
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸਾਲਾਨਾ ਖੇਡਾਂ ਤਹਿਤ ਖੋ-ਖੋ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ: ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸਾਲਾਨਾ ਖੇਡਾਂ ਤਹਿਤ ਖੋ-ਖੋ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ: ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ
ਫ਼ਿਰੋਜ਼ਪੁਰ, 7-9-2026: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਚੱਲ ਰਹੇ “ਸਾਲਾਨਾ ਇੰਟਰਾ-ਈਅਰ ਯੂਨੀਵਰਸਿਟੀ ਸਪੋਰਟਸ ਕੰਪੀਟੀਸ਼ਨ 2026” ਤਹਿਤ 7 ਸਤੰਬਰ 2026 ਨੂੰ ਖੋ-ਖੋ ਮੁਕਾਬਲਿਆਂ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਜੀ ਦੀ ਰਹਿਨੁਮਾਈ ਅਤੇ ਖੇਡ ਪ੍ਰਧਾਨ ਡਾ. ਅਰੁਣ ਕੁਮਾਰ ਅਸਾਤੀ ਜੀ ਦੀ ਦੇਖ-ਰੇਖ ਹੇਠ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ ਲੜਕੇ ਅਤੇ ਲੜਕੀਆਂ ਨੇ ਬੜੇ ਹੀ ਉਤਸ਼ਾਹ ਨਾਲ ਵੱਧ-ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਖੇਡ ਪ੍ਰਧਾਨ ਡਾ. ਅਰੁਣ ਕੁਮਾਰ ਅਸਾਤੀ ਜੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਖੇਡ ਰਹੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।
ਇਹਨਾਂ ਸਾਲਾਨਾ ਖੇਡਾਂ ਨੂੰ ਸਫ਼ਲ ਬਣਾਉਣ ਵਿੱਚ ਸਪੋਰਟਸ ਇੰਚਾਰਜ (ਗਰਲਜ਼) ਮੈਡਮ ਨਵਦੀਪ ਕੌਰ ਝੱਜ ਵੱਲੋਂ ਖੇਡਾਂ ਦੀ ਤਿਆਰੀ ਤੋਂ ਲੈ ਕੇ ਖੇਡ ਕਰਵਾਉਣ ਤੱਕ ਅਤੇ ਪ੍ਰੋਗਰਾਮ ਦੀ ਹਰ ਛੋਟੀ-ਵੱਡੀ ਵਿਵਸਥਾ ਨੂੰ ਬੇਹੱਦ ਬਾਰੀਕੀ ਨਾਲ ਨਿਭਾਇਆ ਜਾ ਰਿਹਾ ਹੈ। ਉਨ੍ਹਾਂ ਦੀ ਦਿਨ-ਰਾਤ ਦੀ ਲਗਨ, ਅਣਥੱਕ ਮਿਹਨਤ ਅਤੇ ਸੁਚੱਜੀ ਲੀਡਰਸ਼ਿਪ ਸਦਕਾ ਹੀ ਯੂਨੀਵਰਸਿਟੀ ਦੇ ਇਹ ਖੇਡ ਮੁਕਾਬਲੇ ਬਹੁਤ ਹੀ ਅਨੁਸ਼ਾਸਨ ਅਤੇ ਸ਼ਾਨਦਾਰ ਢੰਗ ਨਾਲ ਚੱਲ ਰਹੇ ਹਨ, ਜਿਸ ਨਾਲ ਖਿਡਾਰੀਆਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਖੇਡਾਂ ਵਿੱਚ ਸਪੋਰਟਸ ਇੰਚਾਰਜ (ਡਿਗਰੀ – ਬੁਆਏਜ਼) ਸ਼੍ਰੀ ਤਲਵਿੰਦਰ ਸਿੰਘ ਅਤੇ ਸਪੋਰਟਸ ਇੰਚਾਰਜ (ਪੋਲੀ ਵਿੰਗ) ਸ਼੍ਰੀ ਰਾਜੇਸ਼ ਸਿੰਗਲਾ ਵੀ ਆਪਣਾ ਪੂਰਾ ਸਹਿਯੋਗ ਅਤੇ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰ ਰਹੇ ਹਨ ਅਤੇ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।
