Ferozepur News

 ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਚੈਕਿੰਗ ਕੀਤੀ ਗਈ

 ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਚੈਕਿੰਗ ਕੀਤੀ ਗਈ

 ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਚੈਕਿੰਗ ਕੀਤੀ ਗਈ

ਫ਼ਿਰੋਜ਼ਪੁਰ, 20 ਜਨਵਰੀ 2026:            ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾ ਅਨੁਸਾਰ  ਡਿਪਟੀ ਕਮਿਸ਼ਨਰ ਦੀਪਸ਼ੀਖਾ ਸ਼ਰਮਾ ਵੱਲੋਂ ਪ੍ਰੋਜੈਕਟ ਜੀਵਨ ਜੋਤ 2.0 ਲਾਗੂ ਕਰਨ ਲਈ ਜ਼ਿਲ੍ਹੇ ਵਿੱਚ ਬਾਲ ਭਿੱਖਿਆ ਖਿਲਾਫ ਚਲ ਰਹੀ ਮੁਹਿੰਮ ਅਧੀਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਅਤੇ ਗੁਰੁਹਰਸਹਾਏ ਵੱਲੋਂ ਪੁਲਿਸ ਵਿਭਾਗ ਨਾਲ ਤਾਲਮੇਲ ਕਰ ਕੇ ਬਾਲ ਭਿੱਖਿਆ ਨੂੰ ਰੋਕਣ ਲਈ ਚੈਕਿੰਗ ਕੀਤੀ ਗਈ। ਇਹ ਜਾਣਕਾਰੀ  ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਬਲਜਿੰਦਰ ਕੌਰ ਨੇ ਦਿੱਤੀ।

        ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਅੰਦਰ 17 ਜਨਵਰੀ 2026 ਨੂੰ ਰੇਲਵੇ ਸਟੇਸ਼ਨ, ਸ਼ਨੀ ਮੰਦਿਰ, ਲਾਈਟਾਂ ਵਾਲਾ ਚੌਕ,  ਗੁਰੁਹਰਸਹਾਏ ਵਿਖੇ ਰੇਲਵੇ ਸਟੇਸ਼ਨ, ਮੇਨ ਮਾਰਕੀਟ ਅਤੇ 18 ਜਨਵਰੀ 2026 ਨੂੰ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਚੈਕਿੰਗ ਕੀਤੀ ਗਈ । ਜਿਸ ਦੌਰਾਨ ਕੋਈ ਵੀ ਬੱਚਾ ਭਿੱਖਿਆ ਮੰਗਦਾ ਪ੍ਰਾਪਤ ਨਹੀ ਹੋਇਆ ।

          ਇਸ ਚੈਕਿੰਗ  ਸ੍ਰੀਮਤੀ ਜਸਵਿੰਦਰ ਕੌਰ ਬਾਲ ਸੁਰੱਖਿਆ ਅਫਸਰ ( ਗੈਰ ਸੰਗਠਨਾਤਮਤਕ) , ਸ਼੍ਰੀ ਅਸ਼ੀਸ਼ ਕੁਮਾਰ ਸ਼੍ਰੀ ਗਗਨਦੀਪ ਸਿੰਘ ਸੁਪਰਵਾਈਜ਼ਰ, ਸ਼੍ਰੀਮਤੀ ਪਾਇਲ, ਸ਼੍ਰੀਮਤੀ ਅਮਨਜੋਤ ਅਤੇ ਰੇਲਵੇ ਪੁਲਿਸ ਫੋਰਸ ਅਤੇ ਜਨਰਲ ਪੁਲਿਸ ਦੇ ਮੈਬਰ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button