Ferozepur News

ਨਗਰ ਕੌਂਸਲ ਤਲਵੰਡੀ ਅਤੇ ਨਗਰ ਪੰਚਾਇਤ ਮੁਦਕੀ ਦੇ 100 ਸੈਨੀਟੇਸ਼ਨ ਵਰਕਰਾਂ ਨੂੰ ਸੁਰੱਖਿਆ ਅਤੇ ਹਾਈਜੈਨਿਕ ਸਬੰਧੀ ਦਿੱਤੀ ਟ੍ਰੇਨਿੰਗ:- ਏ ਡੀ ਸੀ ਡਾ: ਅਮਨਦੀਪ ਕੌਰ

ਨਗਰ ਕੌਂਸਲ ਤਲਵੰਡੀ ਅਤੇ ਨਗਰ ਪੰਚਾਇਤ ਮੁਦਕੀ ਦੇ 100 ਸੈਨੀਟੇਸ਼ਨ ਵਰਕਰਾਂ ਨੂੰ ਸੁਰੱਖਿਆ ਅਤੇ ਹਾਈਜੈਨਿਕ ਸਬੰਧੀ ਦਿੱਤੀ ਟ੍ਰੇਨਿੰਗ:- ਏ ਡੀ ਸੀ ਡਾ: ਅਮਨਦੀਪ ਕੌਰ

ਨਗਰ ਕੌਂਸਲ ਤਲਵੰਡੀ ਅਤੇ ਨਗਰ ਪੰਚਾਇਤ ਮੁਦਕੀ ਦੇ 100 ਸੈਨੀਟੇਸ਼ਨ ਵਰਕਰਾਂ ਨੂੰ ਸੁਰੱਖਿਆ ਅਤੇ ਹਾਈਜੈਨਿਕ ਸਬੰਧੀ ਦਿੱਤੀ ਟ੍ਰੇਨਿੰਗ:- ਏ ਡੀ ਸੀ ਡਾ: ਅਮਨਦੀਪ ਕੌਰ

ਨਗਰ ਕੌਂਸਲ ਤਲਵੰਡੀ ਭਾਈ ਅਤੇ ਨਗਰ ਪੰਚਾਇਤ ਮੁਦਕੀ ਦੇ ਸਫ਼ਾਈ ਸੇਵਕਾਂ ਲਈ ਲਗਾਇਆ ਗਿਆ 2 ਰੋਜਾ ਕਪੇਸਟੀ ਬਿਲਡਿੰਗ ਟਰੇਨਿੰਗ ਸੈਮੀਨਾਰ

ਟ੍ਰੇਨਿੰਗ ਮੁਕਮਲ ਕਰਨ ਵਾਲੇ ਸਮੂਹ ਸਫਾਈ ਕਰਮਚਾਰੀਆਂ ਨੂੰ ਪੀ ਪੀ ਈ ਕਿੱਟ ਸਰਟੀਫਿਕੇਟ ਅਤੇ ਪੀਣ ਵਾਲੇ ਪਾਣੀ ਲਈ ਸਟੀਲ ਦੀਆਂ ਬੋਤਲਾਂ ਮੁਫਤ ਵੰਡੀਆਂ ਗਈਆਂ।

ਬਿਨਾ ਡਿਸਪੋਜ਼ਲ ਦੀ ਵਰਤੋਂ ਕੀਤੇ ਕਰਵਾਇਆ ਗਿਆ ਜ਼ੀਰੋ ਵੈਸਟ ਈਵੈਂਟ -ਡਾ: ਸੁਖਪਾਲ ਸਿੰਘ ਸੁਪਰਡੈਂਟ ਸੈਨੀਟੇਸ਼ਨ

