ਆਯੂਸ਼ ਵਿਭਾਗ ਵਲੋਂ ਚੱਲ ਰਹੇ 15 ਮੈਡੀਕਲ ਕੈਂਪਾਂ ਵਿੱਚ ਹੁਣ ਤੱਕ 5099 ਮਰੀਜਾਂ ਨੇ ਫ੍ਰੀ ਚੈੱਕ ਅੱਪ ਤੇ ਮੁਫ਼ਤ ਦਵਾਈਆਂ ਦਾ ਲਿਆ ਲਾਭ : ਡਾ. ਰੂਪਿੰਦਰਦੀਪ ਕੌਰ

ਆਯੂਸ਼ ਵਿਭਾਗ ਵਲੋਂ 15 ਮੈਡੀਕਲ ਕੈਂਪਾਂ ਵਿੱਚ ਹੁਣ ਤੱਕ 5099 ਮਰੀਜਾਂ ਨੇ ਫ੍ਰੀ ਚੈੱਕ ਅੱਪ ਤੇ ਮੁਫ਼ਤ ਦਵਾਈਆਂ ਦਾ ਲਿਆ ਲਾਭ : ਡਾ. ਰੂਪਿੰਦਰਦੀਪ ਕੌਰ
ਆਯੂਸ਼ ਵਿਭਾਗ ਵਲੋਂ ਚੱਲ ਰਹੇ 15 ਮੈਡੀਕਲ ਕੈਂਪਾਂ ਵਿੱਚ ਹੁਣ ਤੱਕ 5099 ਮਰੀਜਾਂ ਨੇ ਫ੍ਰੀ ਚੈੱਕ ਅੱਪ ਤੇ ਮੁਫ਼ਤ ਦਵਾਈਆਂ ਦਾ ਲਿਆ ਲਾਭ : ਡਾ. ਰੂਪਿੰਦਰਦੀਪ ਕੌਰ
* ਦੱਸਵਾਂ ਆਯੂਸ਼ ਮੈਡੀਕਲ ਕੈੰਪ ਜੀ.ਏ.ਡੀ. ਚੁੱਗਤੇ ਵਾਲਾ ਵਿਖੇ ਆਯੋਜਿਤ
– 447 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ
ਫ਼ਿਰੋਜ਼ਪੁਰ, 13 ਫਰਵਰੀ :
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਮਨ ਖੰਨਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਦੱਸਵਾਂ ਆਯੂਸ਼ ਕੈਂਪ, ਜੀ.ਏ.ਡੀ. ਚੁਗੱਤੇ ਵਾਲਾ ਵਿਖੇ ਲਗਾਇਆ ਗਿਆ।
ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਕਿ ਆਯੂਸ਼ ਵਿਭਾਗ ਵਲੋਂ ਜ਼ਿਲ੍ਹੇ ਵਿੱਚ ਕੁਲ 15 ਮੈਡੀਕਲ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਹੁਣ ਤੱਕ 5099 ਮਰੀਜਾਂ ਨੇ ਫ੍ਰੀ ਚੈੱਕ ਅੱਪ ਤੇ ਮੁਫ਼ਤ ਦਵਾਈਆਂ ਦਾ ਲਾਭ ਲਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 10 ਕੈਂਪ ਲਗਾਏ ਜਾ ਚੁੱਕੇ ਹਨ। ਦਸਵੇਂ ਕੈਂਪ ਵਿੱਚ ਕਰੀਬ 447 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋਂ ਡਾਕਟਰ ਪ੍ਰਵੀਨ ਰਾਣਾ,ਡਾਕਟਰ ਰੁਪਿੰਦਰਜੀਤ ਕੌਰ ਅਤੇ ,ਰਘੂ ਰਾਜਾ, ਸ਼੍ਰੀਮਤੀ ਰਜਨੀ ਬਾਲਾ, ਸ਼੍ਰੀਮਤੀ ਰੋਬਿਨਾ ਉਪਵੈਦ ਤੇ ਬਲਵਿੰਦਰ ਸਿੰਘ , ਤਰਸੇਮ ਸਿੰਘ, ਕਿਰਨ ਰਾਣੀ ਯੋਗਾ ਇੰਸਟਰੱਕਟਰ ਅਤੇ ਹੋਮੀਓਪੈਥਿਕ ਵਿਭਾਗ ਵਲੋ ਡਾਕਟਰ ਸਤਨਾਮ ਸਿੰਘ ਗਿੱਲ ਅਤੇ ਗੁਰਵਿੰਦਰ ਸਿੰਘ , ਵਿਜੈ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ।
****





