Ferozepur News

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਿਵਲ ਹਸਪਤਾਲ ਤੇ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ

-ਐਂਬੂਲੈਂਸ ਦੇ ਰਿਕਾਰਡ ਅਤੇ ਮੁਰਦਾਘਰ ਵਿੱਚ ਫਰਿੱਜਾਂ ਦੀ ਘਾਟ ਬਾਰੇ ਮੁੱਖ ਸਕੱਤਰ ਨੂੰ ਭੇਜਾਂਗਾ ਰਿਪੋਰਟ- ਸ਼ੰਟੀ

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਿਵਲ ਹਸਪਤਾਲ ਤੇ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ

ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਿਵਲ ਹਸਪਤਾਲ ਤੇ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ

-ਐਂਬੂਲੈਂਸ ਦੇ ਰਿਕਾਰਡ ਅਤੇ ਮੁਰਦਾਘਰ ਵਿੱਚ ਫਰਿੱਜਾਂ ਦੀ ਘਾਟ ਬਾਰੇ ਮੁੱਖ ਸਕੱਤਰ ਨੂੰ ਭੇਜਾਂਗਾ ਰਿਪੋਰਟ- ਸ਼ੰਟੀ

ਫਿਰੋਜ਼ਪੁਰ 25 ਅਕਤੂਬਰ, 2026: ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵੱਲੋਂ ਅੱਜ ਸਵੇਰੇ 9.00 ਵਜੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਅਤੇ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਨੂੰ ਲੈਕੇ ਵਿਭਾਗ ਅਲਰਟ ਹੋਏ ਨਜ਼ਰ ਆਏ।
ਵਰਨਯੋਗ ਹੈ ਕਿ ਬੀਤੇ ਕੱਲ੍ਹ ਜਤਿੰਦਰ ਸਿੰਘ ਸ਼ੰਟੀ ਵੱਲੋਂ ਜ਼ੀਰਾ ਵਿਖੇ ਜਨਤਕ ਸੁਣਵਾਈ ਕੀਤੀ ਸੀ ਅਤੇ ਅੱਜ ਸਵੇਰੇ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਅਤੇ ਥਾਣਾ ਸਿਟੀ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੀ ਸਫ਼ਾਈ ਵਿਵਸਥਾ ਅਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ। ਸਿਵਲ ਹਸਪਤਾਲ ਦੇ ਦੌਰੇ ਦੌਰਾਨ ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਉਨ੍ਹਾਂ ਨੇ ਹਸਪਤਾਲ ਦਾ ਦੌਰਾ ਕੀਤਾ ਸੀ ਤਾਂ ਉੱਥੇ ਗੰਦਗੀ ਅਤੇ ਕਈ ਹੋਰ ਕਮੀਆਂ ਸਾਹਮਣੇ ਆਈਆਂ ਸਨ। ਇਸ ਵਾਰ ਹਸਪਤਾਲ ਦੀ ਸਫ਼ਾਈ ਵਿਵਸਥਾ ਵਿੱਚ ਕਾਫ਼ੀ ਸੁਧਾਰ ਦੇਖਣ ਨੂੰ ਮਿਲਿਆ ਹੈ ਅਤੇ ਹਸਪਤਾਲ ਪਹਿਲਾਂ ਦੇ ਮੁਕਾਬਲੇ ਵਧੇਰੇ ਸਾਫ਼-ਸੁਥਰਾ ਹੈ। ਉਨ੍ਹਾਂ ਨੇ ਇਸ ਸੁਧਾਰ ‘ਤੇ ਤਸੱਲੀ ਪ੍ਰਗਟਾਈ।
ਨਿਰੀਖਣ ਦੌਰਾਨ 108 ਐਂਬੂਲੈਂਸ ਦੇ ਰਿਕਾਰਡ ਨੂੰ ਨਿਯਮਤ ਤੌਰ ‘ਤੇ ਸੰਭਾਲਣ ਵਿੱਚ ਕਮੀਆਂ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਗਿਆ ਕਿ ਕਾਫ਼ੀ ਸਮੇਂ ਤੋਂ ਐਂਬੂਲੈਂਸ ਦਾ ਰਿਕਾਰਡ ਨਿਯਮਤ ਤੌਰ ‘ਤੇ ਦਰਜ ਨਹੀਂ ਕੀਤਾ ਜਾ ਰਿਹਾ ਜਿਸ ਰਿਪੋਰਟ ਇੱਕ ਹਫ਼ਤੇ ਅੰਦਰ ਮੰਗੀ ਗਈ। ਇਸ ਤੋਂ ਇਲਾਵਾ ਮੁਰਦਾਘਰ ਵਿੱਚ ਲਾਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਫਰਿੱਜਾਂ ਦੀ ਘਾਟ ਬਾਰੇ ਵੀ ਧਿਆਨ ਦਿਵਾਇਆ ਗਿਆ। ਸ਼ੰਟੀ ਨੇ ਕਿਹਾ ਕਿ ਇਨ੍ਹਾਂ ਕਮੀਆਂ ਸਬੰਧੀ ਰਿਪੋਰਟ ਤਿਆਰ ਕਰਕੇ ਮੁੱਖ ਸਕੱਤਰ ਨੂੰ ਭੇਜੀ ਜਾਵੇਗੀ, ਤਾਂ ਜੋ ਲੋੜੀਂਦੇ ਸੁਧਾਰ ਕੀਤੇ ਜਾ ਸਕਣ।

