Ferozepur News
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਗਣਤੰਤਰ ਦਿਵਸ ਮਨਾਇਆ
ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਗਣਤੰਤਰ ਦਿਵਸ ਮਨਾਇਆ
ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ
ਫ਼ਿਰੋਜ਼ਪੁ, 28-1-2026: ਸਰਹੱਦੀ ਜ਼ਿਲੇ ਫ਼ਿਰੋਜ਼ਪੁਰ ਦੀ ਜਾਣੀ ਮਾਣੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਗਣਤੰਤਰ ਦਿਵਸ ਬੜੇ ਜੋਸ਼ ਓ ਖਰੋਸ਼ ਨਾਲ ਮਨਾਇਆ ਗਿਆ । ਜਿਸ ਵਿੱਚ ਫੈਕਲਟੀ ਸਟਾਫ ਅਤੇ ਵਿਦਿਆਰਥੀਆਂ ਨੇ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ । ਵਰਣਨ ਯੋਗ ਹੈ ਇਸ ਵਾਰ ਗਣਤੰਤਰ ਦਿਵਸ ਤੇ ਝੰਡਾ ਲਹਿਰਾਉਣ ਦੀ ਰਸਮ ਯੂਨੀਵਰਸਿਟੀ ਦੇ ਪਹਿਲੇ ਰੈਗੂਲਰ ਮਾਣਯੋਗ ਵਾਈਸ ਚਾਂਸਲਰ ਪ੍ਰੋ.ਡਾ.ਸੁਰੇਸ਼ ਕੁਮਾਰ ਸ਼ਰਮਾ ਵਲੋਂ ਨਿਭਾਈ ਗਈ ।
ਇਸ ਤੋਂ ਪਹਿਲਾਂ ਓਹਨਾ ਕੈਂਪਸ ਚ ਬਣੇ ਸ਼ਹੀਦੀ ਸਮਾਰਕ ਤੇ ਸ਼ਰਦਾ ਦੇ ਫੁੱਲ ਭੇਂਟ ਕਰਦਿਆਂ ਸ਼ਹੀਦਾਂ ਨੂੰ ਨਮਨ ਕੀਤਾ । ਕੈਂਪਸ ਦੇ ਐਨ ਸੀ ਸੀ ਕੈਡੇਟਸ ਅਤੇ ਸਕਿਉਰਿਟੀ ਗਾਰਡਸ ਵੱਲੋਂ ਰਾਸ਼ਟਰੀ ਗਾਣ ਉਪਰੰਤ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ । ਕੈਂਪਸ ਰਜਿਸਟਰਾਰ ਪ੍ਰੋ.ਡਾ.ਗਜ਼ਲਪ੍ਰੀਤ ਅਰਨੇਜਾ ਵਲੋਂ ਮਾਣਯੋਗ ਵਾਈਸ ਚਾਂਸਲਰ ਨੂੰ ਜੀ ਆਇਆਂ ਕਿਹਾ ਗਿਆ । ਡੀਨ ਅਕਾਦਮਿਕਸ ਡਾ ਰਾਜੀਵ ਗਰਗ ਵਲੋਂ ਕੈਂਪਸ ਚੱਲ ਰਹੇ ਕੋਰਸਾਂ ਅਤੇ ਨਵੇਂ ਪ੍ਰਸਤਾਵਿਤ ਕੋਰਸਾਂ ਵਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ।

ਇੱਥੇ ਇਹ ਦੱਸਣਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਮਾਣਯੋਗ ਵਾਈਸ ਚਾਂਸਲਰ ਪ੍ਰੋ ਡਾ ਸੁਰੇਸ਼ ਕੁਮਾਰ ਸ਼ਰਮਾ ਜੀ ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦਾ ਵਾਈਸ ਚਾਂਸਲਰ ਨਿਯੁੱਕਤ ਕੀਤਾ ਗਿਆ ਹੈ । ਨਿਯੁਕਤੀ ਉਪਰੰਤ ਓਹਨਾ ਵੱਲੋਂ 16 ਜਨਵਰੀ 