Ferozepur News

ਵਿਆਹ-ਸ਼ਾਦੀਆਂ ਵਿੱਚ ਵਰਤੀ ਜਾ ਰਹੀ ਨਕਲੀ ਕੌਫੀ ਦਾ ਪਰਦਾਫਾਸ਼

ਫੂਡ ਸੇਫਟੀ ਵਿਭਾਗ ਵੱਲੋਂ ਤਿੰਨ ਦੁਕਾਨਾਂ ਦੀ ਅਚਨਚੇਤ ਚੈਕਿੰਗ, ਦੋ ਇਨਫੋਰਸਮੈਂਟ ਸੈਂਪਲ ਭਰੇ ਅਤੇ ਨਕਲੀ ਕੌਫੀ ਦੀਆਂ 8 ਤੋਂ 10 ਬੋਤਲਾਂ ਬਰਾਮਦ

ਵਿਆਹ-ਸ਼ਾਦੀਆਂ ਵਿੱਚ ਵਰਤੀ ਜਾ ਰਹੀ ਨਕਲੀ ਕੌਫੀ ਦਾ ਪਰਦਾਫਾਸ਼

ਵਿਆਹ-ਸ਼ਾਦੀਆਂ ਵਿੱਚ ਵਰਤੀ ਜਾ ਰਹੀ ਨਕਲੀ ਕੌਫੀ ਦਾ ਪਰਦਾਫਾਸ਼,

ਫੂਡ ਸੇਫਟੀ ਵਿਭਾਗ ਵੱਲੋਂ ਤਿੰਨ ਦੁਕਾਨਾਂ ਦੀ ਅਚਨਚੇਤ ਚੈਕਿੰਗ, ਦੋ ਇਨਫੋਰਸਮੈਂਟ ਸੈਂਪਲ ਭਰੇ ਅਤੇ ਨਕਲੀ ਕੌਫੀ ਦੀਆਂ 8 ਤੋਂ 10 ਬੋਤਲਾਂ ਬਰਾਮਦ

ਫਿਰੋਜ਼ਪੁਰ: 17-11-2026: ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਚੌਕ ਹਰੀ ਹਰ, ਮੁਕਤਸਰ ਰੋਡ ਵਿਖੇ ਤਿੰਨ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਦੋ ਦੁਕਾਨਾਂ ਤੋਂ ਦੋ ਇਨਫੋਰਸਮੈਂਟ ਸੈਂਪਲ, ਇੱਕ ਮਿਲਕ (Milk) ਅਤੇ ਇੱਕ ਚਾਹ ਪੱਤੀ (Tea Leaves) ਦੇ ਲਏ ਗਏ। ਇਹ ਦੋਵੇਂ ਸੈਂਪਲ ਵਿਭਾਗ ਵੱਲੋਂ ਲੈਬਾਰਟਰੀ ਜਾਂਚ ਲਈ ਭੇਜ ਦਿੱਤੇ ਗਏ ਹਨ, ਤਾਂ ਜੋ ਇਨ੍ਹਾਂ ਦੀ ਗੁਣਵੱਤਾ ਅਤੇ ਸੁਰੱਖਿਆ ਸਬੰਧੀ ਸਥਿਤੀ ਦੀ ਜਾਂਚ ਕੀਤੀ ਜਾ ਸਕੇ।

ਇਸ ਤੋਂ ਇਲਾਵਾ ਤੀਜੀ ਦੁਕਾਨ ਦੀ ਜਾਂਚ ਦੌਰਾਨ ਨਕਲੀ ਕੌਫੀ ਦੇ ਬ੍ਰਾਂਡ ਨਾਲ ਮਿਲਦੀਆਂ-ਜੁਲਦੀਆਂ ਲਗਭਗ 8 ਤੋਂ 10 ਬੋਤਲਾਂ ਬਰਾਮਦ ਹੋਈਆਂ। ਬੋਤਲਾਂ ਦੀਆਂ ਤਸਵੀਰਾਂ ਵੀ ਵਿਭਾਗ ਵੱਲੋਂ ਰਿਕਾਰਡ ਵਿੱਚ ਰੱਖੀਆਂ ਗਈਆਂ ਹਨ।

ਮੌਕੇ ‘ਤੇ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਸ਼ੱਕੀ ਕੌਫੀ ਦੀ ਸਪਲਾਈ ਸ੍ਰੀ ਮੁਕਤਸਰ ਸਾਹਿਬ ਤੋਂ ਹੋਣ ਬਾਰੇ ਜਾਣਕਾਰੀ ਮਿਲੀ ਹੈ। ਇਸ ਸਬੰਧੀ ਸਪਲਾਈ ਦੇ ਸਰੋਤ ਅਤੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨਦਾਰ ਵੱਲੋਂ ਵੀ ਉਕਤ ਉਤਪਾਦ ਦੇ ਨਕਲੀ ਹੋਣ ਦੀ ਗੱਲ ਮੰਨਣ ਦੀ ਜਾਣਕਾਰੀ ਦਿੱਤੀ ਗਈ ਅਤੇ ਮੌਕੇ ‘ਤੇ ਹੀ ਇਸ ਸਟਾਕ ਨੂੰ ਵਿਕਰੀ ਤੋਂ ਰੋਕ ਦਿੱਤਾ ਗਿਆ।