ਤਲਵੰਡੀ ਭਾਈ, 8-3-2026: ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਅਮਨਦੀਪ ਕੌਰ ਅਤੇ ਸਹਾਇਕ ਪ੍ਰੋਜੈਕਟ ਡਾਇਰੈਕਟਰ ਡਾਇਰੈਕਟਰ ਪੀ ਐਮ ਆਈ ਡੀ ਸੀ ਡਾ ਨਰੇਸ਼ ਭਾਰਦਵਾਜ (ਸਥਾਨਕ ਸਰਕਾਰ ਵਿਭਾਗ) ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਸਾਧਕ ਅਫ਼ਸਰ ਸ਼੍ਰੀ ਜਗਦੀਸ਼ ਰਾਏ ਗਰਗ ਅਤੇ ਸੈਨਟਰੀ ਸੁਪਰਡੈਂਟ ਡਾਕਟਰ ਸੁਖਪਾਲ ਸਿੰਘ ਜੀ ਦੀ ਅਗਵਾਈ ਹੇਠ ਮਿਤੀ 6 ਅਤੇ 7 ਮਾਰਚ ਨੂੰ HARPIC WORD TOILET COLLEGE ਵੱਲੋਂ ਸੈਨਟਰੀ ਵਰਕਰਾਂ ਦੀ ਦੋ ਰੋਜ਼ਾ ਕਪੈਸਿਟੀ ਬਿਲਡਿੰਗ ਟ੍ਰੇਨਿੰਗ ਕੈਂਪ ਸ਼ਹਿਰ ਦੇ ਨਾਮਵਰ ਕਾਲੇਜ ਮਾਤਾ ਸਾਹਿਬ ਕੌਰ ਕੋਲੇਜ ਵਿਖੇ ਲਗਾਇਆ ਗਿਆ 2 ਰੋਜਾ ਸੈਮੀਨਾਰ ।

ਇਸ ਟ੍ਰੇਨਿੰਗ ਕੈਂਪ ਦਾ ਮੁੱਖ ਉਦੇਸ਼ ਸਫਾਈ ਕਰਮਚਾਰੀਆਂ ਨੂੰ ਸਫਾਈ ਦੌਰਾਨ ਅਤੇ ਸਫਾਈ ਤੋਂ ਬਾਅਦ ਹੱਥਾਂ ਨੂੰ ਸਾਫ ਸੁਥਰਾ ਰੱਖਣ ਸਫਾਈ ਦੌਰਾਨ ਸਫਾਈ ਉਪਕਰਨ (PPE KIT )ਦੀ ਵਰਤੋਂ ਕਰਨ ਅਤੇ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਨਾਲ ਜੋੜਨਾ ਸੀ।

ਇਸ ਟਰੇਨਿੰਗ ਕੈਂਪ ਦੌਰਾਨ ਸਾਰੇ ਸਫਾਈ ਕਰਮਚਾਰੀਆਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੰਦੇ ਹੋਏ ਸਟੇਟ ਕੋਆਰਡੀਨੇਟਰ ਸ਼੍ਰੀ ਜਸਵੀਰ ਸਿੰਘ ਕੰਗ ਜੀ ਨੇ ਇਹ ਦੱਸਿਆ ਗਿਆ ਕਿ ਹਰੇਕ ਸਫਾਈ ਕਰਮਚਾਰੀ ਨੂੰ ਕੰਮ ਕਰਦੇ ਸਮੇਂ ਆਪਣੀ ਸੇਲਫ ਪ੍ਰੋਟੇਕਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ ਪੀ ਪੀ ਕਿੱਟ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕੇ ਕਚਰੇ ਤੋਂ ਪੈਦਾ ਹੋਣ ਵਾਲੇ ਖਤਰੇ ਨੂੰ ਘਟ ਕੀਤਾ ਜਾ ਸਕੇ ਅਤੇ ਹਰੇਕ ਸਫ਼ਾਈ ਕਰਮ ਚਾਰੀ ਨੂੰ ਘੱਟੋ ਘੱਟ ਤਿੰਨ ਮਹੀਨਿਆਂ ਬਾਅਦ ਆਪਣੇ ਟੈਸਟ ਜਰੂਰ ਕਰਾਉਣੇ ਚਾਹੀਦੇ ਹਨ।

