
ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਚੇਤਾਵਨੀ
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲਟਕਾਉਣ ਦੇ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ: ਵਿਜੇ ਬਹਲ
ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਚੇਤਾਵਨੀ
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲਟਕਾਉਣ ਦੇ ਨਤੀਜੇ ਸਰਕਾਰ ਨੂੰ ਭੁਗਤਣੇ ਪੈਣਗੇ: ਵਿਜੇ ਬਹਲ
ਫਿਰੋਜ਼ਪੁਰ, 10 ਸਤੰਬਰ 2026: ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਕਰਮਚਾਰੀ ਦਲ ਦੇ ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਅਜੀਜ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਮਨਿਸਟਰੀਅਲ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਵਿਜੇ ਬਹਲ, ਰਿਟਾਇਰਡ ਤਹਿਸੀਲਦਾਰ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਹੋਰ ਲਟਕਾਇਆ ਗਿਆ ਤਾਂ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਕਸ਼ਮੀਰ ਚੰਦ, ਰਿਟਾਇਰਡ ਸੁਪਰਡੈਂਟ ਡੀਸੀ ਦਫ਼ਤਰ, ਵਰਿੰਦਰ ਸ਼ਰਮਾ, ਸੁਖਵੰਤ ਸਿੰਘ ਖੋਸਾ, ਬਲਵੰਤ ਸਿੰਘ, ਜ਼ਿਲ੍ਹਾ ਉਦਯੋਗ ਕੇਂਦਰ, ਖਜ਼ਾਨਾ ਸਿੰਘ, ਰਿਟਾਇਰਡ ਸੁਪਰਡੈਂਟ ਬੀਐਂਡਆਰ, ਗੁਰਤੇਜ ਸਿੰਘ ਬਰਾੜ, ਰੋਡਵੇਜ਼, ਹਰਭਜਨ ਸਿੰਘ ਚਾਵਲਾ, ਰਿਟਾਇਰਡ ਸੁਪਰਡੈਂਟ ਪਬਲਿਕ ਹੈਲਥ, ਕੇਵਲ ਕ੍ਰਿਸ਼ਨ, ਗੁਲਸ਼ਨ ਰਾਏ, ਖਜ਼ਾਨਾ ਵਿਭਾਗ, ਹਰਜੀਤ ਕੌਰ, ਰਿਟਾਇਰਡ ਸੁਪਰਡੈਂਟ ਡੀਈਓ ਦਫ਼ਤਰ, ਕਸ਼ਮੀਰ ਸਿੰਘ ਥਿੰਦ, ਅਜੀਤ ਸਿੰਘ, ਰਿਟਾਇਰਡ ਸਹਾਇਕ ਸੁਪਰਡੈਂਟ ਜੇਲ੍ਹ ਵਿਭਾਗ, ਬਲਬੀਰ ਸਿੰਘ, ਪ੍ਰਧਾਨ ਕਰਮਚਾਰੀ ਦਲ, ਰਜਨੀਸ਼ ਕੁਮਾਰ, ਡੀਸੀ ਦਫ਼ਤਰ, ਬਲਵਿੰਦਰ ਸਿੰਘ, ਰਿਟਾਇਰਡ ਸਹਾਇਕ, ਪਾਲੀਟੈਕਨਿਕ ਕਾਲਜ, ਅਤੇ ਵਿਜੇ ਕੁਮਾਰ, ਰਿਟਾਇਰਡ ਸੁਪਰਡੈਂਟ ਪਬਲਿਕ ਹੈਲਥ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਸੁਬੇਗ ਸਿੰਘ ਅਜੀਜ ਨੇ ਸਾਰੇ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸੰਘਰਸ਼ ਦੀ ਅਗਲੀ ਲੜੀ ਤਹਿਤ ਸਟੇਟ ਬਾਡੀ ਦੇ ਫ਼ੈਸਲੇ ਅਨੁਸਾਰ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ। ਇਸੇ ਲੜੀ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਕੋਟਕਪੂਰਾ ਸਥਿਤ ਘਰ ਦਾ ਘਿਰਾਓ ਵੀ ਕੀਤਾ ਜਾਵੇਗਾ।
ਇਸ ਮੌਕੇ ਤਰਸੇਮ ਸਿੰਘ ਬੇਦੀ ਅਤੇ ਜੋਗਿੰਦਰ ਸਿੰਘ ਸਮੇਤ ਹੋਰ ਪੈਨਸ਼ਨਰ ਵੀ ਹਾਜ਼ਰ ਸਨ।





