Ferozepur News

ਇੰਡਸਟਰੀ ਏਰੀਆ ‘ਚ ਗੋਦਾਮ ਤੋਂ ਵੱਡੀ ਚੋਰੀ, ਸੈਂਕੜੇ ਗੱਟੇ ਮਾਲ ਗਾਇਬ

ਇੰਡਸਟਰੀ ਏਰੀਆ ‘ਚ ਗੋਦਾਮ ਤੋਂ ਵੱਡੀ ਚੋਰੀ, ਸੈਂਕੜੇ ਗੱਟੇ ਮਾਲ ਗਾਇਬ

ਇੰਡਸਟਰੀ ਏਰੀਆ ‘ਚ ਗੋਦਾਮ ਤੋਂ ਵੱਡੀ ਚੋਰੀ, ਸੈਂਕੜੇ ਗੱਟੇ ਮਾਲ ਗਾਇਬ

ਫਿਰੋਜ਼ਪੁਰ 27 ਦਸੰਬਰ 2025 :: ਫਿਰੋਜ਼ਪੁਰ ਸ਼ਹਿਰ ਦੇ ਇੰਡਸਟਰੀ ਏਰੀਆ ਵਿੱਚ ਸਥਿਤ ਸ਼ੈਡ ਨੰਬਰ 15/16 ਤੋਂ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੰਦਰ ਮੋਹਨ ਮਿੱਤਲ ਪੁੱਤਰ ਦਾਲ ਚੰਦ ਮਿੱਤਲ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਚ ਕਿਹਾ ਗਿਆ ਕਿ ਉਹ ਆਪਣੇ ਗੋਦਾਮ ਵਿੱਚ ਮੂੰਗਫਲੀ ਅਤੇ ਮਸਾਲਿਆਂ ਦਾ ਕਾਰੋਬਾਰ ਕਰਦਾ ਹੈ ਅਤੇ 12 ਦਸੰਬਰ ਨੂੰ ਉਸਦੇ ਗੋਦਾਮ ਚੋ ਸੈਕੜੇ ਗੱਟੇ ਚੋਰੀ ਹੋ ਗਏ ਹਨ ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੰਦਰ ਮੋਹਨ ਮਿੱਤਲ ਨੇ ਦੱਸਿਆ ਕਿ ਓਹਨਾ ਦੇ ਗੋਦਾਮ ਵਿੱਚ ਚਾਰ ਮਜ਼ਦੂਰ ਰੱਖੇ ਹੋਏ ਹਨ ਪਰ ਉਹ ਓਥੇ ਰਾਤ ਰੁਕਦੇ ਨਹੀਂ । ਮਿਤੀ 12-12-25 ਨੂੰ ਸਵੇਰੇ ਕਰੀਬ 8 ਵਜੇ ਜਦੋਂ ਉਹ ਗੋਦਾਮ ਪਹੁੰਚਿਆ ਤਾਂ ਤਾਲੇ ਟੁੱਟੇ ਹੋਏ ਸਨ। ਅੰਦਰ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਲਗਭਗ 220 ਗੱਟੇ ਮੂੰਗਫਲੀ (ਹਰੇਕ ਗੱਟਾ 45 ਕਿਲੋ), 4 ਗੱਟੇ ਕਾਲੀ ਮਿਰਚ (ਹਰੇਕ ਗੱਟਾ 30 ਕਿਲੋ) ਅਤੇ 5 ਗੱਟੇ ਚਾਵਲ (ਹਰੇਕ ਗੱਟਾ 50 ਕਿਲੋ) ਚੋਰ ਲੈ ਗਏ ਹਨ।

ਪੀੜਤ ਵੱਲੋਂ ਦੱਸਿਆ ਗਿਆ ਕਿ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਰਾਤ ਕਰੀਬ 3:08 ਐ ਐਮ ਵਜੇ ਇੱਕ ਪਿਕਅੱਪ ਗੱਡੀ ਗੋਦਾਮ ਕੋਲ ਆਉਂਦੀ ਨਜ਼ਰ ਆਈ, ਜਿਸ ਵਿੱਚ ਸਵਾਰ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋ ਸੀ ਸੀ ਟੀ ਵੀ ਫੁਟੇਜ਼ ਦੇ ਅਧਾਰ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਰੋਪੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button