Ferozepur News

“ਓਵਰ-ਸਪੀਡਿੰਗ ਅਤੇ ਲਾਪਰਵਾਹ ਡਰਾਈਵਿੰਗ ਸਾਡੇ ਨੌਜਵਾਨਾਂ ਦੀਆਂ ਜਾਨਾਂ ਲੈ ਰਹੀ ਹੈ” – ਦੀਪਕ ਸ਼ਰਮਾ

“ਓਵਰ-ਸਪੀਡਿੰਗ ਅਤੇ ਲਾਪਰਵਾਹ ਡਰਾਈਵਿੰਗ ਸਾਡੇ ਨੌਜਵਾਨਾਂ ਦੀਆਂ ਜਾਨਾਂ ਲੈ ਰਹੀ ਹੈ” – ਦੀਪਕ ਸ਼ਰਮਾ

“ਓਵਰ-ਸਪੀਡਿੰਗ ਅਤੇ ਲਾਪਰਵਾਹ ਡਰਾਈਵਿੰਗ ਸਾਡੇ ਨੌਜਵਾਨਾਂ ਦੀਆਂ ਜਾਨਾਂ ਲੈ ਰਹੀ ਹੈ” – ਦੀਪਕ ਸ਼ਰਮਾ

ਦੇਸ਼ ਵਿੱਚ ਵੱਧ ਰਹੀਆਂ ਸੜਕ ਹਾਦਸਿਆਂ ‘ਤੇ ਗੰਭੀਰ ਚਿੰਤਾ, ਚਿੰਤਨ ਅਤੇ ਜਾਗਰੂਕਤਾ ਦੀ ਲੋੜ

ਫਿਰੋਜ਼ਪੁਰ , 20 ਜਨਵਰੀ, 2026: ਦੇਸ਼ ਵਿੱਚ ਸੜਕ ਹਾਦਸਿਆਂ ਕਾਰਨ ਹੋ ਰਹੀਆਂ ਲਗਾਤਾਰ ਮੌਤਾਂ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਦੀਪਕ ਸ਼ਰਮਾ ਸੰਸਥਾਪਕ ਮਯੰਕ ਫਾਊਂਡੇਸ਼ਨ ਅਤੇ ਮੈਂਬਰ, ਪੰਜਾਬ ਰਾਜ ਰੋਡ ਸੇਫਟੀ ਐਡਵਾਈਜ਼ਰੀ ਕਮੇਟੀ, ਨੇ ਕਿਹਾ ਕਿ ਓਵਰ-ਸਪੀਡਿੰਗ ਅਤੇ ਲਾਪਰਵਾਹ ਵਾਹਨ ਚਲਾਉਣਾ ਅੱਜ ਭਾਰਤ ਵਿੱਚ ਨੌਜਵਾਨਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਚੁੱਕਾ ਹੈ।

ਦੀਪਕ ਸ਼ਰਮਾ ਨੇ ਇਹ ਵਿਚਾਰ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਮੌਕੇ ‘ਤੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ, ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਸਥਿਤੀ ਹੋਰ ਵੀ ਭਿਆਨਕ ਰੂਪ ਧਾਰ ਸਕਦੀ ਹੈ।

ਨਵੀਂਤਮ ਅੰਕੜਿਆਂ ਅਨੁਸਾਰ, ਭਾਰਤ ਵਿੱਚ ਹਰ ਸਾਲ 4.6 ਲੱਖ ਤੋਂ ਵੱਧ ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ ਵਿੱਚ 1.7 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਬੈਠਦੇ ਹਨ। ਇਨ੍ਹਾਂ ਵਿੱਚੋਂ ਲਗਭਗ 70 ਫੀਸਦੀ ਮੌਤਾਂ ਦਾ ਮੁੱਖ ਕਾਰਨ ਓਵਰ-ਸਪੀਡਿੰਗ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਹਾਦਸਿਆਂ ਵਿੱਚ 18 ਤੋਂ 35 ਸਾਲ ਦੀ ਉਮਰ ਵਰਗ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਹੈਲਮੈਟ ਅਤੇ ਸੀਟ ਬੈਲਟ ਦੀ ਵਰਤੋਂ ਨਾ ਕਰਨ ਕਾਰਨ ਹਰ ਸਾਲ ਹਜ਼ਾਰਾਂ ਕੀਮਤੀ ਜਾਨਾਂ ਜਾ ਰਹੀਆਂ ਹਨ।

