ਆਪ ਅਤੇ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਕੁਲਬੀਰ ਜ਼ੀਰਾ ਨੇ ਕਈ ਪਰਿਵਾਰ ਕਾਂਗਰਸ ਵਿੱਚ ਕੀਤੇ ਸ਼ਾਮਿਲ

ਆਪ ਅਤੇ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ, ਕੁਲਬੀਰ ਜ਼ੀਰਾ ਨੇ ਕਈ ਪਰਿਵਾਰ ਕਾਂਗਰਸ ਵਿੱਚ ਕੀਤੇ ਸ਼ਾਮਿਲ
ਮੱਲਾਂ ਵਾਲਾ, 9 ਅਪ੍ਰੈਲ, 2026: ਹਲਕਾ ਜ਼ੀਰਾ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਪਿੰਡ ਘੁਮਿਆਰੀ ਵਾਲਾ ਤੋਂ ਕਰੀਬ 15 ਪਰਿਵਾਰ ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਕੁਲਬੀਰ ਸਿੰਘ ਜ਼ੀਰਾ ਵੱਲੋਂ ਨਵੇਂ ਸ਼ਾਮਿਲ ਹੋਏ ਆਗੂਆਂ ਅਤੇ ਪਰਿਵਾਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਇਹ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ ਕਿ ਕਾਂਗਰਸ ਦਾ ਪਰਿਵਾਰ ਦਿਨੋਂ ਦਿਨ ਵੱਡਾ ਹੋ ਰਿਹਾ ਹੈ ਅਤੇ ਲੋਕ ਪਾਰਟੀ ਦੀਆਂ ਨੀਤੀਆਂ ’ਤੇ ਭਰੋਸਾ ਜਤਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕ ਹਿਤਾਂ ਦੀ ਰੱਖਿਆ ਲਈ ਵਚਨਬੱਧ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਦੀ ਰਹੇਗੀ। ਇਸ ਮੌਕੇ ਪਿੰਡ ਘੁਮਿਆਰੀ ਵਾਲਾ ਤੋਂ ਸ. ਮੇਹਰ ਸਿੰਘ ਜੀ ਆਪਣੇ 15 ਪਰਿਵਾਰਾਂ ਸਮੇਤ ਕਾਂਗਰਸ ਵਿੱਚ ਸ਼ਾਮਿਲ ਹੋਏ।
ਸ਼ਾਮਿਲ ਹੋਣ ਵਾਲਿਆਂ ਵਿੱਚ ਸ. ਸ਼ੇਰ ਸਿੰਘ, ਸ. ਰੂਪ ਸਿੰਘ, ਸ. ਮੱਖਣ ਸਿੰਘ, ਸ. ਗੁਰਦੇਵ ਸਿੰਘ, ਸ. ਜੱਗਾ ਸਿੰਘ, ਸ. ਸੁਰਜੀਤ ਸਿੰਘ ਦੋਧੀ, ਸ. ਮਨਦੀਪ ਸਿੰਘ ਫੌਜੀ, ਸ. ਬਲਦੇਵ ਸਿੰਘ, ਸ. ਅੰਗਰੇਜ ਸਿੰਘ, ਸ. ਜੋਗਿੰਦਰ ਸਿੰਘ, ਸ. ਅਵਤਾਰ ਸਿੰਘ, ਸ. ਬਲਕਾਰ ਸਿੰਘ, ਸ. ਮਿਲਖਾ ਸਿੰਘ, ਸ. ਨਿਸ਼ਾਨ ਸਿੰਘ, ਸ. ਅਨਮੋਲ ਪ੍ਰੀਤ ਸਿੰਘ, ਸ. ਸੁਖਦੀਪ ਸਿੰਘ, ਸ. ਰਤਨਪ੍ਰੀਤ ਸਿੰਘ, ਸਰਦਾਰਨੀ ਗੁਰਦੀਪ ਕੌਰ, ਸਰਦਾਰਨੀ ਕੁਲਦੀਪ ਕੌਰ, ਸ. ਬਲਵਿੰਦਰ ਸਿੰਘ, ਸ. ਜਸਵਿੰਦਰ ਸਿੰਘ ਅਤੇ ਸ. ਸੁਖਵਿੰਦਰ ਸਿੰਘ ਸ਼ਾਮਿਲ ਸਨ। ਇਸ ਮੌਕੇ ਮਹਿਕਦੀਪ ਸਿੰਘ ਜ਼ੀਰਾ, ਰੌਸ਼ਨ ਲਾਲ ਬਿੱਟਾ, ਸਤਪਾਲ ਚਾਵਲਾ, ਮੁਨੀਸ਼ ਸ਼ਰਮਾ ਬੱਬਲ, ਡਾ. ਪਰਮਿੰਦਰ ਸਿੰਘ, ਚੇਅਰਮੈਨ ਜਗੀਰ ਸਿੰਘ, ਗੁਰਵਿੰਦਰ ਸਿੰਘ ਮੱਲ, ਸੁਖਦੇਵ ਸਿੰਘ ਚਾਹਲ, ਕਿੱਕਰ ਸਿੰਘ ਬਸਤੀ ਚਾਹਲ, ਤਰਸੇਮ ਸਿੰਘ ਬਿੱਲਾ, ਰਵਿੰਦਰ ਸਿੰਘ ਬੂਲੇ, ਸਾਜਨ ਬਸਤੀ ਸੋਢੀਆਂ, ਅੰਗਰੇਜ ਸਿੰਘ ਘੁੱਦੂ ਵਾਲਾ, ਲਵਪ੍ਰੀਤ ਸਿੰਘ ਕਿੱਲੀ, ਸਾਕਾ ਕੌਂਸਲਰ, ਲਖਵਿੰਦਰ ਸਿੰਘ, ਜਰਨੈਲ ਸਿੰਘ, ਕੌਂਸਲਰ ਆਤਮਾ ਸਿੰਘ, ਜਸਵੀਰ ਸਿੰਘ ਹਾਮਦ ਵਾਲਾ ਉੱਤਾੜ, ਜਸਬੀਰ ਸਿੰਘ ਅਲੀਪੁਰ, ਗੁਰਲਾਲ ਸਿੰਘ ਸੱਧਰ ਵਾਲਾ, ਗੁਰਦਿਆਲ ਸਿੰਘ ਗੈਰੀ, ਕੁਲਜੀਤ ਸਿੰਘ, ਵਿਕਰਮ ਸਿੰਘ ਪੁਰਾਣਾ ਮੱਖੂ, ਹਰਜੀਤ ਸਿੰਘ ਬੋੜਾਂ ਵਾਲੀ ਅਤੇ ਕੁਲਦੀਪ ਸਿੰਘ ਮੱਲੂ ਵਾਲੀਏ ਵਾਲਾ ਸਮੇਤ ਕਈ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ। ਨਵੇਂ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਉਹ ਕਾਂਗਰਸ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ ਅਤੇ ਭਵਿੱਖ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਨਿਭਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਉਹ ਪਲੇਟਫਾਰਮ ਹੈ ਜੋ ਲੋਕਾਂ ਦੀਆਂ ਆਵਾਜ਼ਾਂ ਨੂੰ ਸਹੀ ਢੰਗ ਨਾਲ ਉਠਾਉਂਦੀ ਹੈ।
ਫੋਟੋ ਕੈਪਸ਼ਨ – ਕਾਂਗਰਸ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਵਾਗਤ ਕਰਦੇ ਕੁਲਬੀਰ ਸਿੰਘ ਜ਼ੀਰਾ