ਫੂਡ ਸੇਫਟੀ ਵਿਭਾਗ ਵੱਲੋਂ ਲੋਕਾਂ ਨੂੰ ਖਾਸ ਤੌਰ ‘ਤੇ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿੱਚ ਵਰਤੀ ਜਾਣ ਵਾਲੀ ਕੌਫੀ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਖਰੀਦ ਸਮੇਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਕਿਉਂਕਿ ਅਜਿਹੇ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕੌਫੀ ਪਰੋਸੀ ਜਾਂਦੀ ਹੈ ਅਤੇ ਜੇਕਰ ਇਸ ਵਿੱਚ ਨਕਲੀ ਜਾਂ ਅਣਜਾਣ ਸਰੋਤ ਤੋਂ ਆਇਆ ਉਤਪਾਦ ਵਰਤਿਆ ਜਾਵੇ ਤਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਸਕਦਾ ਹੈ।

ਜਾਣਕਾਰੀ ਅਨੁਸਾਰ ਉਕਤ ਸ਼ੱਕੀ ਕੌਫੀ ਬਹੁਤ ਘੱਟ ਕੀਮਤ, ਲਗਭਗ 200 ਰੁਪਏ ਵਿੱਚ ਬਾਹਰੋਂ ਉਪਲਬਧ ਕਰਵਾਈ ਜਾ ਰਹੀ ਸੀ। ਇਸ ਦੀ ਅਸਲ ਸਮੱਗਰੀ, ਗੁਣਵੱਤਾ ਅਤੇ ਸੁਰੱਖਿਆ ਬਾਰੇ ਬਿਨਾਂ ਜਾਂਚ ਦੇ ਕੋਈ ਅੰਤਿਮ ਨਤੀਜਾ ਕੱਢਣਾ ਠੀਕ ਨਹੀਂ ਹੈ। ਇਸ ਲਈ ਅਜਿਹੇ ਉਤਪਾਦਾਂ ਦੀ ਖਰੀਦ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਪੈਕਿੰਗ, ਬ੍ਰਾਂਡ, ਨਿਰਮਾਤਾ ਦਾ ਨਾਮ, ਲਾਇਸੈਂਸ ਨੰਬਰ, ਬੈਚ ਨੰਬਰ ਅਤੇ ਮਿਆਦ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਬਹੁਤ ਜ਼ਰੂਰੀ ਹੈ।

ਵਿਭਾਗ ਵੱਲੋਂ ਖਾਸ ਤੌਰ ‘ਤੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਅਤੇ ਵਿਆਹ-ਸ਼ਾਦੀਆਂ ਦਾ ਪ੍ਰਬੰਧ ਕਰਨ ਵਾਲੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਿਰਫ਼ ਘੱਟ ਕੀਮਤ ਦੇ ਲਾਲਚ ਵਿੱਚ ਆ ਕੇ ਅਣਜਾਣ ਸਰੋਤਾਂ ਤੋਂ ਕੌਫੀ ਜਾਂ ਹੋਰ ਖਾਣ-ਪੀਣ ਵਾਲੀਆਂ ਵਸਤਾਂ ਨਾ ਖਰੀਦਣ। ਕਿਸੇ ਵੀ ਉਤਪਾਦ ਦੀ ਅਸਲੀਅਤ ਬਾਰੇ ਸ਼ੱਕ ਹੋਣ ‘ਤੇ ਉਸ ਦੀ ਪਹਿਲਾਂ ਜਾਂਚ-ਪੜਤਾਲ ਜ਼ਰੂਰ ਕਰਨ।

ਫੂਡ ਸੇਫਟੀ ਵਿਭਾਗ ਨੇ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਅਤੇ ਨਕਲੀ ਖੁਰਾਕੀ ਵਸਤਾਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਜਾਂਚ ਉਪਰੰਤ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਲੋਕਾਂ ਨੂੰ ਸੁਰੱਖਿਅਤ ਖੁਰਾਕ ਮੁਹੱਈਆ ਕਰਵਾਉਣਾ ਵਿਭਾਗ ਦੀ ਪਹਿਲੀ ਤਰਜੀਹ ਹੈ।

Related Articles

Leave a Reply

Your email address will not be published. Required fields are marked *

Back to top button