Ferozepur News
ਵਿਵੇਕਾਨੰਦ ਵਰਲਡ ਸਕੂਲ ਵਿਖੇ ਸਪੋਰਟਸ ਅਡੋਰਾ-2024 ਦਾ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਨ ਕਰਵਾਇਆ
ਵਿਵੇਕਾਨੰਦ ਵਰਲਡ ਸਕੂਲ ਵਿਖੇ ਸਪੋਰਟਸ ਅਡੋਰਾ-2024 ਦਾ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਨ ਕਰਵਾਇਆ
ਵਿਵੇਕਾਨੰਦ ਵਰਲਡ ਸਕੂਲ ਵਿਖੇ ਨੰਨੇ-ਮੁੰਨੇ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਪੋਰਟਸ ਅਡੋਰਾ-2024 ਦਾ ਪ੍ਰਭਾਵਸ਼ਾਲੀ ਢੰਗ ਨਾਲ ਆਯੋਜਨ ਕਰਵਾਇਆ ਗਿਆ।
ਫਿਰੋਜਪੁਰ,, 16-3-2024: ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿਵੇਕਾਨੰਦ ਵਰਲਡ ਸਕੂਲ ਦੇ ਡਾਇਰੈਕਟਰ ਡਾ: ਐਸ.ਐਨ. ਰੁਦਰਾ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਬੱਚਿਆਂ ਦੇ ਮਾਹਿਰ ਡਾ. ਸ਼ੀਲ ਸੇਠੀ ਨੇ ਕੀਤੀ |
ਸਕੂਲ ਦੇ ਪ੍ਰਬੰਧਕ ਪਰਮਵੀਰ ਸ਼ਰਮਾ ਨੇ ਦੱਸਿਆ ਕਿ ਇਸ ਖੇਡ ਸਮਾਗਮ ਵਿੱਚ ਫਿਰੋਜ਼ਪੁਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਉਮਰ ਵਰਗਾਂ ਵਿੱਚ ਭਾਗ ਲਿਆ, ਜਿਸ ਵਿੱਚ 2 ਅਤੇ 3 ਸਾਲ ਤੋਂ ਵੱਧ ਉਮਰ ਦੀ ਦੌੜ, ਬੈਲੂਨ ਰੇਸ, ਪੁਟਿੰਗ ਬਾਲ ਇੰਨ ਬਾਸਕਿਟ, ਕਰੌਲ ਐਂਡ ਰਨ ਰੇਸ, ਸਾਈਕਲ ਰੇਸ, ਫਰੋਗ ਰੇਸ, ਲੈਮਨ-ਸਪੂਨ ਰੇਸ, ਬੈਕਵਰਡ-ਰੇਸ ਅਤੇ 5-7 ਸਾਲ ਤੋਂ ਵੱਧ ਉਮਰ ਦੀ ਪੇਪਰ ਰੇਸ, ਬਨਾਨਾ ਰੇਸ, ਸਵੀਟ ਰੇਸ, ਸੈਕ ਰੇਸ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੇ ਨਾਲ ਹੀ ਬੱਚਿਆਂ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਰਿਲੇਅ ਰੇਸ, ਪੁੱਲ ਦ ਮੈਟ ਗੇਮ ਅਤੇ ਅੰਤ ਵਿਚ ਮਿਊਜ਼ੀਕਲ ਚੇਅਰ ਦੀ ਖੇਡ ਦਾ ਆਨੰਦ ਮਾਣਿਆ।
ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਡਾ. ਸ਼ੀਲ ਸੇਠੀ ਨੇ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਹਰ ਰੋਜ਼ ਇੱਕ ਘੰਟਾ ਆਪਣੇ ਬੱਚਿਆਂ ਨਾਲ ਬਿਤਾਉਣ ਅਤੇ ਫ਼ੋਨ ‘ਤੇ ਸਮਾਂ ਬਿਤਾਉਣ ਦੀ ਬਜਾਏ ਉਨ੍ਹਾਂ ਨੂੰ ਖੇਡਾਂ ਦੀ ਮਹੱਤਤਾ ਦੱਸਦਿਆਂ ਹਰ ਰੋਜ਼ ਪਾਰਕ ਵਿੱਚ ਲੈ ਕੇ ਜਾਣ ।
ਇਸ ਮੌਕੇ ਖੇਡ ਸਮਾਗਮ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇੱਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਬਣਾਉਣ ਵਿੱਚ ਮਹਿਮਾ ਕਪੂਰ, ਵਾਈਸ ਪ੍ਰਿੰਸੀਪਲ (ਐਡਮਿਨ), ਸ਼ਿਪਰਾ ਨਰੂਲਾ, ਵਾਈਸ ਪ੍ਰਿੰਸੀਪਲ (ਅਕਾਦਮਿਕ), ਸਪੋਰਟਸ ਕੋਆਰਡੀਨੇਟਰ ਦਰਸ਼ਨ ਸਿੰਘ ਸਿੱਧੂ, ਰੁਸਤਮਪ੍ਰੀਤ, ਪਲਵਿੰਦਰ ਸਿੰਘ, ਦੀਪਕ ਸਿੰਗਲਾ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਪੂਜਾ, ਸ਼ਿਖਾ, ਸ਼ਿਲਪਾ, ਮਨਦੀਪ ਅਤੇ ਸਕੂਲ ਦੀ ਸਮੂਹ ਟੀਮ ਦਾ ਪੂਰਾ ਸਹਿਯੋਗ ਰਿਹਾ।