ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਕਰਵਾਈ ਜਥੇਬੰਦਕ ਕਨਵੈਂਸ਼ਨ
ਪੰਜਾਬ ਅਤੇ ਕੇਂਦਰ ਸਰਕਾਰ ਤਜ਼ਰਬੇਕਾਰ ਅਣਰਜਿਸਟਰਡ ਪ੍ਰੈਕਟੀਸ਼ਨਰਾਂ ਦਾ ਮਸਲਾ ਕਰੇ ਹੱਲ - ਗੋਇਲ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਕਰਵਾਈ ਜਥੇਬੰਦਕ ਕਨਵੈਂਸ਼ਨ
ਪੰਜਾਬ ਅਤੇ ਕੇਂਦਰ ਸਰਕਾਰ ਤਜ਼ਰਬੇਕਾਰ ਅਣਰਜਿਸਟਰਡ ਪ੍ਰੈਕਟੀਸ਼ਨਰਾਂ ਦਾ ਮਸਲਾ ਕਰੇ ਹੱਲ – ਗੋਇਲ
ਫਿਰੋਜ਼ਪੁਰ, ਮਾਰਚ 1, 2026: ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਵੱਲੋਂ ਸੂਬਾਈ ਫੈਸਲੇ ਅਨੁਸਾਰ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਐਮ ਕੇ ਪੈਲੇਸ ਵਿਖੇ ਜ਼ਿਲ੍ਹਾ ਪ੍ਰਧਾਨ ਹਰਭਜਨ ਲਾਲ ਜ਼ਿਲ੍ਹਾ ਅਤੇ ਬਲਾਕ ਆਗੂਆਂ ਦੀ ਅਗਵਾਈ ਵਿੱਚ ਜ਼ਿਲੇ ਦੇ ਸਮੂਹ ਸਾਥੀਆਂ ਨੇ ਜੋਸ਼ੋ ਖਰੋਸ਼ ਨਾਲ ਕੀਤੀ ਤੇ ਭਰਵੀਂ ਸ਼ਮੂਲੀਅਤ । ਕਨਵੈਨਸ਼ਨ ਵਿੱਚ ਉਚੇਚੇ ਤੌਰ ਤੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਜਰਨਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਕੈਸ਼ੀਅਰ ਰਾਕੇਸ਼ ਮਹਿਤਾ, ਚੇਅਰਮੈਨ ਐਚ ਐਸ ਰਾਣੂ , ਸੀਨੀਅਰ ਵਾਇਸ ਪ੍ਰਧਾਨ ਸੀ ਆਰ ਸ਼ੰਕਰ, ਡਾਕਟਰ ਮਲਕੀਤ ਥਿੰਦ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ, ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ,ਪ੍ਰਸ਼ੋਤਮ ਸ਼ਰਮਾ ਅਤੇ ਰਵਿੰਦਰ ਸ਼ਰਮਾ ਨੇ ਸ਼ਿਰਕਤ ਕੀਤੀ।ਸ਼ੁਰੂਆਤ ਵਿੱਚ ਜਿਲਾ ਚੇਅਰਮੈਨ ਗੁਰਸੇਵਕ ਕੁੱਲਗੜ੍ਹੀ ਵੱਲੋਂ ਹਾਜ਼ਰੀਨ ਦਾ ਸਵਾਗਤ ਕੀਤਾ ਗਿਆ ਅਤੇ ਜਥੇਬੰਦਕ ਪਰਿਵਾਰਾਂ ਵਿੱਚੋਂ ਵਿਛੜਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਸ਼ਾਮਿਲ ਆਗੂਆਂ ਵੱਲੋਂ ਅਕਾਸ਼ ਗੁੰਜਾਊ ਨਾਹਰਿਆਂ ਨਾਲ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸਕੱਤਰ ਗੁਰਮੇਲ ਸਿੰਘ ਮਾਛੀਕੇ ਨੇ ਮੌਜੂਦਾ ਹਾਲਤਾਂ ਸਬੰਧੀ ਬੋਲਦਿਆਂ ਭਵਿੱਖੀ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਕਿਵੇਂ ਦੇਸ਼ ਦੀ ਧਰੋਹਰ ਕੁਦਰਤੀ ਸੋਮਿਆਂ ਨੂੰ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਹੱਥ ਵੇਚ ਰਹੀ ਹੈ ਅਤੇ ਲੋਕ ਮਾਰੂ ਨੀਤੀਆਂ ਬਿਜਲੀ ਸੋਧ ਬਿੱਲ, ਬੀਜ਼ ਬਿਲ, ਲੇਬਰ ਕੋਡ , ਅਮਰੀਕਾ ਨਾਲ ਵਪਾਰ ਮੁਕਤ ਸਮਝੌਤਾ ਅਤੇ ਮਜ਼ਦੂਰ ਪੱਖੀ ਮਗਨਰੇਗਾ ਸਕੀਮ ਨੂੰ ਤੋੜ ਮਰੋੜ ਕੇ ‘ਜੀ ਰਾਮ ਜੀ’ ਦੇ ਨਾਂ ਹੇਠ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ ਅਤੇ ਨਿੱਜੀਕਰਨ, ਵਪਾਰੀ ਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਹੇਠ ਪਬਲਿਕ ਸੈਕਟਰ ਦੀਆਂ ਸਹੂਲਤਾਂ ਨੂੰ ਖ਼ਤਮ ਕਰਕੇ ਰੁਜ਼ਗਾਰ, ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਨੂੰ ਤਹਿਸ ਨਹਿਸ਼ ਕੀਤਾ ਜਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਲੋਕ ਲੁਭਾਵਣੇ ਵਾਅਦੇ ਅਤੇ bn ਨਾਹਰਿਆਂ ਨਾਲ ਮੁੜ ਸਤਾ ਤੇ ਕਾਬਜ਼ ਹੋਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹਿੱਤਾ ਨੂੰ ਮੁੱਖ ਰੱਖ ਕੇ ਲਗਾਤਾਰ ਸੰਵਿਧਾਨ ਵਿੱਚ ਸੋਧਾਂ ਕੀਤੀਆਂ ਜਾ ਰਹੀਆਂ ਹਨ।ਇਸ ਸਮੇਂ ਨਿਆਂ ਪ੍ਣਾਲੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਵੱਡੀ ਗਿਣਤੀ ਵਿੱਚ ਲੋਕ ਵਿਰੋਧੀ ਫੈਸਲਿਆਂ ਕਾਰਣ ਲੋਕਾਂ ਦਾ ਨਿਆਂ ਪ੍ਣਾਲੀ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਤਜਰਬੇਕਾਰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਖਿਲਾਫ਼ ਫੈਸਲਾ ਇਸ ਦੀ ਤਾਜ਼ਾ ਮਿਸ਼ਾਲ ਹੈ। ਇੱਕ ਪਾਸੇ ਸਰਕਾਰ ਵੱਲੋਂ ਨਿਗੂਣੀਆਂ ਸਿਹਤ ਸਹੂਲਤਾਂ ਹਨ ਅਤੇ ਦੂਸਰੇ ਪਾਸੇ ਸਵੈ ਰੁਜ਼ਗਾਰ ਚਲਾ ਰਹੇ ਵੱਡੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਕਿੱਤੇ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ ਚੋਣਾਂ ਮੌਕੇ ਅਤੇ ਪੈਨਲ ਮੀਟਿੰਗ ਵਿੱਚ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸ਼ਾਰਟ ਟਰਮ ਟ੍ਰੇਨਿੰਗ ਦੇਣ ਦਾ ਵਾਅਦਾ ਕੀਤਾ ਗਿਆ ਪ੍ਰੰਤੂ ਹੁਣ ਇਸ ਸਮਾਜਿਕ ਮਸਲੇ ਨੂੰ ਕਾਨੂੰਨੀ ਅੜਚਨਾਂ ਦੇ ਨਾਂ ਹੇਠ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਿਸਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਇਆ ਜਾਵੇਗਾ । ਸੂਬਾ ਪ੍ਰਧਾਨ ਗੋਇਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚੱਲ ਰਹੇ ਲੋਕ ਸਭਾ ਦੇ ਸੈਸ਼ਨ ਦੌਰਾਨ ਦੇਸ਼ ਵਿੱਚ ਮੁਢਲੀਆਂ ਸਿਹਤ ਸੇਵਾਵਾਂ ਦੇ ਰਹੇ 60 ਲੱਖ ਦੇ ਕਰੀਬ ਤਜਰਬੇਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸ਼ਾਰਟ ਟਰਮ ਟ੍ਰੇਨਿੰਗ ਬ੍ਰਿਜ ਕੋਰਸ ਕਰਵਾ ਕੇ ਮੁਢਲੀਆਂ ਸਿਹਤ ਸੇਵਾਵਾਂ ਅਤੇ ਸਰਕਾਰ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵੀ ਵਲੰਟੀਅਰ ਵਜੋਂ ਸ਼ਾਮਲ ਕੀਤਾ ਜਾਵੇ ਅਤੇ ਕਿਹਾ ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟ ਰਾਹੀਂ ਕੁਝ ਸੂਬਿਆਂ ਵੱਲੋਂ ਪ੍ਰੈਕਟੀਸਨਰਾਂ ਲਈ ਟ੍ਰੇਨਿੰਗ ਦੇਣ ਸਬੰਧੀ ਕੀਤੀ ਚਾਰਾਜੋਈ ਨਾਲ ਸਬੰਧਤ ਦਸਤਾਵੇਜ਼ ਅਤੇ ਮੰਗ ਵੀ ਪ੍ਰਧਾਨ ਮੰਤਰੀ ਦੇ ਨਾਂ ਭੇਜਿਆ ਅਤੇ ਪੰਜਾਬ ਦੇਸ਼ ਭਰ ਮੈਂਬਰ ਪਾਰਲੀਮੈਂਟ ਨੂੰ ਮੌਜੂਦਾ ਸੈਸ਼ਨ ਦੌਰਾਨ ਇਸ ਸਮਾਜਿਕ ਅਤੇ ਗੰਭੀਰ ਮੰਗ ਨੂੰ ਉਠਾਉਣ ਦੀ ਪੁਰਜ਼ੋਰ ਅਪੀਲ ਕੀਤੀ ਅਤੇ ਸਾਥੀਆਂ ਨੂੰ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਲਾਮਬੰਦ ਕਰਨ ਲਈ ਜ਼ਾਬਤੇ ਵਿੱਚ ਰਹਿੰਦਿਆਂ ਨਿੱਜਤਾ ਤੋਂ ਉੱਪਰ ਉੱਠ ਸਹਿਣਸ਼ੀਲਤਾ ਅਤੇ ਮਿਲਵਰਤਨ ਦੀ ਭਾਵਨਾ ਨਾਲ ਭਰਾਤਰੀ ਸਾਂਝ ਨੂੰ ਹੋਰ ਮਜ਼ਬੂਤ ਕਰਦਿਆਂ ਸਾਂਝੀਆਂ ਮੰਗਾਂ ਲਈ ਵਿਸ਼ਾਲ ਅਤੇ ਸਾਂਝੇ ਸੰਘਰਸ਼ਾਂ ਲਈ ਤੱਤਪਰ ਰਹਿਣ ਦਾ ਸੱਦਾ ਦਿੱਤਾ। ਸਮਾਜ ਵਿਰੋਧੀ ਨਸ਼ਾ ਅਤੇ ਭਰੂਣ ਹੱਤਿਆਂ ਵਰਗੀਆਂ ਅਲਾਮਤਾਂ ਖਿਲਾਫ ਪਿਰਤ ਅਨੁਸਾਰ ਸਾਂਝੇ ਯਤਨ ਹੋਰ ਤਨਦੇਹੀ ਨਾਲ ਜ਼ਾਰੀ ਰੱਖਣ ਅਤੇ ਪਿਰਤ ਅਨੁਸਾਰ ਸਾਫ਼ ਸੁਥਰੀਆਂ ਸੇਵਾਵਾਂ ਜਾਰੀ ਰੱਖਣ ਦਾ ਵੀ ਅਹਿਦ ਕਰਨ ਅਤੇ ਜਥੇਬੰਦੀ ਦਾ ਬੈਜ ਵੀ ਰੀਲੀਜ ਕੀਤਾ ਗਿਆ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਰਾਜ ਕ੍ਰਿਸ਼ਨ ਜੋਸ਼ਨ, ਕੈਸ਼ੀਅਰ ਪ੍ਰਸ਼ੋਤਮ ਸ਼ਰਮਾ, ਫਿਰੋਜ਼ਪੁਰ ਦੇ ਜ਼ਿਲ੍ਹਾ ਕੈਸ਼ੀਅਰ ਬਿਸ਼ਨ ਦਾਸ, ਪ੍ਰੈਸ ਸਕੱਤਰ ਮਨਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸ਼ਕੂਰ, ਮੀਤ ਪ੍ਰਧਾਨ ਵਰਜਿੰਦਰ ਸਿੰਘ ਅਤੇ ਜਸਵੰਤ ਸਿੰਘ ਭੱਟੀ, ਗੁਰਪ੍ਰੀਤ ਸਿੰਘ ਸੋਢੀ, ਤਿਲਕ ਸਿੰਘ, ਸਵਿੰਦਰ ਸਿੰਘ, ਧਰਮਿੰਦਰ ਸਿੰਘ, ਬਸੰਤ ਸਿੰਘ, ਜਸਵਿੰਦਰ ਸਿੰਘ ਮੁਦਕੀ, ਅਮਰਜੀਤ ਸਿੰਘ ਆਦਿ ਜ਼ਿਲ੍ਹਾ ਆਗੂ ਅਤੇ ਬਲਾਕ ਗੁਰੂਹਰਸਹਾਏ ਦੇ ਪ੍ਰਧਾਨ ਪੂਰਨ ਸਿੰਘ, ਫਿਰੋਜ਼ਪੁਰ ਸਿਟੀ ਦੇ ਪ੍ਰਧਾਨ ਭਜਨ ਸਿੰਘ, ਫਿਰੋਜ਼ਪੁਰ ਦਿਹਾਤੀ ਦੇ ਹਰਜਿੰਦਰ ਸਿੰਘ, ਫ਼ਿਰੋਜ਼ਪੁਰ ਕੈਂਟ ਦੇ ਪ੍ਰਧਾਨ ਅਨਿਲ ਸ਼ਰਮਾ, ਮਮਦੋਟ ਦੇ ਸੁਖਬੀਰ ਸ਼ਰਮਾ, ਮੱਲਾਂਵਾਲਾ ਦੇ ਗੁਰਪਿੰਦਰ ਸਿੰਘ, ਮੱਲਾਂਵਾਲਾ ਵਨ ਦੇ ਕੁਲਦੀਪ ਸਿੰਘ, ਜ਼ੀਰਾ ਦੇ ਆਤਮਾ ਸਿੰਘ, ਜੀਰਾ ਵਨ ਦੇ ਸਮਸੇਰ ਸਿੰਘ, ਘੱਲ ਖ਼ੁਰਦ ਦੇ ਕੁਲਦੀਪ ਸਿੰਘ, ਮੁਦਕੀ ਦੇ ਅਵਤਾਰ ਸਿੰਘ ਇਸ ਸਮੇ ਪਹੁੰਚੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਆਗੂਆਂ ਵੱਲੋਂ ਸਮੂਹ ਜ਼ਿਲ੍ਹਾ ਅਤੇ ਬਲਾਕ ਦਾ ਚੰਗੇ ਪ੍ਰਬੰਧਾਂ ਲਈ ਧੰਨਵਾਦ ਕਰਦਿਆਂ ਭਵਿੱਖੀ ਦਰਪੇਸ਼ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਜੋਸ਼ੋ ਖਰੋਸ਼ ਨਾਲ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ ਲੇਡੀਜ਼ ਵਿੰਗ ਦੇ ਸੁਖਵਿੰਦਰ ਕੌਰ ਪਰਮਜੀਤ ਕੌਰ ਅਤੇ ਕਰਮਵੀਰ ਕੌਰ ਆਦਿ ਵੀ ਜੋਸ਼ੋ ਖਰੋਸ਼ ਨਾਲ ਸ਼ਾਮਲ ਹੋਏ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਸਾਥੀਆਂ ਨੇ ਜੋਸ਼ੋ ਖਰੋਸ਼ ਨਾਲ ਨਾਹਰੇ ਲਾਉਂਦਿਆਂ ਸੂਬਾ ਕਮੇਟੀ ਨੂੰ ਵਿਸ਼ਵਾਸ ਦਵਾਇਆ ਕਿ ਜਦੋਂ ਵੀ ਸੰਘਰਸ਼ ਦਾ ਸੱਦਾ ਆਵੇਗਾ ਤਾਂ ਤਨਦੇਹੀ ਅਤੇ ਜੋਸ਼ੋਖਰੋਸ਼ ਨਾਲ ਫੁੱਲ ਚੜਾਵਾਂਗੇ। ਇਸ ਸਮੇਂ ਸਟੇਜ ਦੀ ਭੂਮਿਕਾ ਜ਼ਿਲ੍ਹਾ ਜਰਨਲ ਸਕੱਤਰ ਸੰਤੋਖ ਸਿੰਘ ਅਤੇ ਚੇਅਰਮੈਨ ਗੁਰਸੇਵਕ ਸਿੰਘ ਨੇ ਬਾਖੂਬੀ ਨਿਭਾਈ ।