ਇਸ ਦੋ ਰੋਜਾ ਟਰੇਨਿੰਗ ਕੈਂਪ ਦੌਰਾਨ ਸਮੂਹ ਸਫਾਈ ਕਰਮਚਾਰੀਆਂ ਨੂੰ ਸਫਾਈ ਉਪਕਰਨ PPE KITS ਮੁਫਤ ਵੰਡੇ ਗਏ ਅਤੇ ਇਸ ਦੀ ਵਰਤੋਂ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਗਈ।ਟਰੇਨਿੰਗ ਕੈਂਪ ਦੇ ਅਖੀਰ ਵਿੱਚ ਸਮੂਹ ਸਫਾਈ ਕਰਮਚਾਰੀਆਂ ਨੂੰ ਸੁਪਰਡੈਂਟ ਡਾ: ਸੁਖਪਾਲ ਸਿੰਘ ਜੀ ਦੁਆਰਾ ਕਚਰੇ ਨੂੰ ਅੱਗ ਨਾ ਲਗਾਉਣ ਅਤੇ ਕਚਰੇ ਦੀ 100% ਸੇਗਰੀਗੇਸ਼ਨ ਕਰਨ ਅਤੇ ਸੈਂਟੀਫਿਕ ਢੰਗ ਨਾਲ ਨਿਪਟਾਰਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਪ੍ਰੋਗਰਾਮ ਕੋਆਰਡੀਨੇਟਰ ਬਲਰਾਜ ਸਿੰਘ ਦੁਆਰਾ ਹੋਣ ਵਾਲੇ ਸਵੱਛਤਾ ਸਰਵੇਖਣ 2525-26 ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਫੀਲਡ ਵੈਰੀਫਿਕੇਸ਼ਨ ਵਿੱਚ ਹੋਣ ਵਾਲੇ ਪੁਆਇੰਟ ਨੂੰ ਗਰਾਊਂਡ ਲੇਬਲ ਤੇ ਵਿਜੀਬਲ ਕਲੀਨ ਨੇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਮਸਤੇ ਸਕੀਮ ਤਹਿਤ ਰਹਿੰਦੇ ਸਫ਼ਾਈ ਕਰਮਚਾਰੀਆਂ ਆਪਣਾ ਰਜਿਸਟਰੇਸ਼ਨ ਕਰਵਾਉਣ ਅਤੇ ਉਸ ਤੋਂ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ ।

ਇਸ ਉਪਰੰਤ ਸੁਪਰਡੰਟ ਸ਼੍ਰੀ ਸੁਖਪਾਲ ਸਿੰਘ ਦੁਆਰਾ ਟੈਨਿੰਗ ਮੁਕਮਲ ਕਰਨ ਵਾਲੇ ਪਾਰਟੀਸੀ ਪੇਂਟਸ ਸਟੀਲ ਦੀਆਂ ਬੋਤਲਾਂ ਅਤੇ ਸਰਟੀਫਿਕੇਟ ਵੰਡੇ ਗਏ। ਤਾਂ ਕੇ ਸਫ਼ਾਈ ਕਰਮਚਾਰੀਆਂ ਨੂੰ ਕੰਮ ਕਰਦੇ ਸਮੇਂ ਪਾਣੀ ਦੀ ਦਿਕੱਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਟ੍ਰੇਨਿੰਗ ਕੈਂਪ ਪਲਾਸਟਿਕ ਮੁਕਤ( Plastic Free events) ਸੀ ਇਸ ਟਰੈਂਨਿੰਗ ਕੈਂਪ ਦੌਰਾਨ ਕਿਸੇ ਤਰ੍ਹਾਂ ਦਾ ਵੀ ਸਿੰਗਲ ਜੋ ਪਲਾਸਟਿਕ ਦੀ ਵਰਤੋਂ ਨਹੀਂ ਕੀਤੀ ਗਈ। ਅਤੇ ਇਹ ਈਵੈਂਟ ਜ਼ੀਰੋ ਵੈਸਟ ਈਵੈਂਟ ਕਰਵਾਇਆ ਗਿਆ।

ਇਸ ਮੌਕੇ ਤੇ ਪ੍ਰਧਾਨ ਹਰਮੇਸ਼ ਸਿੰਘ ਮੇਸ਼ਾ ਸਫ਼ਾਈ ਸੇਵਕ ਯੂਨੀਅਨ ਤਲਵੰਡੀ ਭਾਈ ਅਤੇ ਦੀਪ ਕੁਮਾਰ ਪ੍ਰਧਾਨ ਸਫ਼ਾਈ ਸੇਵਕ ਮੁਦਕੀ ਮੋਟੀ ਵੇਟਰ ਅਤੇ ਸਮੂਹ ਸਫ਼ਾਈ ਸੇਵਕ ਹਾਜਰ ਹੋਏ ਸਨ।

Related Articles

Leave a Reply

Your email address will not be published. Required fields are marked *

Back to top button