Ferozepur News

ਮੋਦੀ ਸਰਕਾਰ ਵਲੋ ਟਰੰਪ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਕਿਸਾਨਾਂ ਨੇ ਫੂਕਿਆ ਪੁਤਲਾ

12 ਫ਼ਰਵਰੀ ਨੂੰ ਮੁਲਾਜ਼ਮ ਜਥੇਬੰਦੀਆ ਦੇ ਹੜਤਾਲ ਦੇ ਸੱਦੇ ਵਿੱਚ ਸ਼ਾਮਲ ਹੋਣ ਦਾ ਐਲਾਨ

ਮੋਦੀ ਸਰਕਾਰ ਵਲੋ ਟਰੰਪ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਕਿਸਾਨਾਂ ਨੇ ਫੂਕਿਆ ਪੁਤਲਾ

ਮੋਦੀ ਸਰਕਾਰ ਵਲੋ ਟਰੰਪ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਕਿਸਾਨਾਂ ਨੇ ਫੂਕਿਆ ਪੁਤਲਾ

12 ਫ਼ਰਵਰੀ ਨੂੰ ਮੁਲਾਜ਼ਮ ਜਥੇਬੰਦੀਆ ਦੇ ਹੜਤਾਲ ਦੇ ਸੱਦੇ ਵਿੱਚ ਸ਼ਾਮਲ ਹੋਣ ਦਾ ਐਲਾਨ

ਫ਼ਿਰੋਜ਼ਪੁਰ 8 ਫ਼ਰਵਰੀ, 2026:  ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਅਮਰੀਕਾ ਦੇ ਸਮਾਨ ਵਿਕਣ ਲਈ ਭਾਰਤੀ ਬਜ਼ਾਰ ਨੂੰ ਖੋਲ੍ਹ ਦਿੱਤਾ ਹੈ, ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਲਾਕ ਘੱਲ ਖੁਰਦ ਦੇ ਪਿੰਡ ਸਾਂਦੇ ਹਾਸ਼ਮ ਵਿਖੇ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਬਲਾਕ ਪ੍ਰਧਾਨ ਗੁਰਜੱਜ ਸਿੰਘ ਸਾਂਦੇ ਹਾਸ਼ਮ ਅਤੇ ਅਵਤਾਰ ਸਿੰਘ ਮਹਿਮਾ ਸੂਬਾ ਪ੍ਰੈੱਸ ਸਕੱਤਰ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇ ਬਾਜੀ ਕੀਤੀ ।
ਇਸ ਮੌਕੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਆਗੂਆ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਵੱਲੋਂ ਅਮਰੀਕੀ ਸਰਕਾਰ ਨਾਲ ਕੀਤੇ ਗਏ ਸਮਝੌਤੇ ਨਾਲ ਜਿੱਥੇ ਭਾਰਤ ਦਾ ਉਦਯੋਗ ਖੇਤਰ ਤਬਾਹ ਹੋਵੇਗਾ ਉੱਥੇ ਹੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ ।ਓਨਾ ਕਿਹਾ ਕਿ ਬੇਸ਼ੱਕ ਭਾਰਤ ਸਰਕਾਰ ਕਹਿ ਰਹੀ ਹੈ ਕਿ ਖੇਤੀ ਖੇਤਰ ਨੂੰ ਬਾਹਰ ਰੱਖਿਆ ਗਿਆ ਹੈ ਪਰ ਖੇਤੀ ਉਪਜਾ ਤੋ ਬਣਿਆ ਅਮਰੀਕੀ ਸਮਾਨ ਭਾਰਤ ਵਿੱਚ ਟੈਕਸ ਮੁਕਤ ਹੋ ਕੇ ਵਿਕੇਗਾ ਤਾ ਭਾਰਤੀ ਕਿਸਾਨਾਂ ਦੀਆ ਜਿਨਸਾ ਰੁਲ ਜਾਣਗੀਆਂ ਜੋ ਕੀ ਸਾਡੇ ਦੇਸ਼ ਲਈ ਘਾਤਕ ਫੈਸਲਾ ਸਿੱਧ ਹੋਵੇਗਾ ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਏਸ ਸਮਝੌਤੇ ਵਿੱਚੋ ਖੇਤੀ ਜਿਨਸਾ ਅਤੇ ਉਤਪਾਦਾਂ ਨੂੰ ਬਾਹਰ ਰੱਖਦਿਆ ਹੋਇਆ ਭਾਰਤ ਦੇ ਕਿਸਾਨਾਂ ਦੀਆ ਸਾਰੀਆ ਫਸਲਾਂ ਦੀ ਖ਼ਰੀਦ ਦੀ ਕਾਨੂੰਨੀ ਗਰੰਟੀ ਕਰੇ ।ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਨੂੰ ਰੱਦ ਕੀਤਾ ਜਾਵੇ ।
ਕਿਸਾਨਾਂ ਵਲੋਂ 12 ਫ਼ਰਵਰੀ ਨੂੰ ਦੇਸ ਭਰ ਵਿੱਚ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ।

