ਉਲਾਸ ਪ੍ਰੋਗਰਾਮ ਤਹਿਤ ਲਿਖਤੀ ਪ੍ਰੀਖਿਆ ਜ਼ਿਲਾ ਫਿਰੋਜਪੁਰ ਵਿੱਚ ਸਫਲਤਾ ਪੂਰਵਕ ਸਮਾਪਤ
ਉਲਾਸ ਪ੍ਰੋਗਰਾਮ ਤਹਿਤ ਲਿਖਤੀ ਪ੍ਰੀਖਿਆ ਜ਼ਿਲਾ ਫਿਰੋਜਪੁਰ ਵਿੱਚ ਸਫਲਤਾ ਪੂਰਵਕ ਸਮਾਪਤ

ਫਿਰੋਜ਼ਪੁਰ, 23-3-2026: ਜਿਲਾ ਫਿਰੋਜ਼ਪੁਰ ਵਿੱਚ 22 ਮਾਰਚ ਦਿਨ ਐਤਵਾਰ ਨੂੰ ਉਲਾਸ ਪ੍ਰੋਜੈਕਟ ਅਧੀਨ ਸੈਸ਼ਨ 2025 – 26 ਦੀ ਦੂਜੇ ਗੇੜ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਪ੍ਰੀਖਿਆ ਦੀ ਸਫਲਤਾ ਲਈ ਚਲਾਈ ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਡਾਇਟ ਪ੍ਰਿੰਸੀਪਲ ਸ੍ਰੀਮਤੀ ਸੀਮਾ ਜੀ ਨੇ ਦੱਸਿਆ ਕਿ ਇਸ ਮੁਹਿੱਮ ਵਿੱਚ ਸਾਰੇ ਡੀਐਲਐਡ ਵਿਦਿਆਰਥੀ ਵਲੰਟੀਅਰ ਦੀ ਭੂਮਿਕਾ ਨਿਭਾ ਰਹੇ ਹਨ। ਸਾਲ 2026 ਵਿੱਚ ਵਲੰਟੀਅਰ ਦੁਆਰਾ ਲਗਭਗ 7200 ਗੈਰ ਸਿੱਖਿਅਕ ਰਜਿਸਟਰ ਕੀਤੇ ਗਏ ਅਤੇ ਉਨਾਂ ਦੀ ਲਿਖਤੀ ਪ੍ਰੀਖਿਆ ਲਈ ਗਈ। ਇਸ ਪ੍ਰੋਜੈਕਟ ਦੇ ਨੋਡਲ ਇਨਚਾਰਜ ਸ਼੍ਰੀਮਤੀ ਆਰਤੀ ਸਚਦੇਵਾ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੂਲ ਉਦੇਸ਼ ਵੱਖ-ਵੱਖ ਕਾਰਨਾਂ ਕਰਕੇ ਮੁਢਲੀ ਸਿੱਖਿਆ ਹਾਸਲ ਨਾ ਕਰ ਸਕੇ ਵਿਅਕਤੀਆਂ ਨੂੰ ਗਿਆਨ ਦੇਣਾ ਹੈ, ਤਾਂ ਜੋ ਉਹ ਆਪਣੀ ਰੋਜ਼ ਮਰਾ ਦੀ ਜ਼ਿੰਦਗੀ ਨੂੰ ਸੁਰੱਖਿਤ ਕਰ ਸਕਣ।
ਉਹਨਾਂ ਕਿਹਾ ਕਿ ਸਰਕਾਰ ਦੇ ਇਹਨਾਂ ਯਤਨਾ ਸਦਕਾ ਲੋਕਾਂ ਨੂੰ ਸਿੱਖਿਅਕ ਕਰਕੇ ਸਮਾਜ ਦਾ ਵਿਕਾਸ ਕੀਤਾ ਜਾ ਸਕਦਾ ਹੈ। ਇਸ ਪ੍ਰੀਖਿਆ ਨੂੰ ਨੇਪਰੇ ਚਾੜਨ ਲਈ ਡਾਇਟ ਸਟਾਫ ਦੀਆਂ ਵੱਖ ਵੱਖ ਪੱਧਰਾਂ ਤੇ ਜਿੰਮੇਵਾਰੀਆ ਲਾਈਆਂ ਗਈਆਂ ਹਨ ਤਾਂ ਜੋ ਕੋਈ ਵੀ ਗੈਰ ਸਿੱਖਿਅਕ ਵਿਅਕਤੀ ਪ੍ਰੀਖਿਆ ਦੇਣ ਤੋਂ ਵਾਂਝਾ ਨਾਂ ਰਹੇ। ਸ਼੍ਰੀਮਤੀ ਸੀਮਾ ਜੀ ਨੇ ਦੱਸਿਆ ਕਿ ਗੈਰ ਸਾਖਰਾਂ ਨੂੰ ਸਿੱਖਿਅਕ ਕਰਨ ਲਈ ਡੀਐਲਐਡ ਵਿਦਿਆਰਥੀਆਂ ਦੁਆਰਾ ਸਰਵੇ ਕਰਕੇ ਪਹਿਲਾਂ ਗੈਰ ਸਾਖਰ ਰਜਿਸਟਰ ਕੀਤੇ ਜਾਂਦੇ ਹਨ ਅਤੇ ਫੇਰ ਛੁੱਟੀ ਵਾਲੇ ਦਿਨ ਉਹਨਾਂ ਦੀ ਸੁਵਿਧਾ ਅਨੁਸਾਰ ਉਨਾਂ ਨੂੰ ਸਾਖਰਤਾ ਕੇਂਦਰਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਲਗਭਗ ਛੇ ਮਹੀਨੇ ਬਾਅਦ ਉਹਨਾਂ ਦਾ ਇਮਤਿਹਾਨ ਲਿੱਤਾ ਜਾਂਦਾ ਹੈ। ਪਾਸ ਹੋਣ ਉਪਰੰਤ ਮਾਰਕ ਸ਼ੀਟ ਕੰਮ ਸਰਟੀਫਿਕੇਟ ਦਿੱਤੇ ਜਾਂਦੇ ਹਨ। ਪੜ੍ਹਨ ਲਈ ਸਾਰੀ ਸਹਾਇਕ ਸਮਗਰੀ ਡਾਇਟਾਂ ਦੁਆਰਾ ਦਿੱਤੀ ਜਾਂਦੀ ਹੈ।
ਡਾਇਟ ਫਿਰੋਜ਼ਪੁਰ ਵਿਖੇ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਡਾਇਟ ਸਟਾਫ ਸ਼੍ਰੀਮਤੀ ਸੁਮਨ ਕੁਮਾਰੀ, ਸ਼੍ਰੀਮਤੀ ਪਰਮਜੀਤ ਕੌਰ, ਗਗਨਦੀਪ ਗਖੜ, ਗੌਰਵ ਤ੍ਰਿਖਾ, ਡਾਕਟਰ ਹਰਿੰਦਰ ਸਿੰਘ ਦਾ ਭਰਪੂਰ ਯੋਗਦਾਨ ਰਿਹਾ।