ਅੱਖਾਂ ਦੇ ਹਸਪਤਾਲ ਵਿੱਚ ਚੋਰੀਆਂ ਦੇ ਮਾਮਲੇ ‘ਤੇ ਵੀ ਜਵਾਬ ਮੰਗਿਆ ਜਾਵੇਗਾ

ਅੱਖਾਂ ਦਾ ਹਸਪਤਾਲ ਲੰਬੇ ਸਮੇਂ ਤੋਂ ਚਾਲੂ ਨਾ ਹੋਣ ਕਾਰਨ ਉੱਥੇ ਹੋਈਆਂ ਚੋਰੀਆਂ ਦਾ ਮਾਮਲਾ ਵੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਸ਼ੰਟੀ ਨੇ ਇਸ ਸਬੰਧੀ ਐੱਸਐੱਮਓ ਤੋਂ ਜਾਣਕਾਰੀ ਲਈ ਅਤੇ ਕਿਹਾ ਕਿ ਮਾਮਲੇ ਬਾਰੇ ਸਬੰਧਤ ਐਸਐਮਓ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ। ਇਸ ਰਾਹੀਂ ਚੋਰੀਆਂ ਹੋਣ ਦੇ ਕਾਰਨਾਂ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਜਵਾਬ ਮੰਗਿਆ ਜਾਵੇਗਾ।
ਇਸ ਇਸ ਤੋਂ ਬਾਅਦ ਉਹ ਥਾਣਾ ਸਿਟੀ ਵਿਖੇ ਚੈਕਿੰਗ ਲਈ ਪੁੱਜੇ, ਜਿੱਥੇ ਇਕ ਮਾਮਲੇ ਸਬੰਧੀ ਥਾਣਾ ਮੁਖੀ ਸੁਖਚੈਨ ਮਹਿਤਾ ਨਾਲ ਵਿਚਾਰ-ਵਟਾਂਦਰਾ ਕਰਕੇ ਉਸ ਨੂੰ ਜਲਦ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਥਾਣੇ ਅੰਦਰ ਹਵਾਲਾਤ, ਮਾਲਖਾਨਾ, ਬਾਸ਼ਰੂਮ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਲੋੜੀਂਦੇ ਸੁਧਾਰ ਕਰਨ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਫਿਰੋਜ਼ਪੁਰ ਕੋਰ ਗਰੁੱਪ ਦੇ ਮੈਂਬਰ ਗੁਰਨਾਮ ਸਿੱਧੂ ਗਾਮਾ, ਨਰਿੰਦਰ ਸਿੰਘ ਕੇਸਰ, ਗੁਰਨੂਰ ਬਰਾੜ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button