ਇਸ ਮੌਕੇ ਗੁਰਜੱਜ ਸਿੰਘ ਬਲਾਕ ਪ੍ਰਧਾਨ,ਮੇਜਰ ਸਿੰਘ ਸਾਂਦੇ ਹਾਸ਼ਮ,ਪ੍ਰਭਦੀਪ (ਚਿੰਕੂ)ਸਾਂਦੇ ਹਾਸ਼ਮ,ਸਰਵਨ ਸਿੰਘ ਸਾਂਦੇ ਹਾਸ਼ਮ,ਜਗਤਾਰ ਬੈਂਸ ਸਾਂਦੇ ਹਾਸ਼ਮ,ਕਰਨਵੀਰ ਸਿੰਘ ਸਾਂਦੇ ਹਾਸ਼ਮ,ਜਰਮਨ ਸਿੰਘ ਸਾਂਦੇ ਹਾਸ਼ਮ,ਚਮਕੌਰ ਸਿੰਘ ਸਾਂਦੇ ਹਾਸ਼ਮ,ਪਲਵਿੰਦਰ ਰਾਜਾ ਸਾਂਦੇ ਹਾਸ਼ਮ,ਨਿੰਦਰਪਾਲ ਸਿੰਘ ਸਾਂਦੇ ਹਾਸ਼ਮ,ਧਰਮਪ੍ਰੀਤ ਸਿੰਘ ਸਾਂਦੇ ਹਾਸ਼ਮ,ਕੁਲਵੀਰ ਬੱਬਲ ਸਾਂਦੇ ਹਾਸ਼ਮ,ਅਮਨਦੀਪ ਜੱਗਾ ਸਾਂਦੇ ਹਾਸ਼ਮ,ਪਿਰਤਪਾਲ ਬਰਾੜ ਸਾਂਦੇ ਹਾਸ਼ਮ,ਰਿੰਕੂ ਅਰੋੜਾ ਸਾਂਦੇ ਹਾਸ਼ਮ,ਦਿਲਬਾਗ ਸਿੰਘ ਸਾਂਦੇ ਹਾਸ਼ਮ,ਸੁਖਚੈਨ ਜੌਹਲ ਸਾਂਦੇ ਹਾਸ਼ਮ,ਧਰਮਜੀਤ ਸਿੰਘ ਸਾਂਦੇ ਹਾਸ਼ਮ,ਗੁਰਭੇਜ ਸਿੰਘ ਸਾਂਦੇ ਹਾਸ਼ਮ,ਵਕੀਲ ਅਹਿਮਦ ਸਾਂਦੇ ਹਾਸ਼ਮ,ਪਰਵਿੰਦਰ ਮਾਸਟਰ ਸਾਂਦੇ ਹਾਸ਼ਮ,ਇਕਬਾਲ ਸਿੰਘ ਸਾਂਦੇ ਹਾਸ਼ਮ,ਰਾਮ ਸਿੰਘ ਸਾਂਦੇ ਹਾਸ਼ਮ,ਸੁਖਚੈਨ ਬੈਂਸ ਸਾਂਦੇ ਹਾਸ਼ਮ,ਤਰਸੇਮ ਸਿੰਘ ਸਾਂਦੇ ਹਾਸ਼ਮ,ਇੱਕਬਾਲ ਗਿੱਲ ਸਾਂਦੇ ਹਾਸ਼ਮ,ਜਗਦੀਸ਼ ਸਿੰਘ ਸਾਂਦੇ ਹਾਸ਼ਮ,ਦਰਸ਼ਨ ਸਿੰਘ ਸਾਂਦੇ ਹਾਸ਼ਮ,ਕੁਲਦੀਪ ਮਠਾੜੂ ਸਾਂਦੇ ਹਾਸ਼ਮ,ਵਿਕਰਮਜੀਤ ਸਿੰਘ ਸਾਂਦੇ ਹਾਸ਼ਮ,ਜਥੇਦਾਰ ਜਸਕਰਨ ਵਲੂਰ,ਜਸਵੀਰ ਸਿੰਘ ਮੱਲਵਾਲ ਜਦੀਦ,ਰਣਧੀਰ ਸਿੰਘ ਮੱਲਵਾਲ ਜਦੀਦ,ਕਰਨੇਲ ਸਿੰਘ ਮੱਲਵਾਲ ਜਦੀਦ,ਚੰਨਣ ਸਿੰਘ ਕਮਗਰ,ਹੁਸਿਆਰ ਸਿੰਘ ਕਮਗਰ,ਗੁਰਮੇਲ ਸਿੰਘ ਕਮਗਰ,ਲਖਵਿੰਦਰ ਸਿੰਘ ਨੂਰਪੁਰ,ਗੁਰਬਖਸ਼ ਸਿੰਘ ਬਜੀਦਪੁਰ,ਗੁਰਮੀਤ ਸਿੰਘ ਮੱਲਵਾਲ ਜਦੀਦ,ਰਣਜੀਤ ਸਿੰਘ ਯਾਰੇਸਾਹ,ਗੁਰਮਖ ਸਿੰਘ ਯਾਰੇਸਾਹ,ਕੁਲਦੀਪ ਸਿੰਘ ਯਾਰੇਸਾਹ,ਗੁਰਦੇਵ ਸਿੰਘ ਮੋਹਕਮ ਭੱਟੀ,ਬਲਕਰਨ ਸਿੰਘ ਬੱਧਨੀ,ਗੁਰਪ੍ਰੀਤ ਸਿੰਘ ਡਾਕਟਰ ,ਗੁਰਪ੍ਰੀਤ ਸਿੰਘ ਰੁਕਨਸਾਹ,ਰਾਮਪ੍ਰਤਾਪ ਸਿੰਘ ਮੈਡੀਕਲ,ਰਾਜਵਿੰਦਰ ਰਾਜੂ ਸਾਂਦੇ ਹਾਸ਼ਮ ਆਦਿ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button