ਦੀਪਕ ਸ਼ਰਮਾ ਨੇ ਕਿਹਾ,
“ਤੇਜ਼ ਰਫ਼ਤਾਰ ਕੁਝ ਪਲਾਂ ਦਾ ਰੋਮਾਂਚ ਤਾਂ ਦਿੰਦੀ ਹੈ, ਪਰ ਅਕਸਰ ਜ਼ਿੰਦਗੀ ਖੋਹ ਲੈਂਦੀ ਹੈ। ਡਰਾਈਵ ਕਰਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ, ਹੈਲਮੈਟ ਅਤੇ ਸੀਟ ਬੈਲਟ ਨਾ ਪਹਿਨਣਾ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਖਤਮ ਕਰ ਰਹੀ ਹੈ।”
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ,
“ਸੜਕ ਹਾਦਸੇ ਅਕਸਮਾਤ ਨਹੀਂ ਹੁੰਦੇ, ਇਹ ਰੋਕੀਆਂ ਜਾ ਸਕਣ ਵਾਲੀਆਂ ਤ੍ਰਾਸਦੀਆਂ ਹਨ।

2030 ਤੱਕ ਸੜਕ ਹਾਦਸਿਆਂ ਵਿੱਚ ਕਮੀ ਲਈ ‘4 ਈ’ ਰਣਨੀਤੀ

ਦੀਪਕ ਸ਼ਰਮਾ ਨੇ ਕਿਹਾ ਕਿ ਸਥਿਰ ਵਿਕਾਸ ਲਕਸ਼ ਦੇ ਤਹਿਤ ਸਾਲ 2030 ਤੱਕ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਅੱਧਾ ਕਰਨ ਦੇ ਲਕਸ਼ ਨੂੰ ਹਾਸਲ ਕਰਨ ਲਈ ਰੋਡ ਸੇਫਟੀ ਦੇ ‘4 ਈ ‘ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਬਹੁਤ ਜ਼ਰੂਰੀ ਹੈ:

ਇੰਜੀਨੀਅਰਿੰਗ : ਸੁਰੱਖਿਅਤ ਸੜਕ ਡਿਜ਼ਾਈਨ, ਬਲੈਕ ਸਪਾਟਾਂ ਦੀ ਸੁਧਾਰ, ਵਿਗਿਆਨਕ ਟ੍ਰੈਫਿਕ ਪ੍ਰਬੰਧਨ, ਸਪਸ਼ਟ ਰੋਡ ਮਾਰਕਿੰਗ ਅਤੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਢਾਂਚਾ।

ਇੰਫੋਰਸਮੈਂਟ : ਓਵਰ-ਸਪੀਡਿੰਗ, ਨਸ਼ੇ ਵਿੱਚ ਵਾਹਨ ਚਲਾਉਣ, ਹੈਲਮੈਟ ਅਤੇ ਸੀਟ ਬੈਲਟ ਨਿਯਮਾਂ ਦੀ ਉਲੰਘਣਾ ‘ਤੇ ਸਖ਼ਤ ਕਾਰਵਾਈ ਅਤੇ ਜ਼ੀਰੋ ਟੋਲਰੈਂਸ ਨੀਤੀ।

ਏਜੂਕੇਸ਼ਨ :
ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮਾਂ, ਸਕੂਲਾਂ ਅਤੇ ਕਾਲਜਾਂ ਵਿੱਚ ਟ੍ਰੇਨਿੰਗ ਪ੍ਰੋਗਰਾਮ ਅਤੇ ਨੌਜਵਾਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਨ ਦੀ ਲੋੜ ਹੈ ।

Related Articles

Leave a Reply

Your email address will not be published. Required fields are marked *

Back to top button