ ਨਾਲ ਮਾਣ ਹਾਸਲ ਕਰਦਿਆਂ ਵਾਤਾਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਦੇ ਖੇਤਰ ਵਿੱਚ ਮਹੱਤਵਪੂਰਨ ਸਫਲਤਾ ਪ੍ਰਾਪਤ ਕਰਦਿਆ ਆਪਣਾ ਝੰਡਾ ਬੁਲੰਦ ਕੀਤਾ ਹੈ।  ਕਾਲਜ ਨੂੰ ਨੈਸ਼ਨਲ ਐਜੂ ਟਰਸਟ ਆਫ਼ ਇੰਡੀਆ , ਨਵੀ ਦਿੱਲੀ ਦੇ ਸੀ.ਈ.ਓ. ਸ਼੍ਰੀ ਸਮਰਥ ਸ਼ਰਮਾਂ ਦੀ ਅਗਵਾਈ ਹੇਠ ਵੱਲੋਂ ਆਯੋਜਿਤ ਗ੍ਰੀਨ ਭਾਰਤ 2-ਵੀਕ ਇੰਪੈਕਟ ਚੈਲੇਂਜ (ਫਰੌਮ ਗ੍ਰੀਨ ਏਕਸ਼ਨਸ ਤਾਂ ਸਸਟੈਨੇਬਲ ਲਿਵਿੰਗ)” ਵਿੱਚ ਸਰਗਰਮ ਭਾਗੀਦਾਰੀ ਅਤੇ ਸ਼ਾਨਦਾਰ ਯੋਗਦਾਨ ਲਈ ਸਸਟੇਨੇਬਲ ਕੈਂਪਸ ਅਵਾਰਡ 2026” ਨਾਲ ਸਨਮਾਨਿਤ ਕੀਤਾ ਗਿਆ। ਇਹ ਰਾਸ਼ਟਰੀ ਪੱਧਰ ਦੀ ਮੁਹਿੰਮ ਵਾਤਾਵਰਣ ਜਾਗਰੂਕਤਾ, ਟਿਕਾਊ ਜੀਵਨ ਸ਼ੈਲੀ ਅਤੇ ਨੈਕ ਮਿਆਰਾਂ ਅਤੇ ਟਿਕਾਊ ਵਿਕਾਸ ਨਿਸ਼ਚੇ ਸਸਟੈਨੇਬਲ ਡਿਵੈਲਪਮੈਂਟ ਗੋਲਸ ਦੇ ਅਨੁਕੂਲ ਕੰਮ ਕਰਨ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ ਸੀ।

ਇਸ ਦੇ ਨਾਲ ਹੀ ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਨੂੰ ਉਨ੍ਹਾਂ ਦੇ ਉਚਿਤ ਨੇਤ੍ਰਿਤਵ, ਸਮਰਪਣ ਅਤੇ ਦੂਰਦਰਸ਼ੀ ਸੋਚ ਲਈ “ਈਕੋ ਵਿਜ਼ਨਰੀ ਲੀਡਰਸ਼ਿਪ ਐਵਾਰਡ 2026” ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ, ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ ਅਤੇ ਚੇਅਰਪਰਸਨ ਡਾ. ਅਗਨੀਜ ਢਿੱਲੋਂ ਜੀ ਅਤੇ ਕਾਲਜ ਸਕੱਤਰ ਐਡਵੋਕੇਟ ਅਜੈ ਬੱਤਾ ਦੇ ਮਾਰਗਦਰਸ਼ਨ ਹੇਠ, ਵਾਤਾਵਰਣ ਸੰਰੱਖਣ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਕਈ ਮਹੱਤਵਪੂਰਨ ਗਤੀਵਿਧੀਆਂ ਵਿੱਚ ਆਪਣਾ ਸ਼ਾਨਦਾਰ ਯੋਗਦਾਨ ਪਾਉਂਦੀ ਰਹੀ ਹੈ ਅਤੇ ਪਹਿਲਾਂ ਵੀ ਇਹ ਸੰਸਥਾ ਕਈ ਸਨਮਾਨ ਹਾਸਲ ਕਰ ਚੁੱਕੀ ਹੈ। ਇਸ ਸਦਕਾ ਇਹ ਕਾਲਜ ਹਰ ਖਿੱਤੇ ‘ਚ ਮੋਹਰੀ ਹੋ ਕੇ ਨਵੇਂ ਮੁਕਾਮ ਹਾਸਿਲ ਕਰ ਰਿਹਾ ਹੈ। ਕਾਲਜ ਪ੍ਰਿੰਸੀਪਲ ਨੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਨੈਸ਼ਨਲ ਐਜੂ ਟਰਸਟ ਆਫ ਇੰਡੀਆ ਦੇ ਸੀ.ਈ.ਓ. ਸ਼੍ਰੀ ਸਮਰਥ ਸ਼ਰਮਾ ਦਾ ਧੰਨਵਾਦ ਕੀਤਾ।