2026 ਨੂੰ ਬਤੌਰ ਵਾਈਸ ਚਾਂਸਲਰ ਯੂਨੀਵਰਸਿਟੀ ਦਾ ਕਾਰਜਭਾਰ ਸੰਭਾਲ ਲਿਆ ਗਿਆ ਹੈ । ਜਿਸ ਤੋਂ ਬਾਅਦ ਕੈਂਪਸ ਸਟਾਫ ਵਿੱਚ ਬੇਹੱਦ ਖੁਸ਼ੀ ਦਾ ਮਾਹੌਲ ਹੈ । ਵਰਨਣਯੋਗ ਹੈ ਕਿ ਪ੍ਰੋ. ਡਾ ਸੁਰੇਸ਼ ਕੁਮਾਰ ਸ਼ਰਮਾ ਅਕਾਦਮਿਕ,ਬਾਇਓਸਟੈਟਿਕਸ, ਸਿਸਟਮ ਬਾਯੋਲੋਜੀ ਅਤੇ ਬਾਇਓਇਨਫਾਰਮੈਟਿਕਸ ਵਿੱਚ ਇਕ ਉੱਚ ਦਰਜੇ ਦੇ ਐਕਸਪਰਟ ਦੇ ਤੌਰ ਤੇ ਜਾਣੀ ਮਾਣੀ ਸ਼ਖਸ਼ੀਅਤ ਹਨ । ਯੂਨੀਵਰਸਿਟੀ ਵਿੱਚ ਗਣਤੰਤਰ ਦਿਵਸ ਤੇ ਆਪਣੇ ਪਹਿਲੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਉਹਨਾਂ ਨੇ ਕਿਹਾ ਉਹ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਨੂੰ ਇਕ ਉੱਚ ਦਰਜੇ ਤੇ ਦੇਸ਼ ਦੀਆਂ ਨਾਮਵਰ ਸੰਸਥਾਵਾਂ ਵਿੱਚ ਸ਼ੁਮਾਰ ਦੇਖਣਾ ਚਾਹੁੰਦੇ ਹਨ, ਜਿਸ ਲਈ ਉਹ ਦਿਨ ਰਾਤ ਮਿਹਨਤ ਕਰਨਗੇ ।
ਉਹਨਾਂ ਸਟਾਫ ਤੇ ਫੈਕਲਟੀ ਨੂੰ ਯੂਨੀਵਰਸਿਟੀ ਲਈ ਆਪਣਾ ਸੱਭ ਤੋ ਅੱਛਾ ਦੇਣ ਲਈ ਪ੍ਰੇਰਿਤ ਕੀਤਾ । ਉਹਨਾਂ ਅੱਗੇ ਕਿਹਾ ਉਹ ਯੂਨੀਵਰਸਿਟੀ ਵਿੱਚ ਜਲਦ ਹੀ ਬਾਇਓਇਨਫਾਰਮੈਟਿਕ, ਅਰਥ ਸ਼ਾਸਤਰ, ਪਬਲਿਕ ਹੈਲਥ, ਅਤੇ ਫਾਰਮੇਸੀ ਆਦਿ ਨਵੇਂ ਵਿਭਾਗ ਖੋਲ੍ਹਣਗੇ । ਇਸ ਤੋਂ ਇਲਾਵਾ ਉਹ ਯੂਨੀਵਰਸਿਟੀ ਲਈ ਸੀਐਸਆਈਆਰ, ਐੱਸ ਈ ਆਰ ਵੀ, ਯੂ ਜੀ ਸੀ, ਏ ਆਈ ਸੀ ਟੀ ਈ, ਡੀ ਐਸ ਟੀ, ਡੀ ਬੀ ਟੀ, ਅਤੇ ਆਈ ਸੀ ਐਸ ਐਸ ਆਰ ਵਰਗੀਆਂ ਏਜੰਸੀਆਂ ਤੋਂ ਫੈਕਲਟੀ ਵਲੋਂ ਤਿਆਰ ਪ੍ਰੋਜੈਕਟਾਂ ਰਾਹੀਂ ਫੰਡ ਜਨਰੇਟ ਕਰਨ ਲਈ ਉਪਰਾਲੇ ਕਰਨਗੇ ।
ਉਹਨਾਂ ਇਹ ਬੀ ਦਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਆਈ ਆਈ ਟੀ ਰੋਪੜ ਨਾਲ ਐਮ ਓ ਯੂ ਆਖਰੀ ਪੜਾਅ ਤੇ ਹੈ ਤੇ ਜਲਦੀ ਸਾਈਨ ਕਰ ਲਿਆ ਜਾਵੇਗਾ । ਨੋਰਥਰਨ ਰਿਜਨ ਐਸ ਐਂਡ ਟੀ ਕਲੱਸਟਰ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ-ਆਈ ਆਈ ਟੀ ਰੋਪੜ ਲਈ ਪ੍ਰਸਤਾਵਿਤ ਹੈ ਜੋ ਕੇ ਆਫਿਸ ਆਫ ਪ੍ਰਿੰਸੀਪਲ ਸਾਇੰਟਿਫਿਕ ਐਡਵੈਂਚਰ ਭਾਰਤ ਸਰਕਾਰ ਵੱਲੋਂ ਸੰਕਸ਼ਨ ਕੀਤਾ ਜਾਂਦਾ ਹੈ । ਸੰਤ ਲੌਂਗੋਵਾਲ ਇੰਸਟੀਟਿਊਟ ਆਫ਼ ਇੰਜ. ਅਤੇ ਟੈਕਨੋਲਜੀ ਲੌਂਗੋਵਾਲ ਅਤੇ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲਜੀ ਜਲੰਧਰ ਨਾਲ ਵੀ , ਐੱਮ ਓ ਯੂ ਪ੍ਰਸਤਾਵਿਤ ਹਨ । ਇਸ ਤੋਂ ਇਲਾਵਾ ਜਲਦੀ ਹੀ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਲਈ ਖੋਜ ਲੈਬੋਰਟਰੀਆਂ ਸੁਰੂ ਕੀਤੀਆਂ ਜਾਣਗੀਆਂ ।ਓਹਨਾ ਇਸ ਪਵਿੱਤਰ ਦਿਹਾੜੇ ਤੇ ਸ਼ਹੀਦਾਂ ਨੂੰ ਨਮਨ ਕਰਦਿਆਂ ਕਿਹਾ ਸਾਨੂੰ ਇਮਾਨਦਾਰੀ ਤੇ ਨੇਕਨੀਤੀ ਨਾਲ ਭਾਰਤ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਮ ਬਣੀ ਇਸ ਇਕੋ ਇਕ ਸੰਸਥਾ ਨੂੰ ਦੇਸ਼ ਦੀਆਂ ਨਾਮਬਰ ਸੰਸਥਾਵਾਂ ਵਿੱਚ ਸ਼ੁਮਾਰ ਕਰਨ ਲਈ ਪੁਰਜ਼ੋਰ ਮਿਹਨਤ ਕਰਨੀ ਚਾਹੀਦੀ ਹੈ । ਉਹਨਾਂ ਆਸ ਪ੍ਰਗਟ ਕੀਤੀ ਸਾਰੇ ਫੈਕਲਟੀ/ ਸਟਾਫ ਇਸ ਕੰਮ ਯੋਗ ਹਨ ਤੇ ਉਹ ਇਸਤੇ ਖਰੇ ਉਤਰਨਗੇ ।
ਕੈਂਪਸ ਪੀ ਆਰ ਓ ਸ਼੍ਰੀ ਯਸ਼ਪਾਲ ਨੇ ਦਸਿਆ ਕਿ ਇਸ ਮੌਕੇ ਕੈਂਪਸ ਵਿਦਿਆਰਥੀਆਂ ਅਤੇ ਸਟਾਫ ਦੇ ਛੋਟੇ ਬੱਚਿਆਂ ਵਲੋ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਭੰਗੜੇ, ਸਕਿੱਟਾਂ ਆਦਿ ਪੇਸ਼ ਕੀਤੀਆਂ ਗਈਆਂ । ਪ੍ਰੋਗਰਾਮ ਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਸਰਟੀਫਿਕੇਟ ਤੇ ਮਠਿਆਈਆਂ ਵੰਡੀਆਂ ਗਈਆਂ ।
ਕੈਂਪਸ ਵਿੱਚ ਦਾਖਲਿਆਂ ਸੰਬੰਧੀ ਵਿਸ਼ੇਸ਼ ਮਿਹਨਤ ਕਰਨ ਵਾਲੇ ਸਟਾਫ ਨੂੰ ਵੀ ਵਾਈਸ ਚਾਂਸਲਰ ਵੱਲੋਂ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਪ੍ਰੋਗਰਾਮ ਕੋਆਰਡੀਨੇਸ਼ਨ ਟੀਮ ਦੇ ਮੈਂਬਰਾਂ ਡਾ ਮਨਜਿੰਦਰ ਸਿੰਘ, ਅਸਿਸਟੈਂਟ ਰਜਿਸਟਰਾਰ ਅਸ਼ੋਕ ਕੁਮਾਰ, ਡਾ ਸੁਨੀਲ ਬਹਿਲ ਵੱਲੋਂ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਸਾਰੇ ਫੈਕਲਟੀ ਅਤੇ ਸਟਾਫ ਦਾ ਧੰਨਬਾਦ ਕੀਤਾ ਗਿਆ । ਮੰਚ ਸੰਚਾਲਨ ਦੀ ਭੂਮਿਕਾ ਅਸਿਸਟੈਂਟ ਪ੍ਰੋ ਨਵਦੀਪ ਕੌਰ ਝੱਜ ਅਤੇ ਗੁਰਪ੍ਰੀਤ ਸਿੰਘ ਲੈਬ ਸੁਪਰਡੈਂਟ ਵਲੋਂ ਬਾਖੂਬੀ ਨਿਭਾਈ ਗਈ ।



