Ferozepur News

ਸਿਵਲ ਡਿਫੈਂਸ ਵਲੰਟੀਅਰਜ਼ ਦੇ ਲਗਾਏ ਜਾਣਗੇ ਟਰੇਨਿੰਗ ਕੈਂਪ

ਆਪਰੇ਼ਸਨ ਸਿੰਧੂਰ ਅਤੇ ਹੜ੍ਹਾਂ ਦੌਰਾਨ ਸ਼ਲਾਘਾਯੋਗ ਰਹੀ ਸਿਵਲ ਡਿਫੈਂਸ ਵਾਰਡਨਜ਼ ਦੀ ਭੂਮਿਕਾ; ਪਰਮਿੰਦਰ ਸਿੰਘ ਥਿੰਦ, ਚੀਫ ਵਾਰਡਨ

ਸਿਵਲ ਡਿਫੈਂਸ ਵਲੰਟੀਅਰਜ਼ ਦੇ ਲਗਾਏ ਜਾਣਗੇ ਟਰੇਨਿੰਗ ਕੈਂਪ

ਸਿਵਲ ਡਿਫੈਂਸ ਵਲੰਟੀਅਰਜ਼ ਦੇ ਲਗਾਏ ਜਾਣਗੇ ਟਰੇਨਿੰਗ ਕੈਂਪ
——ਵਲੰਟੀਅਰਜ਼ ਟਰੇਨਿੰਗ ਲਈ ਸਿਵਲ ਡਿਫੈਂਸ ਵਾਰਡਨਜ਼ ਦੀ ਹੋਈ ਮੀਟਿੰਗ
——ਆਪਰੇ਼ਸਨ ਸਿੰਧੂਰ ਅਤੇ ਹੜ੍ਹਾਂ ਦੌਰਾਨ ਸ਼ਲਾਘਾਯੋਗ ਰਹੀ ਸਿਵਲ ਡਿਫੈਂਸ ਵਾਰਡਨਜ਼ ਦੀ ਭੂਮਿਕਾ; ਪਰਮਿੰਦਰ ਸਿੰਘ ਥਿੰਦ, ਚੀਫ ਵਾਰਡਨ
——ਜਨਵਰੀ 2026 ਦੇ ਪਹਿਲੇ ਹਫਤੇ ਸ਼ੁਰੂ ਹੋਣਗੇ ਟਰੇਨਿੰਗ ਕੈਂਪ; ਪਰਮਿੰਦਰ ਸਿੰਘ ਬਾਠ, ਕੰਪਨੀ ਕਮਾਂਡੈਂਟ

ਫਿਰੋਜ਼ਪੁਰ ,  27 ਦਸੰਬਰ, 2025 ; ਦੇਸ਼ ਭਰ ਵਿਚ ਸਿਵਲ ਡਿਫੈਂਸ ਨੂੰ ਮਜਬੂਤ ਕਰਨ ਦੇ ਇਰਾਦੇ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਿਥੇ ਸਿਵਲ ਡਿਫੈਂਸ ਵਾਰਡਨ ਸਰਵੀਸਿਜ਼ ਨੂੰ ਮਜਬੂਤੀ ਪ੍ਰਦਾਨ ਕੀਤੀ ਜਾ ਰਹੀ ਹੈ,ਉਥੇ ਵਿਭਾਗ ਵੱਲੋਂ ਰਜਿਸਟਰ ਕੀਤੇ ਨਵੇਂ ਵਲੰਟੀਅਰਾਂ ਨੂੰ ਵੀ ਟਰੇਨਿੰਗ ਦਿੱਤੀ ਜਾਵੇਗੀ। ਇੰਨ੍ਹਾਂ ਟਰੇਨਿੰਗ ਕੈਂਪਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਸਿਵਲ ਡਿਫੈਂਸ ਵਾਰਡਨ ਸਰਵੀਸਿਜ਼ ਦੀ ਇਕ ਵਿਸ਼ੇਸ਼ ਮੀਟਿੰਗ ਹੋਈ । ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ ਦੀ ਅਗੁਵਾਈ ਵਿਚ ਹੋਈ ਮੀਟਿੰਗ ਵਿਚ ਪੰਜਾਬ ਹੋਮਗਾਰਡਜ਼ ਦੇ ਕੰਪਨੀ ਕਮਾਂਡਰ ਪਰਮਿੰਦਰ ਸਿੰਘ ਬਾਠ ਅਤੇ ਸਿਵਲ ਡਿਫੈਂਸ ਦੇ ਡਿਪਟੀ ਚੀਫ ਵਾਰਡਨ ਪ੍ਰੇਮ ਨਾਥ ਸ਼ਰਮਾ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੰਪਨੀ ਕਮਾਂਡਰ ਪਰਮਿੰਦਰ ਸਿੰਘ ਬਾਠ ਨੇ ਦੱਸਿਆ ਕਿ ਸਰਕਾਰ ਵੱਲੋਂ ਆਨ ਲਾਈਨ ਰਜਿਸਟਰ ਕੀਤੇ ਜਾ ਰਹੇ ਵਲੰਟੀਅਰਜ਼ ਨੂੰ ਵਿਸ਼ੇਸ਼ ਟਰੇਨਿੰਗ ਦੇਣ ਦੇ ਇਰਾਦੇ ਨਾਲ ਅਗਲੇ ਹਫਤੇ ਤੋਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਆਮ ਸ਼ਹਿਰੀਆਂ ,ਵਿਦਿਆਰਥੀਆਂ ਦੇ ਨਾਲ ਨਾਲ ਸਿਵਲ ਡਿਫੈਂਸ ਨਾਲ ਨਵੇਂ ਜੁੜੇ ਵਾਰਡਨਜ਼ ਨੂੰ ਵੀ ਟਰੇਨਿੰਗ ਦਿੱਤੀ ਜਾਵੇਗੀ।ਇਸ ਮੀਟਿੰਗ ਵਿਚ ਸਮੂਹ ਪੋਸਟ ਵਾਰਡਨਜ਼ ਅਤੇ ਸੈਕਟਰ ਵਾਰਡਨਜ਼ ਹਾਜਰ ਹੋਏ।