ਈਕੋ ਕਲੱਬ ਦੇ ਨੋਡਲ ਅਫਸਰ, ਡਾ. ਮੋਕਸ਼ੀ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕਾਲਜ ਵੱਲੋਂ ਜਾਗਰੂਕਤਾ ਰੈਲੀਆਂ, ਵ੍ਰਿਕਸ਼ ਰੋਪਣ ਅਭਿਆਨ, ਕੂੜਾ ਪ੍ਰਬੰਧਨ ਨਾਲ ਸੰਬੰਧਿਤ ਗਤੀਵਿਧੀਆਂ ਅਤੇ ਵਿਦਿਆਰਥਣਾਂ ਅਤੇ ਸਥਾਨਕ ਸਮਾਜ ਵਿੱਚ ਟਿਕਾਊ ਜੀਵਨ ਸ਼ੈਲੀ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਵਾਲੇ ਪ੍ਰੋਗਰਾਮ ਕਰਵਾਏ ਗਏ। ਇਹ ਉਪਰਾਲੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਜਾਗਰੂਕਤਾ ਵਧਾਉਣ ਵਿੱਚ ਮਦਦਗਾਰ ਸਾਬਤ ਹੋਏ।

ਨੇਸ਼ਨਲ ਐਜੂ ਟਰੱਸਟ ਆਫ਼ ਇੰਡੀਆ, ਜੋ ਭਾਰਤ ਸਰਕਾਰ ਦੇ ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ਼ ਮੰਤਰਾਲੇ ਹੇਠ ਰਜਿਸਟਰਡ ਸੰਸਥਾ ਹੈ, ਵੱਲੋਂ ਮਿਲਿਆ ਇਹ ਸਨਮਾਨ ਕਾਲਜ ਦੀ ਵਾਤਾਵਰਣ ਪ੍ਰਤੀ ਵਚਨਬੱਧਤਾ ਅਤੇ ਲਗਾਤਾਰ ਯਤਨਾਂ ਦੀ ਪੁਸ਼ਟੀ ਕਰਦਾ ਹੈ।

ਇਸ ਮੌਕੇ ਉਹਨਾਂ ਈਕੋ ਕਲੱਬ ਦੇ ਇੰਚਾਰਜ ਡਾ. ਮੌਕਸ਼ੀ, ਮੁਖੀ, ਪੋਸਟ ਗ੍ਰੇਜੂਏਟ ਜੋਲੋਜੀ ਵਿਭਾਗ, ਡਾ. ਰਮਨੀਕ ਕੌਰ, ਸਹਾਇਕ ਪ੍ਰੋਫੈਸਰ, ਪੋਸਟ ਗ੍ਰੇਜੂਏਟ ਜੋਲੋਜੀ ਵਿਭਾਗ ਅਤੇ ਵਿਭਾਗ ਦੇ ਸਮੂਹ ਸਟਾਫ ਅਤੇ ਕਾਲਜ ਦੇ ਮੁਹਿੰਮ ਸੰਬੰਧਿਤ ਅਧਿਆਪਕਾਂ ਅਤੇ ਭਾਗੀਦਾਰ ਵਿਦਿਆਰਥਣਾਂ ਅਤੇ ਸਾਰੇ ਸਹਿਯੋਗੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਕਾਲਜ ਮੈਨੇਜਮੈਂਟ ਨੇ ਵੀ ਇਸ ਮਾਣਯੋਗ ਉਪਲਬਧੀ ‘ਤੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ। ਇਹ ਸਫਲਤਾ ਨਾ ਸਿਰਫ ਕਾਲਜ ਦੀ ਸਾਖ ਨੂੰ ਉੱਚਾ ਕਰਦੀ ਹੈ, ਸਗੋਂ ਹੋਰ ਸਿੱਖਿਆ ਸੰਸਥਾਵਾਂ ਲਈ ਵੀ ਪ੍ਰੇਰਣਾਦਾਇਕ ਉਦਾਹਰਨ ਪੇਸ਼ ਕਰਦੀ ਹੈ ਕਿ ਉਹ ਵੀ ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।

Related Articles

Leave a Reply

Your email address will not be published. Required fields are marked *

Back to top button