Ferozepur News
ਸਪੋਰਟਸ ਤਾਈਕਵਾਂਡੋ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਪਹਿਲਾ ਓਪਨ ਜ਼ਿਲ੍ਹਾ ਟੂਰਨਾਮੈਂਟ ਬੜੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ
ਸਪੋਰਟਸ ਤਾਈਕਵਾਂਡੋ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਪਹਿਲਾ ਓਪਨ ਜ਼ਿਲ੍ਹਾ ਟੂਰਨਾਮੈਂਟ ਬੜੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ
ਸਪੋਰਟਸ ਤਾਈਕਵਾਂਡੋ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਪਹਿਲਾ ਓਪਨ ਜ਼ਿਲ੍ਹਾ ਟੂਰਨਾਮੈਂਟ ਬੜੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ
ਸਪੋਰਟਸ ਤਾਈਕਵਾਂਡੋ ਐਸੋਸੀਏਸ਼ਨ ਫਿਰੋਜ਼ਪੁਰ ਵਲੋਂ ਪਹਿਲਾ ਓਪਨ ਜ਼ਿਲ੍ਹਾ ਟੂਰਨਾਮੈਂਟ ਬੜੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ
ਫਿਰੋਜ਼ਪੁਰ 22 ਮਈ 2023:
ਸਪੋਰਟਸ ਤਾਈਕਵਾਂਡੋ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਪਹਿਲਾ ਓਪਨ ਜ਼ਿਲ੍ਹਾ ਟੂਰਨਾਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਈਸ਼ਵਰ ਦਾਸ ਅਤੇ ਜਨਰਲ ਸਕੱਤਰ ਮੈਡਮ ਸ਼ਿਵਾਨੀ ਸਹੋਤਾ ਦੀ ਅਗਵਾਈ ਹੇਠ ਇਥੋਂ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੂਬਾ ਜਨਰਲ ਸਕੱਤਰ ਪੰਜਾਬ ਸ਼੍ਰੀ ਜਸਪਾਲ ਸਿੰਘ ਬਮਰਾਹ ਜੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਬੱਚਿਆਂ ਨੂੰ ਆਪਣੀ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕਰਦਿਆਂ ਅੱਗੇ ਹੋਰ ਵੱਡੀਆਂ ਜਿੱਤਾਂ ਪ੍ਰਾਪਤ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਤਾਂ ਜੋ ਉਹ ਆਪਣੇ ਮਾਤਾ-ਪਿਤਾ ਅਤੇ ਫਿਰੋਜ਼ਪੁਰ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕਰਨ।
ਸ਼੍ਰੀ ਈਸ਼ਵਰ ਦਾਸ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ 150 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ, ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਵਿੱਚ ਐੱਸ.ਐੱਚ.ਓ. ਸ਼੍ਰੀ ਰਵੀ ਕੁਮਾਰ ਯਾਦਵ ਅਤੇ ਇੰਸਪੈਕਟਰ ਮੈਡਮ ਪਰਮਜੀਤ ਕੌਰ ਵੀ ਵਿਸ਼ੇਸ਼ ਤੌਰ ‘ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਪੁੱਜੇ। ਉਦਘਾਟਨ ਤੋਂ ਬਾਅਦ ਟੂਰਨਾਮੈਂਟ ਵਿੱਚ ਵੱਖ-ਵੱਖ ਵਰਗ ਉਮਰ (ਲੜਕੇ /ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ, ਸਟੇਡੀਅਮ ਵਿੱਚ ਬੱਚਿਆਂ ਦੇ ਮੈਚ ਦੇਖਣ ਲਈ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।
ਸ੍ਰੀ ਈਸ਼ਵਰ ਦਾਸ ਅਤੇ ਮੈਡਮ ਸ਼ਿਵਾਨੀ ਸਹੋਤਾ ਨੇ ਕਿਹਾ ਕਿ ਇਹ ਖੇਡ ਲੜਕੀਆਂ ਲਈ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਖੇਡ ਨਾਲ ਸਵੈ-ਰੱਖਿਆ ਕੀਤੀ ਜਾ ਸਕਦੀ ਹੈ ਅਤੇ ਸਮਾਜ ਵਿੱਚ ਔਰਤਾਂ ਨਾਲ ਹੁੰਦੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਲੜਕੀਆਂ ਆਤਮ ਨਿਰਭਰ ਬਣ ਸਕਦੀਆਂ ਹਨ।
ਟੂਰਨਾਮੈਂਟ ਵਿੱਚ ਓਵਰਆਲ ਟਰਾਫੀ ਵਿੱਚ ਪਹਿਲਾ ਸਥਾਨ ਐੱਚ.ਐੱਮ. ਸਕੂਲ, ਦੂਜਾ ਸਥਾਨ ਦਿੱਲੀ ਪਬਲਿਕ ਸਕੂਲ ਅਤੇ ਤੀਜਾ ਸਥਾਨ ਸੈਂਟ ਜੋਸਫ ਕਾਨਵੈਂਟ ਸਕੂਲ ਨੇ ਹਾਸਲ ਕੀਤਾ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਿਰੋਜ਼ਪੁਰ ਅਮਰੀਕ ਸਿੰਘ, ਖਜ਼ਾਨਚੀ ਗੁਰਸਾਹਬ ਸਿੰਘ, ਵਾਇਸ ਪ੍ਰਧਾਨ ਸੁਰਿੰਦਰ ਮਲਿਕ, ਕੁਲਬੀਰ ਸਿੰਘ ਸੰਧੂ, ਜਵਾਇੰਟ ਸਕੱਤਰ ਸੋਨੀਆ, ਦੀਪਕ ਗੁਪਤਾ, ਅਮਰੀਕ ਸਿੰਘ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਭਾਵੜਾ, ਆਰਗੇਨਾਈਜ਼ੇਸ਼ਰ ਸਕੱਤਰ ਸਚਿਨ ਵਰਮਾ, ਅੰਕੁਸ਼ ਸ਼ਰਮਾ, ਬੀ.ਪੀ.ਈ.ਓ ਸ. ਭੁਪਿੰਦਰ ਸਿੰਘ, ਏਸ਼ੀਆਈ ਗੋਲਡ ਮੈਡਲਿਸਟ ਸ. ਪ੍ਰਗਟ ਸਿੰਘ, ਸਟੇਟ ਅਵਾਰਡੀ ਸ.ਰਵੀਇੰਦਰ ਸਿੰਘ, ਹਿਮਾਸ਼ੂ ਠੱਕਰ ਆਦਿ ਹਾਜ਼ਰ ਸਨ।