ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰ ਸਿਹਤ ਨਾਲ ਮੀਟਿੰਗ, ਮੰਗਾਂ 15 ਦਿਨਾਂ ਵਿੱਚ ਹੱਲ ਕਰਨ ਦਾ ਭਰੋਸਾ
ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰ ਸਿਹਤ ਨਾਲ ਮੀਟਿੰਗ, ਮੰਗਾਂ 15 ਦਿਨਾਂ ਵਿੱਚ ਹੱਲ ਕਰਨ ਦਾ ਭਰੋਸਾ

ਫਿਰੋਜ਼ਪੁਰ , 18-2-2026: ਅੱਜ Staff Nurses Welfare Association of Punjab ਦੀ ਸੂਬਾ ਕਮੇਟੀ ਵੱਲੋਂ ਯੂਨੀਅਨ ਦੇ ਪ੍ਰਧਾਨ ਸੁਖਜਾਦ ਸਿੰਘ ਦੀ ਅਗਵਾਈ ਹੇਠ ਡਾਇਰੈਕਟਰ ਸਿਹਤ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੁਪਰਡੈਂਟ ਸੂਰਜ ਕੁਮਾਰ, ਪ੍ਰਬੰਧਕੀ ਅਫਸਰ ਔਜਲਾ ਅਤੇ ਮਹਾਵੀਰ ਜੀ ਵੀ ਮੌਜੂਦ ਰਹੇ।
ਮੀਟਿੰਗ ਵਿੱਚ ਯੂਨੀਅਨ ਵੱਲੋਂ ਨਰਸਿੰਗ ਕੇਡਰ ਦਾ 4600 ਗ੍ਰੇਡ ਪੇ ਬਹਾਲ ਕਰਨ, ਸਟਾਫ ਨਰਸਿਸ ਨੂੰ ਦੂਜੇ ਸੂਬਿਆਂ ਦੀ ਤਰ੍ਹਾਂ ਭੱਤੇ ਦੇਣ, ਡਾਕਟਰ ਕੇਡਰ ਵਾਂਗ ਮੋਡੀਫਾਈਡ ਏਸੀਪੀ ਸਟਾਫ ਨਰਸਿਸ ‘ਤੇ ਲਾਗੂ ਕਰਨ, ਸਟਾਫ ਨਰਸ ਦੇ ਅਹੁਦੇ ਦਾ ਨਾਮ ਬਦਲ ਕੇ “ਨਰਸਿੰਗ ਅਫਸਰ” ਕਰਨ, ਨਰਸਿੰਗ ਸਿਸਟਰ ਤੋਂ ਮੈਟਰਨ ਦੀ ਤਰੱਕੀ ਲਈ ਤਿੰਨ ਸਾਲ ਦੀ ਬਜਾਏ ਇੱਕ ਸਾਲ ਦਾ ਤਜਰਬਾ ਕਰਨ, ਆਬਾਦੀ ਦੇ ਅਨੁਪਾਤ ਅਨੁਸਾਰ ਨਵੀਂ ਭਰਤੀ ਕਰਨ, ਅਮਰਨਾਥ ਯਾਤਰਾ ਦੌਰਾਨ ਪਿਛਲੇ ਤਿੰਨ ਸਾਲਾਂ ਤੋਂ ਡਿਊਟੀ ਕਰ ਰਹੇ ਸਟਾਫ ਦਾ ਟੀਏ, ਡੀਏ ਅਤੇ ਵਿਸ਼ੇਸ਼ ਡਿਊਟੀ ਭੱਤਾ ਜਾਰੀ ਕਰਨ ਸਮੇਤ 140 ਟਿਊਟਰਾਂ ਦੀਆਂ ਖਾਲੀ ਅਸਾਮੀਆਂ ਨਰਸਿੰਗ ਕੇਡਰ ਵਿਚੋਂ ਯੋਗਤਾ ਦੇ ਆਧਾਰ ‘ਤੇ ਪਦਉੱਨਤੀ ਰਾਹੀਂ ਭਰਨ ਵਰਗੀਆਂ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਜਸਵਿੰਦਰ ਸਿੰਘ ਕੌੜਾ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਵੱਲੋਂ ਉਹ ਮੰਗਾਂ, ਜੋ ਡਾਇਰੈਕਟਰ ਲੈਵਲ ‘ਤੇ ਹੱਲ ਹੋ ਸਕਦੀਆਂ ਹਨ, 15 ਦਿਨਾਂ ਵਿੱਚ ਨਿਪਟਾਉਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 20-07-2020 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਸਬੰਧੀ ਪੰਜਾਬ ਸਰਕਾਰ ਦੇ ਫਾਈਨੈਂਸ ਡਿਪਾਰਟਮੈਂਟ ਦੀ 05-01-2026 ਦੀ ਚਿੱਠੀ ਮਾਨਯੋਗ ਸਕੱਤਰ ਦੀ ਪ੍ਰਵਾਨਗੀ ਉਪਰੰਤ ਜਲਦ ਲਾਗੂ ਕੀਤੀ ਜਾਵੇਗੀ।
ਮੀਟਿੰਗ ਵਿੱਚ ਵਾਈਸ ਪ੍ਰਧਾਨ ਸੁਖਵਿੰਦਰ ਕੌਰ (ਮੁਹਾਲੀ), ਚੇਅਰਪਰਸਨ ਕੁਲਵਿੰਦਰ ਕੌਰ ਕੰਵਲ, ਕਮਲਜੀਤ ਕੌਰ ਪੰਨੂ, ਮਿੰਨੀ ਘੁੰਮਣ, ਮੰਜੂ ਮਹਾਜਨ, ਮਲਕੀਤ ਸਿੰਘ, ਜਾਫਰ, ਭਾਰਤ ਭੂਸ਼ਣ, ਗੁਰਮੇਲ ਸਿੰਘ, ਸੰਦੀਪ ਕੁਮਾਰ, ਨੀਲਮ ਰਾਜਦੀਪ ਕੌਰ, ਕੋਮਲਪ੍ਰੀਤ ਕੌਰ, ਗੁਰਜੰਟ ਸਿੰਘ, ਆਸ਼ਾ, ਰਾਜਵਿੰਦਰ ਕੌਰ, ਉਪਕਾਰ ਕੌਰ, ਪਰਮਿੰਦਰ ਕੌਰ, ਕੁਲਦੀਪ ਕੌਰ, ਵਰਿੰਦਰ, ਗੁਰਜੀਤ ਅਤੇ ਦੀਪਕ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਯੂਨੀਅਨ ਨੁਮਾਇੰਦੇ ਹਾਜ਼ਰ ਰਹੇ।
ਅੰਤ ਵਿੱਚ ਪ੍ਰਧਾਨ ਸੁਖਜਾਦ ਸਿੰਘ ਨੇ ਕਿਹਾ ਕਿ ਜੇਕਰ 15 ਦਿਨਾਂ ਵਿੱਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਯੂਨੀਅਨ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ੀ ਪ੍ਰੋਗਰਾਮ ਦਾ ਐਲਾਨ ਕਰੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ Punjab Government ਦੀ ਹੋਵੇਗੀ।





