ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼ੂਟਿੰਗ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਟੀਮ ਇੰਡੀਆ ਟ੍ਰਾਇਲ ਲਈ ਵੀ ਹੋਏ ਕਵਾਲੀਫਾਈ

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼ੂਟਿੰਗ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ, ਟੀਮ ਇੰਡੀਆ ਟ੍ਰਾਇਲ ਲਈ ਵੀ ਹੋਏ ਕਵਾਲੀਫਾਈ।
ਫ਼ਿਰੋਜਪੁਰ, ਦਸੰਬਰ 30, 2025:
ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ, ਸਕੂਲ ਦੇ ਡਾਇਰੈਕਟਰ ਡਾ. ਐਸ. ਐਨ. ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀ — ਰਮਨਪ੍ਰੀਤ ਕੌਰ (ਕਲਾਸ ਬਾਰਵੀਂ), ਹਰਵੇ ਢੀਂਗੜਾ (ਕਲਾਸ ਗਿਆਰਵੀਂ) ਅਤੇ ਪਾਰਸਪ੍ਰੀਤ ਸਿੰਘ (ਕਲਾਸ ਅਠਵੀਂ) — ਨੇ ਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕਰਨ ਦਾ ਮੌਕਾ ਹਾਸਲ ਕੀਤਾ ਹੈ। ਇਸ ਤੋਂ ਇਲਾਵਾ, ਈਗਲ ਆਈ ਸ਼ੂਟਿੰਗ ਰੇਂਜ ਦੇ ਧੀਰਜ ਨੇ ਵੀ ਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਰਮਨਪ੍ਰੀਤ ਕੌਰ ਅਤੇ ਧੀਰਜ ਟੀਮ ਇੰਡੀਆ ਟ੍ਰਾਇਲ ਲਈ ਕਵਾਲੀਫਾਈ ਕਰ ਗਏ ਹਨ। ਇਹ ਲਗਾਤਾਰ ਦੂਜੀ ਵਾਰ ਹੈ ਕਿ ਰਮਨਪ੍ਰੀਤ ਨੇ ਟੀਮ ਇੰਡੀਆ ਟ੍ਰਾਇਲ ਕਵਾਲੀਫਾਈ ਕੀਤਾ ਹੈ । ਇੱਕ ਵਾਰ ਫਿਰ ਉਹ ਟੀਮ ਇੰਡੀਆ ਟ੍ਰਾਇਲ ਵਿੱਚ ਸਕੂਲ ਦੀ ਨੁਮਾਇੰਦਗੀ ਕਰੇਗੀ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇ ਗੀ।
ਇਸ ਦੇ ਨਾਲ ਹੀ, ਪਾਰਸਪ੍ਰੀਤ ਸਿੰਘ ਅਤੇ ਹਰਵੇ ਢੀਂਗੜਾ ਨੇ ਨੇਸ਼ਨਲ ਚੈਂਪੀਅਨਸ਼ਿਪ ਵਿੱਚ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ISSF ਸ਼੍ਰੇਣੀ ਪ੍ਰਾਪਤ ਹੋਈ ਹੈ।
ਡਾ. ਰੁਦਰਾ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਸਭ ਤੋਂ ਵਧੀਆ ਸੁਵਿਧਾਵਾਂ, ਮਾਰਗਦਰਸ਼ਨ ਅਤੇ ਸਹਿਯੋਗ ਦਿੰਦਾ ਹੈ ਤਾਂ ਜੋ ਉਹ ਖੇਡਾਂ ਦੇ ਨਾਲ-ਨਾਲ ਪੜਾਈ ਵਿੱਚ ਵੀ ਉੱਤਮ ਪ੍ਰਦਰਸ਼ਨ ਕਰ ਸਕਣ ਅਤੇ ਹਰ ਖੇਤਰ ਵਿੱਚ ਕਾਮਯਾਬੀ ਪ੍ਰਾਪਤ ਕਰਨ।
ਸਕੂਲ ਪ੍ਰਬੰਧਨ ਨੇ ਨੌਜਵਾਨ ਸ਼ੂਟਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਕੋਚਾਂ ਦੀ ਮਹਿੰਨਤ ਦੀ ਪ੍ਰਸ਼ੰਸਾ ਕੀਤੀ, ਨਾਲ ਹੀ ਇਹ ਭਰੋਸਾ ਜਤਾਇਆ ਕਿ ਵਿਦਿਆਰਥੀ ਅੱਗੇ ਵੀ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ।





