Ferozepur News

ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਰਿਸਰਚ ਅਤੇ ਪ੍ਰਕਾਸ਼ਨ ਨੈਤਿਕਤਾ ਬਾਰੇ ਵਿਚਾਰ ਗੋਸ਼ਟੀ 

ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਰਿਸਰਚ ਅਤੇ ਪ੍ਰਕਾਸ਼ਨ ਨੈਤਿਕਤਾ ਬਾਰੇ ਵਿਚਾਰ ਗੋਸ਼ਟੀ 

ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਰਿਸਰਚ ਅਤੇ ਪ੍ਰਕਾਸ਼ਨ ਨੈਤਿਕਤਾ ਬਾਰੇ ਵਿਚਾਰ ਗੋਸ਼ਟੀ

ਫ਼ਿਰੋਜ਼ਪੁਰ, 7-4-2026: ਬੀਤੇ ਦਿਨ ਐਸ ਬੀ ਐਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਮਾਣਯੋਗ ਉਪ ਕੁਲਪਤੀ ਡਾ ਸੁਰੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਲਾਇਬ੍ਰੇਰੀਅਨ ਸ੍ਰੀ ਤੇਜਪਾਲ ਵਰਮਾ ਦੀ ਅਗਵਾਈ ਵਿੱਚ ਲਾਇਬ੍ਰੇਰੀ ਵਿਭਾਗ ਵਲੋਂ ਰਿਸਰਚ ਅਤੇ ਪ੍ਰਕਾਸ਼ਨ ਨੈਤਿਕਤਾ ਵਿਸ਼ੇ ‘ਤੇ ਇੱਕ ਮਹੱਤਵਪੂਰਨ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਸਪੀਕਰ ਦੇ ਤੌਰ ਤੇ ਪੰਜਾਂਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ ਨੀਰਜ ਕੇ ਸਿੰਘ ਅਤੇ ਇੰਜੀਨੀਅਰ ਅਮਰਦੀਪ ਸਿੰਘ (ਆਈ ਕਿਊ ਏ ਸੀ) ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਇਸ ਗੋਸ਼ਟੀ ਦਾ ਮੁੱਖ ਉਦੇਸ਼ ਖੋਜ ਵਿੱਚ ਇਮਾਨਦਾਰੀ, ਜ਼ਿੰਮੇਵਾਰ ਲੇਖਕਤਾ, ਪਲੇਜਰਿਜ਼ਮ ਤੋਂ ਬਚਾਅ, ਡਾਟਾ ਪ੍ਰਬੰਧਨ ਅਤੇ ਪੀਅਰ ਰਿਵਿਊ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ। ਮੁੱਖ ਵਕਤਾਵਾਂ ਨੇ ਖੋਜ ਦੇ ਖੇਤਰ ਵਿੱਚ ਆਉਣ ਵਾਲੀਆਂ ਨੈਤਿਕ ਚੁਣੌਤੀਆਂ ‘ਤੇ ਰੋਸ਼ਨੀ ਪਾਈ ਅਤੇ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਦੀ ਲੋੜ ‘ਤੇ ਜ਼ੋਰ ਦਿੱਤਾ।

ਗੋਸ਼ਟੀ ਦੌਰਾਨ ਪ੍ਰਕਾਸ਼ਨ ਵਿੱਚ ਗਲਤ ਰਵਈਆ , ਪ੍ਰੇਡੇਟਰੀ ਜਰਨਲਜ਼, ਸਿਟੇਸ਼ਨ ਨੈਤਿਕਤਾ ਅਤੇ ਅਕਾਦਮਿਕ ਲਿਖਤ ਵਿੱਚ ਨੈਤਿਕ ਮਾਪਦੰਡਾਂ ਦੀ ਪਾਲਣਾ ਵਰਗੇ ਵਿਸ਼ਿਆਂ ‘ਤੇ ਵਿਸਤ੍ਰਿਤ ਚਰਚਾ ਕੀਤੀ।

ਮਾਣਯੋਗ ਉਪ ਕੁਲਪਤੀ ਵੱਲੋਂ ਆਪਣੇ ਸੰਦੇਸ਼ ਰਾਹੀ ਕਿਹਾ ਕਿ ਨੈਤਿਕ ਮਾਪਦੰਡਾਂ ਦੀ ਪਾਲਣਾ ਖੋਜ ਦੀ ਭਰੋਸੇਯੋਗਤਾ ਅਤੇ ਗਿਆਨ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਓਹਨਾ ਨੌਜਵਾਨ ਖੋਜਕਰਤਿਆਂ ਨੂੰ ਵੀ ਨੈਤਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।

ਅੰਤ ਵਿੱਚ ਕੋਆਰਡੀਨੇਟਰ ਸ੍ਰੀ ਤੇਜਪਾਲ ਵਲੋਂ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਅਤੇ ਆਰਗੇਨਾਈਜਿੰਗ ਕਮੇਟੀ ਸੁਖਵਿੰਦਰ ਕੌਰ, ਕੋਮਲਪ੍ਰੀਤ ਕੌਰ, ਸਰਨਜੀਤ ਕੌਰ ਅਤੇ ਸਮਾਗਮ ਦੀ ਸਫਲਤਾ ਲਈ ਸਾਰੇ ਹਾਜ਼ਰ ਮਹਿਮਾਨਾਂ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ ਗਿਆ।

ਕੈਂਪਸ ਪੀ ਆਰ ਓ ਯਸ਼ਪਾਲ ਨੇ ਦੱਸਿਆ ਕਿ ਇਹ ਸਿੰਪੋਜ਼ਿਯਮ ਬਹੁਤ ਹੀ ਜਾਣਕਾਰੀਪੂਰਣ ਅਤੇ ਲਾਭਦਾਇਕ ਸਾਬਤ ਹੋਇਆ ਅਤੇ ਇਸ ਨੇ ਖੋਜ ਅਤੇ ਪ੍ਰਕਾਸ਼ਨ ਵਿੱਚ ਨੈਤਿਕਤਾ ਦੀ ਮਹੱਤਤਾ ਨੂੰ ਮਜ਼ਬੂਤ ਕੀਤਾ ।

Related Articles

Leave a Reply

Your email address will not be published. Required fields are marked *

Back to top button