ਆਪਣੇ ਸੰਬੋਧਨ ਵਿਚ ਚੀਫ ਵਾਰਡਨ ਸਿਵਲ ਡਿਫੈਂਸ ਪਰਮਿੰਦਰ ਸਿੰਘ ਥਿੰਦ ਨੇ ਅਪਰੇਸ਼ਨ ਸਿੰਧੂਰ ਅਤੇ ਪੰਜਾਬ ਵਿਚ ਆਏ ਹੜ੍ਹਾਂ ਦੋਰਾਨ ਵਾਰਡਨਜ਼ ਵੱਲੋਂ ਨਿਭਾਈ ਭੂਮਿਕਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ । ਉਨ੍ਹਾਂ ਆਖਿਆ ਕਿ ਅਪਰੇਸ਼ਨ ਸਿੰਧੂਰ ਦੌਰਾਨ ਫਿਰੋਜ਼ਪੁਰ ਦੇ ਵਾਰਡਨਜ਼ ਨੇ ਨਾ ਸਿਰਫ ਫਿਰੋਜ਼ਪੁਰ ਸਗੋਂ ਫਾਜ਼ਿਲਕਾ ਵਿਖੇ ਵੀ ਮੌਕ ਡਰਿੱਲ ਵਿਚ ਯੋਗਦਾਨ ਪਾਇਆ,ਜੋ ਕਾਫੀ ਸ਼ਲਾਘਾਯੋਗ ਹੈ।

ਉਨ੍ਹਾਂ ਆਖਿਆ ਕਿ ਹੜ੍ਹਾਂ ਦੌਰਾਨ ਫਿਰੋਜ਼ਪੁਰ ਸ਼ਹਿਰ ਲਈ ਸਭ ਤੋਂ ਵੱਡਾ ਖਤਰਾ ਸਾਬਤ ਹੋਣ ਵਾਲੇ ਹਬੀਬ ਕੇ ਬੰਨ੍ਹ ਨੂੰ ਸ਼ੁਰੂਆਤੀ ਸਮੇਂ ਵਿਚ ਹੀ ਬੰਨ੍ਹ ਮਾਰਣ ਵਿਚ ਸਥਾਨਕ ਵਾਰਡਨਜ਼ ਦਾ ਸੱਭ ਤੋਂ ਕੀਮਤੀ ਯੋਗਦਾਨ ਸੀ । ਇਸ ਮੋਕੇ ਡਿਪਟੀ ਚੀਫ ਵਾਰਡਨ ਪ੍ਰੇਮਨਾਥ ਸ਼ਰਮਾ, ਪੋਸਟ ਵਾਰਡਨ ਹਰੀ ਰਾਮ ਖਿੰਦੜੀ, ਰਾਜੇਸ਼ ਖੰਨਾ, ਰਾਜੀਵ ਵਧਵਾ , ਦਲਬੀਰ ਸਿੰਘ,ਨਵਜੋਤ ਸਿੰਘ ਪਿੰਕੀ , ਵਿਸ਼ਾਲਦੀਪ ਸਿੰਘ, ਅਰੁਣ ਸ਼ਰਮਾ ਅਤੇ ਸਮੂਹ ਸੈਕਟਰ ਵਾਰਡਨਜ਼ ਵੀ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button