ਸਿਹਤ ਵਿਭਾਗ ਵੱਲੋਂ ਕੁਸ਼ਟ ਆਸ਼ਰਮ ਵਿਖੇ ਗਾਂਧੀ ਜੈਯੰਤੀ ਨੁੂੰ ਸਮਰਪਿਤ ਜਾਗਰੂਕਤਾ ਸਮਾਰੋਹ ਆਯੋਜਿਤ
ਆਸ਼ਰਮ ਵਾਸੀਆਂ ਨੂੰ ਵੰਡੇ ਫਲ ਅਤੇ ਸਬਜ਼ੀਆਂ
ਸਿਹਤ ਵਿਭਾਗ ਵੱਲੋਂ ਕੁਸ਼ਟ ਆਸ਼ਰਮ ਵਿਖੇ ਗਾਂਧੀ ਜੈਯੰਤੀ ਨੁੂੰ ਸਮਰਪਿਤ ਜਾਗਰੂਕਤਾ ਸਮਾਰੋਹ ਆਯੋਜਿਤ
-ਆਸ਼ਰਮ ਵਾਸੀਆਂ ਨੂੰ ਵੰਡੇ ਫਲ ਅਤੇ ਸਬਜ਼ੀਆਂ
ਫਿਰੋਜ਼ਪੁਰ 2 ਅਕਤੂਬਰ, 2022: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਰਾਜਿੰਦਰ ਪਾਲ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਲੜੀ ਵਿੱਚ ਅੱਜ ਗਾਂਧੀ ਜਯੰਤੀ ਮੌਕੇ ਸਥਾਨਕ ਕੁਸ਼ਟ ਆਸ਼ਰਮ ਫਿਰੋਜ਼ਪੁਰ ਵਿਖੇ ਵਿਭਾਗ ਵੱਲੋਂ ਇੱਕ ਸੰਖੇਪ ਜਾਗਰੂਕਤਾ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਦੇ ਕਾਰਜਕਾਰੀ ਐਸ.ਐਮ.ਓ. ਡਾ. ਗੁਰਮੇਜ਼ ਗੋਰਾਇਆ, ਜ਼ਿਲ੍ਹਾ ਲੈਪੋਰੇਸੀ ਅਫਸਰ ਡਾ. ਨਵੀਨ ਸੇਠੀ ਮਾਸ ਮੀਡੀਆ ਅਫਸਰ ਰੰਜੀਵ,ਸੰਜੀਵ ਬਹਿਲ,ਐਮ.ਪੀ.ਐਚ.ਡਬਲਯੂ ਵਿਕਾਸ ਕੁਮਾਰ ਆਦਿ ਹਾਜ਼ਰ ਸਨ।
ਇਸ ਅਵਸਰ ‘ਤੇ ਸੰਬੋਧਨ ਕਰਦਿਆਂ ਡਾ. ਨਵੀਨ ਸੇਠੀ ਨੇ ਆਸ਼ਰਮ ਦੇ ਬਾਸ਼ਿੰਦਿਆਂ ਨਾਲ ਨਿੱਜੀ ਸਾਫ ਸਫਾਈ, ਡੇਂਗੂ ਦੇ ਸੀਜ਼ਨ ਦੇ ਮੱਦੇ ਨਜ਼ਰ ਆਲੇ ਦੁਆਲੇ ਦੀ ਸਫਾਈ ਅਤੇ ਖਾਣ ਪਾਣ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਇਸ ਦਿਹਾੜੇ ‘ਤੇ ਵਿਭਾਗ ਵੱਲੋਂ ਆਸ਼ਰਮ ਵਾਸੀਆਂ ਨੂੰ ਫਰੂਟ ਅਤੇ ਜਰੂਰਤ ਦੀਆਂ ਦਵਾਈਆਂ ਵੀ ਵੰਡੀਆਂ ਗਈਆਂ।
—-