ਖੋ-ਖੋ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸ਼੍ਰੀਮਤੀ ਅੰਜਨਾ ਮੈਡਮ (ਬੀ.ਸੀ.ਏ. ਵਿਭਾਗ) ਨੇ ਰੈਫ਼ਰੀ ਵਜੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਉਨ੍ਹਾਂ ਦੇ ਨਾਲ ਮਿਸ ਸੁਖਬੀਰ ਕੌਰ (ਬੀ.ਸੀ.ਏ. ਵਿਭਾਗ), ਸ਼੍ਰੀਮਤੀ ਪੱਲਵੀ (ਸੀ.ਐੱਸ.ਈ. ਵਿਭਾਗ) ਅਤੇ ਮਿਸਟਰ ਕਰਜ ਸਿੰਘ (ਡਿਪਲੋਮਾ ਵਿੰਗ) ਨੇ ਵੀ ਇਸ ਖੇਡ ਈਵੈਂਟ ਨੂੰ ਸਫ਼ਲ ਬਣਾਉਣ ਵਿੱਚ ਪੂਰਾ-ਪੂਰਾ ਸਹਿਯੋਗ ਦਿੱਤਾ।
7 ਸਤੰਬਰ 2026 ਦੇ ਖੋ-ਖੋ ਮੁਕਾਬਲਿਆਂ ਦੇ ਰੋਮਾਂਚਕ ਨਤੀਜੇ ਇਸ ਪ੍ਰਕਾਰ ਰਹੇ:
ਲੜਕੀਆਂ ਦੇ ਮੁਕਾਬਲੇ ਵਿੱਚ: ਕਪਤਾਨ ਹਰਮਨ (ਬੀ.ਸੀ.ਏ. ਵਿਭਾਗ) ਦੀ ਲੀਡਰਸ਼ਿਪ ਹੇਠ ਉਨ੍ਹਾਂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ।
ਲੜਕਿਆਂ ਦੇ ਮੁਕਾਬਲੇ ਵਿੱਚ: ਕਪਤਾਨ ਰਮਨਦੀਪ ਸਿੰਘ ਧਾਲੀਵਾਲ (ਬੀ.ਟੈਕ, ਈ.ਈ.) ਦੀ ਲੀਡਰਸ਼ਿਪ ਹੇਠ ਉਨ੍ਹਾਂ ਦੀ ਟੀਮ ਨੇ ਬਾਜ਼ੀ ਮਾਰਦਿਆਂ ਜਿੱਤ ਆਪਣੇ ਨਾਮ ਕੀਤੀ।
ਇਸ ਮੌਕੇ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਜੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਖੇਡਾਂ ਦੇ ਸਫ਼ਲ ਆਯੋਜਨ ਲਈ ਸਪੋਰਟਸ ਟੀਮ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ।

![[ਲਾਈਵ] ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀ .ਏ.ਯੂ ਖੇਤੀਬਾੜੀ ਕਾਲਜ, ਬੱਲੋਵਾਲ ਸੌਂਕਰੀ, ਐਸਬੀਐਸ ਨਗਰ ਦਾ ਨੀਂਹ ਪੱਥਰ ਰੱਖਦੇ ਹੋਏ। [ਲਾਈਵ] ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀ .ਏ.ਯੂ ਖੇਤੀਬਾੜੀ ਕਾਲਜ, ਬੱਲੋਵਾਲ ਸੌਂਕਰੀ, ਐਸਬੀਐਸ ਨਗਰ ਦਾ ਨੀਂਹ ਪੱਥਰ ਰੱਖਦੇ ਹੋਏ।](https://ferozepuronline.com/wp-content/uploads/2021/09/22-390x220.jpg)


